ਮੁੱਖ ਖਬਰਾਂ

ਪਲੇਟਾਂ ਪਿੱਛੇ ਲੜਨ ਵਾਲੇ ਅਧਿਆਪਕ ਤਲਬ

By Pardeep Singh -- May 18, 2022 8:14 am

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਅਧਿਆਪਕਾਂ  ਦੀ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਦੁਪਹਿਰ ਦੇ ਖਾਣੇ ਲਈ ਪਲੇਟਾਂ ਨੂੰ ਲੈ ਕੇ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਵਿਚਕਾਰ ਲੜਾਈ ਹੋ ਗਈ, ਜਿਸ ਦੀ ਵੀਡੀਓ ਖ਼ੁਬ ਵਾਇਰਲ ਹੋਈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਕੁਝ ਅਧਿਆਪਕਾਂ ਨੂੰ ਤਲਬ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਸਿੱਖਿਆ ਸੁਧਾਰਾਂ ਸਬੰਧੀ ਮਿਤੀ 10 ਮਈ 2022 ਦੇ ਪ੍ਰੋਗਰਾਮ ਵਿੱਚ ਕੁਝ ਸਕੂਲ ਮੁੱਖੀਆਂ ਵੱਲੋਂ ਦੁਪਹਿਰ ਦੇ ਖਾਣੇ ਸਮੇਂ ਅਨੁਸ਼ਾਸ਼ਨਹੀਨਤਾ ਦਾ ਪ੍ਰਗਟਾਵਾ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਕਾਰਨ ਸਿੱਖਿਆ ਵਿਭਾਗ ਦਾ ਅਕਸ ਖਰਾਬ ਹੋ ਰਿਹਾ ਹੈ।

ਨਾਂ                 ਅਹੁਦਾ                 ਸਕੂਲ                                  ਜ਼ਿਲ੍ਹਾ
ਜਸਬੀਰ ਕੌਰ      ਪ੍ਰਿੰਸੀਪਲ              ਸਸਸਸ ਜੈਤੋ ਸਰਜਾ                     ਗੁਰਦਾਸਪੁਰ
ਰਜਨੀ ਬਾਲਾ      ਪ੍ਰਿੰਸੀਪਲ             ਸਸਸਸ (ਮੁ) ਸ੍ਰੀ ਹਰਗੋਬਿੰਦਪੁਰ          ਗੁਰਦਾਸਪੁਰ
ਰਜੀਵ ਕਮਾਰ     ਹੈਡ ਮਾਸਟਰ         ਸਹਸ ਗਿੱਦੜਾਵਾਲੀ                       ਫਾਜ਼ਿਲਕਾ
ਕੁੰਦਨ ਸਿੰਘ       ਹੈਡ ਮਾਸਟਰ        ਸਹਸ ਚੱਕ ਮੋਜਦੀਨ ਉਰਫ਼ ਸੂਰਘੁਰੂ         ਫਾਜ਼ਿਲਕਾ
ਆਸ਼ੀਮਾ         ਪ੍ਰਿੰਸੀਪਲ             ਸਸਸਸ ਖਿਊ ਵਾਲੀ ਢਾਬ                   ਫਾਜ਼ਿਲਕਾ
ਜਸਪਾਲ           ਬੀਪੀਈਓ           ਗੁਰੂਹਰਸਹਾਇ-3                          ਫਾਜ਼ਿਲਕਾ
ਅਨਿਲ ਕੁਮਾਰ ਹੈਡ ਮਾਸਟਰ            ਸਹਸ ਪੰਜਾਵਾ ਮਾਂਡਲਾ                     ਫਾਜ਼ਿਲਕਾ

ਇਹ ਵੀ ਪੜ੍ਹੋ: ਕਿਸਾਨਾਂ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ-ਨਾਅਰੇ ਮਾਰਨ ਦੀ ਬਜਾਏ ਸੂਬੇ 'ਚ ਪਾਣੀ ਬਚਾਉਣ ਲਈ ਹੰਭਲਾ ਮਾਰੀਏ

-PTC News

  • Share