0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਡਾਕਟਰ ਦੀ ਅਹਿਮੀਅਤ ਸਿਰਫ ਬਿਮਾਰੀ ਵੇਲੇ ਹੀ ਪਤਾ ਲੱਗਦੀ ਹੈ। ਡਾਕਟਰਾਂ ਨੂੰ ਧਰਤੀ ਉਤੇ ਪ੍ਰਮਾਤਮਾ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ। ਆਲਮੀ ਮਹਾਮਾਰੀ ਦੌਰਾਨ ਡਾਕਟਰਾਂ ਦੀ ਭੂਮਿਕਾ ਕਾਫੀ ਮਹੱਤਵਪੂਰਨ ਰਹੀ। ਕੋਰੋਨਾ ਵਾਇਰਸ ਤੇ ਹੋਰ ਛੂਤ ਦੀਆਂ ਬਿਮਾਰੀਆਂ ਵੇਲੇ ਅਸੀਂ ਸਭ ਨੇ ਦੇਖਿਆ ਕਿ ਜਦ ਸਭ ਆਪਣੇ-ਆਪਣੇ ਘਰਾਂ ਵਿਚ ਵੜੇ ਹੋਏ ਸਨ ਤਾਂ ਡਾਕਟਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਦਿੱਤੀਆਂ। ਪੂਰੇ ਵਿਸ਼ਵ ਵਿਚੋਂ ਅਸੀਂ ਕਈ ਸੰਵੇਦਨਸ਼ੀਲ ਤਸਵੀਰਾਂ ਦੇਖੀਆਂ ਸਨ, ਜਿਨ੍ਹਾਂ 'ਚ ਡਾਕਟਰ ਆਪਣੇ ਘਰ ਦੇ ਬਾਹਰ ਜਾਂ ਵਿਹੜੇ ਵਿਚ ਬੈਠ ਕੇ ਆਪਣੇ ਬੱਚਿਆਂ ਨੂੰ ਨਿਹਾਰ ਰਹੇ ਸਨ, ਕਿਉਂਕਿ ਛੂਤ ਦੀ ਬਿਮਾਰੀ ਕਾਰਨ ਉਹ ਆਪਣੇ ਪਰਿਵਾਰ ਕੋਲ ਨਹੀਂ ਜਾ ਸਕਦੇ ਸਨ। ਉਹ ਇਸ ਜਾਨਲੇਵਾ ਲਾਗ ਨੂੰ ਲੈ ਕੇ ਆਪਣੇ ਪਰਿਵਾਰਾਂ ਪ੍ਰਤੀ ਫ਼ਿਕਰਮੰਦ ਸਨ। ਡਾਕਟਰ ਅਜੇ ਵੀ ਪੂਰੀ ਤਨਦੇਹੀ ਨਾਲ ‘ਅਦਿੱਖ ਦੁਸ਼ਮਣ’ ਕੋਰੋਨਾਵਾਇਰਸ ਤੇ ਹੋਰ ਛੂਤ ਦੀਆਂ ਬਿਮਾਰੀਆਂ ਖ਼ਿਲਾਫ਼ ਲੜਾਈ 'ਚ ਡੱਟੇ ਹੋਏ ਹਨ।
Share this article
If you liked this article share it with your friends.they will thank you later