ਪੰਜਾਬ ਦਾ ਤੇਜਿੰਦਰ ਸਿੰਘ ਟੋਕੀਓ ਓਲੰਪਿਕ ਲਈ ਕੁਆਲੀਫਾਈਡ, ਤੋੜਿਆ ਆਪਣਾ ਰਿਕਾਰਡ
ਪਟਿਆਲਾ- ਸ਼ਾਟਪੁੱਟ ਦੇ ਖਿਡਾਰੀ ਤੇਜਿੰਦਰ ਸਿੰਘ ਤੂਰ ਨੇ ਇੰਡੀਅਨ ਗ੍ਰਾਂ. ਪ੍ਰੀ-4 ਵਿਚ ਸੋਮਵਾਰ ਨੂੰ ਇੱਥੇ ਰਾਸ਼ਟਰੀ ਰਿਕਾਰਡ ਦੇ ਨਾਲ ਟੋਕੀਓ ਓਲੰਪਿਕ ਦੀ ਟਿਕਟ ਪੱਕੀ ਕਰ ਲਈ ਹੈ।
ਪੜੋ ਹੋਰ ਖਬਰਾਂ: ਮੋਗਾ ‘ਚ ਲੁਟੇਰਾ ਗਿਰੋਹ ਦਾ ਪਰਦਾਫਾਸ਼, ਕਈ ਵਾਰਦਾਤਾਂ ‘ਚ ਸੀ ਸ਼ਾਮਲ
ਤੂਰ ਨੇ 21.49 ਮੀਟਰ ਦੀ ਦੂਰੀ ਨਾਲ ਓਲੰਪਿਕ ਕੁਆਲੀਫਿਕੇਸ਼ਨ ਹਾਸਲ ਕੀਤਾ ਅਤੇ ਆਪਣੇ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ। ਸ਼ਾਟਪੁੱਟ ਦਾ ਪਿਛਲਾ ਭਾਰਤੀ ਰਿਕਾਰਡ ਵੀ ਤੂਰ ਦੇ ਨਾਂ ਹੀ ਸੀ, ਜਿਸ ਨੇ 2019 ਵਿਚ 20.92 ਮੀਟਰ ਦੀ ਦੂਰੀ ਤੈਅ ਕੀਤੀ ਸੀ।
ਪੜੋ ਹੋਰ ਖਬਰਾਂ: ਮਹੀਨੇ ਦੇ ਬਿੱਲ ‘ਚ 25 ਫੀਸਦੀ ਕਟੌਤੀ ਕਰੇਗਾ ਨਵਾਂ ਪਾਈਪ ਕੁਦਰਤੀ ਗੈਸ ਸਟੋਵ
26 ਸਾਲ ਦਾ ਤਜਿੰਦਰ ਸਿੰਘ ਤੂਰ, ਜਿਨ੍ਹਾਂ ਦਾ ਪਿੱਛਲਾ ਸਭ ਤੋਂ ਬਿਹਤਰੀਨ 20.92 ਮੀਟਰ ਸੀ। ਆਪਣੇ ਚਾਰ ਲੀਗਲ ਪੁਟ ਵਿੱਚੋਂ ਹਰ ਇੱਕ ਦੇ ਨਾਲ 21.10 ਮੀਟਰ ਦੇ ਕੁਆਲੀਫਾਈਡ ਮਾਰਕ ਤੋਂ ਅੱਗੇ ਵਧ ਕੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ 11ਵੇਂ ਵਿਅਕਤੀਗਤ ਭਾਰਤੀ ਟ੍ਰੈਕ ਅਤੇ ਫੀਲਡ ਐਥਲੀਟ ਬਣ ਗਏ ਹਨ।
ਪੜੋ ਹੋਰ ਖਬਰਾਂ: ਟੀਕਾ ਲਗਵਾਓ ਤੇ ਫਰਿੱਜ ਘਰ ਲੈ ਜਾਓ, ਇਸ ਸੂਬੇ ਨੇ ਦਿੱਤਾ ਨਵਾਂ ਆਫਰ
-PTC News