ਪਾਰਟਨਰ ਦਾ ਰੱਖੋ ਧਿਆਨ, ਕੀ ਚਾਹੁੰਦੀਆਂ ਹਨ ਮਹਿਲਾਵਾਂ
ਚੰਡੀਗੜ੍ਹ: ਅਜੋਕੇ ਦੌਰ ਵਿੱਚ ਵਿਅਕਤੀ ਆਪਣੇ ਕੰਮਕਾਜ ਵਿੱਚ ਇੰਨਾਂ ਕੁ ਰੁਝਿਆ ਹੁੰਦਾ ਹੈ ਤਾਂ ਉਸ ਨੂੰ ਆਪਣੀ ਪਰਸਨਲ ਜਿੰਦਗੀ ਨੂੰ ਅਣਗੋਹਲੇ ਕਰਨਾ ਸ਼ੁਰੂ ਕਰ ਦਿੰਦਾ ਹੈ। ਪਤੀ ਨੂੰ ਆਪਣੀ ਪਤਨੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।ਕਈ ਵਾਰੀ ਪੁਰਸ਼ ਆਪਣੀ ਔਰਤ ਦੇ ਮਨ ਨੂੰ ਹੀ ਨਹੀਂ ਪੜ ਪਾਉਂਦੇ ਹਨ। ਕਈ ਵਾਰੀ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਪੁਰਸ਼ ਔਰਤ ਨੂੰ ਸਮਝਣ ਲਈ ਸਾਰੀ ਜਿੰਦਗੀ ਲਗਾ ਦਿੰਦਾ ਹੈ।
ਪਾਰਟਨਰ ਨਾਲ ਗੱਲਾਂ ਕਰੋ- ਮਹਿਲਾਵਾਂ ਵਿੱਚ ਇਕ ਖਾਸ ਕਿਸਮ ਦੀ ਚਾਹਤ ਹੁੰਦੀ ਹੈ ਕਿ ਉਸ ਨਾਲ ਕੋਈ ਗੱਲਾਂ ਕਰੇ ਤਾਂ ਕਿ ਉਹ ਦਿਲ ਦੀਆਂ ਕਈ ਗੱਲਾਂ ਸ਼ੇਅਰ ਕਰ ਸਕੇ। ਪੁਰਸ਼ ਨੂੰ ਆਪਣੇ ਪਾਰਟਨਰ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਪਿਆਰ ਦੀਆਂ ਤੰਦਾਂ ਨੂੰ ਪਰੋ- ਤੁਹਾਨੂੰ ਆਪਣੀ ਪਤਨੀ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਰੁਮਾਟਿਕ ਗੱਲ ਕਰਨੀਆ ਚਾਹੀਦੀਆ ਹਨ ਤਾਂ ਕਿ ਦੋਵਾਂ ਦੇ ਦਿਲਾਂ ਦੇ ਅਰਮਾਨ ਪੂਰੇ ਹੋ ਸਕਣ।
ਪੂਰੀ ਆਜ਼ਾਦੀ ਦਿਓ - ਤੁਹਾਨੂੰ ਆਪਣੀ ਪਤਨੀ ਉੱਤੇ ਪਾਬੰਦੀ ਨਹੀਂ ਲਗਾਉਣੀਆ ਚਾਹੀਦੀਆ ਹਨ ਅਤੇ ਮਰਦ ਨੂੰ ਆਪਣੀ ਪਤਨੀ ਦੇ ਵਫਾਦਾਰ ਰਹਿਣਾ ਚਾਹੀਦਾ ਹੈ।
ਗੱਲਾਂ ਨੂੰ ਧਿਆਨ ਨਾਲ ਸੁਣੋ- ਪੁਰਸ਼ਾਂ ਨੂੰ ਹਮੇਸ਼ਾ ਮਹਿਲਾਵਾਂ ਦੀਆਂ ਗੱਲਾਂ ਧਿਆਨ ਨਾਲ ਸੁਣਨੀਆ ਚਾਹੀਦੀਆ ਹਨ ਅਤੇ ਆਪਣੇ ਜੀਵਨ ਸਾਥੀ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਖੁਦ ਨੂੰ ਜਿਆਦਾ ਗਿਆਨੀ ਨਾ ਸਮਝੋ- ਤੁਹਾਨੂੰ ਆਪਣੇ ਆਪ ਨੂੰ ਜਿਆਦਾ ਗਿਆਨੀ ਨਹੀਂ ਸਮਝਣਾ ਚਾਹੀਦਾ ਹੈ। ਮਰਦ ਨੂੰ ਹਮੇਸ਼ਾ ਆਪਣੀ ਜੀਵਨਸਾਥਣ ਨੂੰ ਬਰਾਬਰਤਾ ਦੇਣੀ ਚਾਹੀਦੀ ਹੈ।
ਮਹਿਲਾਵਾਂ ਦੇ ਇਸ਼ਾਰੇ ਸਮਝੋ- ਮਰਦ ਨੂੰ ਹਮੇਸ਼ਾ ਆਪਣੀ ਪਤਨੀ ਦੇ ਇਸ਼ਾਰੇ ਸਮਝਣੇ ਚਾਹੀਦੇ ਹਨ। ਕਈ ਵਾਰ ਪਤਨੀ ਦਾ ਮੂਡ ਰੁਮਾਟਿਕ ਹੁੰਦਾ ਹੈ ਪਰ ਪਤੀ ਉਸ ਨੂੰ ਸਮਝ ਨਹੀਂ ਸਕਦਾ ਜਿਸ ਕਰਕੇ ਪਤਨੀ ਨਿਰਾਸ਼ ਹੋ ਜਾਦੀ ਹੈ।
ਇਹ ਵੀ ਪੜ੍ਹੋ:'ਆਪ' ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
-PTC News