ਰੰਗ ਲਿਆਵੇਗੀ ਸਲਮਾਨ ਖਾਨ ਦੀ ਕੋਸ਼ਿਸ਼, ਕਪਿਲ ਸ਼ਰਮਾ ਸ਼ੋਅ 'ਚ ਸੁਨੀਲ ਗਰੋਵਰ ਦੀ ਵਾਪਸੀ ਹੋ ਰਹੀ ?
ਟੀਵੀ ਦੇ ਮਸ਼ਹੂਰ ਕਾਮੇਡੀ ਸ਼ੋਅ "The Kapil Sharma Show" 'ਚ ਮੁੜ ਤੋਂ ਰੌਣਕ ਪਰਤਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਥੇ ਕਾਮੇਡੀ ਕਿੰਗ ਲੋਕਾਂ ਨੂੰ ਹਸਾ ਰਿਹਾ ਹੈ। ਉਥੇ ਹੀ ਇਸ ਸ਼ੋਅ ਦੇ ਵੱਖ ਵੱਖ ਕਲਾਕਾਰਾਂ ਵੱਲੋਂ ਆਪਣੇ ਹੁਨਰ ਸਦਕਾ ਲੋਕਾਂ ਨੂੰ ਹਸਾਉਣ ਦਾ ਕੰਮ ਵੀ ਜਾਰੀ ਹੈ। ਕਈ ਸਾਲਾਂ ਵਿੱਚ ਅਸੀਂ ਇਸ ਸ਼ੋਅ ਦੀਆਂ ਕਈ ਰੰਗ ਰੂਪਾਂ ਨੂੰ ਵੇਖਿਆ, ਪਰ ਕਪਿਲ ਦੇ ਸਟਾਈਲ ਵਿੱਚ ਕੋਈ ਅੰਤਰ ਨਹੀਂ ਹੋਇਆ। ਸ਼ੋਅ ਕਈ ਵਾਰ ਵਿਵਾਦਾਂ ਵਿਚ ਰਿਹਾ, ਪਰ ਉਹ ਆਪਣੀ ਯੋਗਤਾ ਨਾਲ ਪ੍ਰਦਰਸ਼ਨ ਨੂੰ ਅੱਗੇ ਵਧਾਉਂਦੇ ਰਹੇ।