Sat, Jul 27, 2024
Whatsapp

35ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਅੱਜ ਇਹਨਾਂ 2 ਟੀਮਾਂ ਵਿਚਕਾਰ ਹੋਵੇਗਾ ਖਿਤਾਬੀ ਮੁਕਾਬਲਾ

Reported by:  PTC News Desk  Edited by:  Joshi -- October 31st 2018 03:45 PM -- Updated: October 31st 2018 03:47 PM
35ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਅੱਜ ਇਹਨਾਂ 2 ਟੀਮਾਂ ਵਿਚਕਾਰ ਹੋਵੇਗਾ ਖਿਤਾਬੀ ਮੁਕਾਬਲਾ

35ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਅੱਜ ਇਹਨਾਂ 2 ਟੀਮਾਂ ਵਿਚਕਾਰ ਹੋਵੇਗਾ ਖਿਤਾਬੀ ਮੁਕਾਬਲਾ

35ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਅੱਜ ਇਹਨਾਂ 2 ਟੀਮਾਂ ਵਿਚਕਾਰ ਹੋਵੇਗਾ ਖਿਤਾਬੀ ਮੁਕਾਬਲਾ,ਜਲੰਧਰ: ਪਿਛਲੇ ਕੁਝ ਦਿਨਾਂ ਤੋਂ ਜਲੰਧਰ ਵਿੱਚ ਜਾਰੀ 35ਵਾਂ ਸੁਰਜੀਤ ਹਾਕੀ ਟੂਰਨਾਮੈਂਟ ਆਪਣੇ ਅੰਤਮ ਪਲਾਂ ਵਿੱਚ ਪਹੁੰਚ ਗਿਆ ਹੈ।ਜਿਸ ਦੌਰਾਨ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਇਹ ਮੈਚ ਖੇਡੇ ਜਾ ਰਹੇ ਹਨ। ਇਸੇ ਸਟੇਡੀਅਮ ਵਿੱਚ ਅੱਜ ਇੰਡੀਅਨ ਆਰਮੀ ਇਲੈਵਨ ਅਤੇ ਰੇਲਵੇ ਦਿੱਲੀ ਦੀਆਂ ਟੀਮਾਂ ਵਿਚਕਾਰ ਖਿਤਾਬੀ ਭਿੜਤ ਹੋਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਖੇਡੇ ਗਏ ਪਹਿਲੇ ਸੈਮੀਫਾਈਨਲ ਮੁਕਾਬਲੇ ਆਰਮੀ ਇਲੈਵਨ ਨੇ ਪੰਜਾਬ ਪੁਲਿਸ ਨੂੰ ਇੱਕ ਰੋਮਾਂਚਕ ਮੁਕਾਬਲੇ ਵਿੱਚ ਟੱਕਰ ਦਿੱਤੀ। ਹੋਰ ਪੜ੍ਹੋ: ਸਤਲੁਜ-ਬਿਆਸ ਦਰਿਆ ‘ਚ ਲਗਾਤਾਰ ਵਧਦੇ ਪ੍ਰਦੂਸ਼ਣ ਕਾਰਨ ਲੋਕ ਪ੍ਰੇਸ਼ਾਨ, ਹਸਪਤਾਲਾਂ ‘ਚ ਮਰੀਜ਼ਾਂ ਦੀ ਵਧੀ ਗਿਣਤੀ ਅਤੇ ਦਿਨ ਦੇ ਦੂਸਰੇ ਸੈਮੀਫਾਈਨਲ ਮੁਕਾਬਲੇ ਵਿੱਚ ਇੰਡੀਅਨ ਰੇਲਵੇ ਦਿੱਲੀ ਨੇ ਏਅਰ ਫੋਰਸ ਨੂੰ ਮਾਤ ਦਿੱਤੀ। ਅੱਜ ਇਹਨਾਂ ਦੋਨਾਂ ਟੀਮਾਂ ਵਿੱਚ ਖਿਤਾਬੀ ਟੱਕਰ ਦੇਖਣ ਨੂੰ ਮਿਲੇਗੀ ਅਤੇ ਅੱਜ ਇਹ ਮੈਚ ਸ਼ਾਮੀ 6:30 ਵਜੇ ਸ਼ੁਰੂ ਹੋਵੇਗਾ ਅਤੇ ਇਸ ਦਾ ਸਿੱਧਾ ਪ੍ਰਸਾਰਣ ਪੀ.ਟੀ.ਸੀ ਨਿਊਜ਼ 'ਤੇ ਦਿਖਾਇਆ ਜਾਵੇਗਾ। —PTC News


Top News view more...

Latest News view more...

PTC NETWORK