ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਸੁਖਬੀਰ ਸਿੰਘ ਬਾਦਲ

By Jagroop Kaur - February 02, 2021 4:02 pm

ਮੰਗਲਵਾਰ ਦੀ ਸਵੇਰ ਜਲਾਲਾਬਾਦ ਸਥਾਨਕ ਚੋਣਾਂ ਲਈ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਪਰਚੇ ਦਾਖ਼ਲ ਕਰਵਾਉਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲਾ ਬੋਲ ਦਿੱਤਾ ਗਿਆ। ਇਸ ਦੋਰਾਨ ਉਹਨਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਉਥੇ ਹੀ ਫਾਇਰਿੰਗ ਵੀ ਕੀਤੀ ਗਈ ਜਿਸ ਵੀ ਸੁਖਬੀਰ ਬਾਦਲ ਦੇ ਵਰਕਰ ਨੂੰ ਗੋਲੀ ਲੱਗੀ।
ਪੜ੍ਹੋ ਹੋਰ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ

ਇਹ ਹਮਲਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦੇ ਪੁੱਤਰ ਦੀ ਅਗਵਾਈ ਹੇਠ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੀ ਮੀਡੀਆ ਸਾਹਮਣੇ ਆਈਆਂ ਹਨ। ਜਿਥੇ ਇਸ ਹਮਲੇ ਦੀ ਨਿਖੇਧੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੀਤੀ ਜਾ ਰਹੀ ਹੈ |ਉਥੇ ਹੀ ਇਸ ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਬਿਆਨ ਦਿੱਤਾ ਗਿਆ |

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਅਦ ਨਹੀਂ ਆ ਰਹੀ , ਅੱਜ ਦਾ ਹਮਲਾ ਸਾਫ ਜ਼ਾਹਿਰ ਕਰਦਾ ਹੈ ਕਿ ਕਾਂਗਰਸ ਵਿਚ ਗੁੰਡਾ ਅਨਸਰ ਹਨ। ਕਿਓਂਕਿ ਇੰਨਾ ਵੱਡਾ ਹਮਲਾ ਬਿਨਾ ਪੁਲਿਸ ਦੀ ਮਦਦ ਅਤੇ ਪ੍ਰਸ਼ੰਸਾ ਦੀ ਹੱਲਾ ਸ਼ੇਰੀ ਤੋਂ ਨਹੀਂ ਹੋ ਸਕਦਾ। ਉਹਨਾਂ ਐਲਾਨ ਕੀਤਾ ਕਿ ਜਿੰਨਾ ਵੀ ਗੁੰਡਾ ਰਾਜ ਫੈਲਾਉਣਾ ਹੈ ਆਂਵਲਾ ਫੈਲਾ ਲਵੇ, ਉਸ ਦੇ ਪੁੱਤਰ ਨੇ ਹੁਣ ਅੱਗੇ ਹੋ ਕੇ ਜੋ ਗੁੰਡਾਗਰਦੀ ਕਰਨੀ ਸੀ ਕਰ ਲਈ।Congress workers open fire on Shiromani Akali Dal workers in Jalalabad, 2 injured

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਜਲਾਲਾਬਾਦ 'ਚ ਕੀਤੇ ਗਏ ਹਮਲੇ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਧਰਨੇ 'ਤੇ ਬੈਠੇ ਹਨ |

adv-img
adv-img