ਮੁੱਖ ਖਬਰਾਂ

ਤਾਮਿਲਨਾਡੂ: ਫੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼, 11 ਲੋਕਾਂ ਦੀ ਮੌਤ, ਫਿਲਹਾਲ ਬਿਪਿਨ ਰਾਵਤ 'ਸੁਰੱਖਿਅਤ'

By Riya Bawa -- December 08, 2021 1:37 pm -- Updated:December 08, 2021 3:43 pm

ਕੁੰਨੂਰ- ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੁੰਨੂਰ 'ਚ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਫੌਜ ਦਾ ਹੈਲੀਕਾਪਟਰ ਇੱਥੇ ਕ੍ਰੈਸ਼ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਮੇਤ ਫੌਜ ਦੇ ਉੱਚ ਅਧਿਕਾਰੀ ਮੌਜੂਦ ਸਨ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਕਥਿਤ ਤੌਰ 'ਤੇ ਸੁਰੱਖਿਅਤ ਹਨ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ ਹਾਲਾਂਕਿ ਉਸ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਰਿਪੋਰਟਾਂ ਮੁਤਾਬਕ ਇਸ ਹਾਦਸੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਸਾਰੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੇ ਸਨ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਖਰਾਬ ਮੌਸਮ ਕਾਰਨ ਹੋਇਆ ਹੈ। ਇਸ ਹੈਲੀਕਾਪਟਰ 'ਚ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਵਾਰ ਸਨ। 3 ਲੋਕ ਗੰਭੀਰ ਜ਼ਖਮੀ ਹੋਏ ਹਨ, ਇਨ੍ਹਾਂ ਸਾਰਿਆਂ ਨੂੰ ਇਲਾਜ ਲਈ ਵੈਲਿੰਗਟਨ ਬੇਸ ਲਿਜਾਇਆ ਗਿਆ ਹੈ। ਚੌਥੇ ਵਿਅਕਤੀ ਦੀ ਭਾਲ ਜਾਰੀ ਹੈ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਸੀਡੀਐਸ ਬਿਪਿਨ ਰਾਵਤ ਆਪਣੀ ਪਤਨੀ ਨਾਲ ਊਟੀ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਪਰ ਇਹ ਹਾਦਸਾ ਕੂਨੂਰ ਦੇ ਸੰਘਣੇ ਜੰਗਲ ਵਿੱਚ ਵਾਪਰਿਆ ਹੈ। ਹਾਲਾਂਕਿ ਫੌਜ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਮੌਕੇ 'ਤੇ ਫੌਜ ਦੇ ਅਧਿਕਾਰੀ ਵੀ ਮੌਜੂਦ ਹਨ। ਸਥਾਨਕ ਲੋਕਾਂ ਨੇ ਕਿਹਾ ਹੈ ਕਿ 80 ਫੀਸਦੀ ਲਾਸ਼ਾਂ ਸੜ ਚੁੱਕੀਆਂ ਹਨ ਦੋ ਲਾਸ਼ਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਾੜੀ ਦੇ ਹੇਠਾਂ ਤੋਂ ਕੁਝ ਹੋਰ ਲਾਸ਼ਾਂ ਦਿਖਾਈ ਦੇ ਰਹੀਆਂ ਹਨ।

ਤਾਮਿਲਨਾਡੂ ਵਿੱਚ ਕ੍ਰੈਸ਼ ਹੋਣ ਵਾਲੇ ਭਾਰਤੀ ਫੌਜ ਦੇ ਹੈਲੀਕਾਪਟਰ ਵਿੱਚ 14 ਅਧਿਕਾਰੀ ਸਵਾਰ ਸਨ। ਤਾਮਿਲਨਾਡੂ ਵਿੱਚ ਭਾਰਤੀ ਫੌਜ ਦੇ ਹੈਲੀਕਾਪਟਰ ਹਾਦਸੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਟਵੀਟ ਕੀਤਾ ਹੈ ਕਿ "ਇਹ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ। ਕਰੈਸ਼ ਹੋਣ ਵਾਲਾ ਇਹ ਫੌਜੀ ਹੈਲੀਕਾਪਟਰ IAF Mi-17V5  ਦਾ ਸੀ। ਇਸ ਵਿੱਚ ਦੋ ਇੰਜਣ ਹੁੰਦੇ ਹਨ। ਮੌਕੇ 'ਤੇ ਛੇ ਐਂਬੂਲੈਂਸਾਂ ਮੌਜੂਦ ਹਨ।

Image

ਦੱਸਿਆ ਜਾ ਰਿਹਾ ਹੈ ਕਿ ਇਹ ਇਲਾਕਾ ਕਾਫੀ ਸੰਘਣਾ ਹੈ। ਇੱਥੇ ਚਾਰੇ ਪਾਸੇ ਰੁੱਖ ਹਨ। ਹਾਦਸਾ ਇੰਨਾ ਦਰਦਨਾਕ ਸੀ ਕਿ ਚਾਰੇ ਪਾਸੇ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਪੁਲਿਸ ਦੇ ਨਾਲ ਸੈਨਾ ਅਤੇ ਹਵਾਈ ਸੈਨਾ ਦੇ ਜਵਾਨ ਬਚਾਅ ਲਈ ਪਹੁੰਚ ਗਏ ਹਨ। ਆਸਪਾਸ ਦੇ ਇਲਾਕੇ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ।

ਹੈਲੀਕਾਪਟਰ 'ਤੇ ਸਵਾਰ ਲੋਕਾਂ ਦੀ ਸੂਚੀ
1. ਜਨਰਲ ਬਿਪਿਨ ਰਾਵਤ
2. ਮਧੁਲਿਕਾ ਰਾਵਤ
3. ਬ੍ਰਿਗੇਡੀਅਰ ਐਲਐਸ ਲਿਡਰ
4. ਲੈਫਟੀਨੈਂਟ ਕੇ.ਹਰਜਿੰਦਰ ਸਿੰਘ
5. ਨਾਇਕ ਗੁਰਸੇਵਕ ਸਿੰਘ
6. ਨਾਇਕ ਜਤਿੰਦਰ ਕੁਮਾਰ
7. ਲਾਂਸ ਨਾਇਕ ਵਿਵੇਕ ਕੁਮਾਰ
8. ਲਾਂਸ ਨਾਇਕ ਬੀ. ਸਾਈਂ ਤੇਜਾ
9. ਹੌਲਦਾਰ ਸਤਪਾਲ

Image

-PTC News

  • Share