ਅਧਿਕਾਰੀ ਨੇ ਅਨੋਖੇ ਤਰੀਕੇ ਨਾਲ ਕਰਵਾਇਆ ਵਿਆਹ, ਜਾਣੋ ਕਿਵੇਂ
ਮੇਇਲਾਦੁਥੁਰਾਈ: ਦੇਸ਼ ਵਿਚ ਅੱਜਕੱਲ੍ਹ ਵੱਖ-ਵੱਖ ਧਾਰਮਿਕ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਉਣ ਦਾ ਟਰੈਂਡ ਚੱਲ ਰਿਹਾ ਹੈ। ਤਾਮਿਲਨਾਡੂ ਦੇ ਮੇਇਲਾਦੁਥੁਰਾਈ ਸ਼ਹਿਰ ਵਿੱਚ, ਇੱਕ ਵਿਅਕਤੀ ਨੇ, ਸਮਾਜਿਕ, ਧਾਰਮਿਕ ਸਦਭਾਵਨਾ ਦਾ ਖਿਆਲ ਰੱਖਦੇ ਹੋਏ, ਤਿੰਨ ਵੱਖ-ਵੱਖ ਧਾਰਮਿਕ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ। ਇਸ ਵਿੱਚ ਦੁਲਹਨ ਦੇ ਪੱਖ ਤੋਂ ਵੀ ਸਹਿਮਤੀ ਪ੍ਰਗਟਾਈ ਗਈ ਸੀ, ਜਿਸ ਕਾਰਨ ਵਿਆਹ ਦੀਆਂ ਰਸਮਾਂ ਨੂੰ ਹੋਰ ਵਧੀਆ ਢੰਗ ਨਾਲ ਪੂਰਾ ਕੀਤਾ ਗਿਆ ਸੀ। ਇਸ ਵਿਆਹ ਦੀ ਸੋਸ਼ਲ ਮੀਡੀਆ 'ਤੇ ਤਾਰੀਫ ਹੋ ਰਹੀ ਹੈ।
ਦੱਸਣਯੋਗ ਹੈ ਕਿ ਤਾਮਿਲਨਾਡੂ ਵਿੱਚ ਪੁਰਸ਼ੋਤਮਨ ਮੇਇਲਾਦੁਥੁਰਾਈ ਵਿੱਚ ਗ੍ਰਾਮ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਕੰਮ ਕਰ ਰਿਹਾ ਹੈ। ਮਾਪਿਆਂ ਨੇ ਉਸ ਦਾ ਵਿਆਹ ਭੁਵਨੇਸ਼ਵਰੀ ਨਾਲ ਤੈਅ ਕਰ ਦਿੱਤਾ। ਪੁਰਸ਼ੋਤਮਨ ਇੱਕ ਮਿਸ਼ਰਤ ਭਾਈਚਾਰੇ ਅਤੇ ਧਾਰਮਿਕ ਮਾਹੌਲ ਵਿੱਚ ਵੱਡਾ ਹੋਇਆ ਅਤੇ ਇੱਕ ਵੱਖਰੇ ਤਰੀਕੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਜੋ ਧਾਰਮਿਕ ਸਦਭਾਵਨਾ ਨੂੰ ਪ੍ਰਗਟ ਕਰੇ।
ਉਸ ਨੇ ਤਿੰਨ ਧਾਰਮਿਕ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਉਣ ਦੀ ਯੋਜਨਾ ਬਣਾਈ। ਇਸ ਤੋਂ ਬਾਅਦ ਪਰਿਵਾਰ ਵੱਲੋਂ ਵੀ ਵਿਚਾਰ ਚਰਚਾ ਕਰਨ ਤੋਂ ਬਾਅਦ ਪੁਰਸ਼ੋਤਮਨ ਨੇ ਤਿੰਨ ਵੱਖ-ਵੱਖ ਧਾਰਮਿਕ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ।
ਇਹ ਵੀ ਪੜ੍ਹੋ:ਬੇਗਮਪੁਰਾ ਦੇ ਕਿਰਤੀ ਲਾਲੀ ਸਿੰਘ ਨੂੰ 1 ਕਰੋੜ 20 ਲੱਖ ਦੀ ਨਿਕਲੀ ਲਾਟਰੀ
ਪੁਰਸ਼ੋਤਮ-ਭੁਵਨੇਸ਼ਵਰੀ ਦਾ ਵਿਆਹ 26 ਮਾਰਚ ਨੂੰ ਮੁਸਲਿਮ ਅਤੇ ਈਸਾਈ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਇਸ ਦੇ ਨਾਲ ਹੀ 27 ਮਾਰਚ ਨੂੰ ਜੋੜੇ ਨੇ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕੀਤਾ। ਇਸ ਨਵੇਂ ਵਿਆਹੇ ਜੋੜੇ ਦੇ ਵਿਆਹ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
-PTC News