ਟਾਂਡਾ ਦੇ ਨੌਜਵਾਨ ਦੀ ਜਾਪਾਨ 'ਚ ਮੌਤ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਟਾਂਡਾ ਦੇ ਨੌਜਵਾਨ ਦੀ ਜਪਾਨ ਦੇ ਸ਼ਹਿਰ ਓਸਾਕਾ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਪੁਨੀਤ ਭਾਟੀਆ ਪੁੱਤਰ ਸੁਰਿੰਦਰ ਸਿੰਘ ਭਾਟੀਆ ਬਿਜਲੀ ਘਰ ਕਾਲੋਨੀ ਟਾਂਡਾ ਵਜੋਂ ਹੋਈ ਹੈ।
ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਹਰਵਿੰਦਰ ਸਿੰਘ ਚਾਰ ਸਾਲ ਪਹਿਲਾਂ ਉੱਚ ਸਿੱਖਿਆ ਲਈ ਜਾਪਾਨ ਗਿਆ ਸੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਸੁਰਿੰਦਰ ਭਾਟੀਆ ਨੇ ਦੱਸਿਆ ਕਿ ਹਰਵਿੰਦਰ ਗਣਿਤ ਦੀ ਐੱਮਐੱਸਸੀ ਕਰਨ ਤੋਂ ਬਾਅਦ ਕਰੀਬ ਚਾਰ ਸਾਲ ਪਹਿਲਾਂ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਜਪਾਨ ਚਲਾ ਗਿਆ, ਉਥੇ ਉਹ ਜਪਾਨ ਦੇ ਓਸਾਕਾ ਸ਼ਹਿਰ ਵਿੱਚ ਰਹਿੰਦਾ ਸੀ।
ਪੜ੍ਹਾਈ ਕਰਨ ਤੋਂ ਬਾਅਦ ਕੰਮ ਕਰਦਾ ਸੀ। ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਅਤੇ ਉਹ ਪਾਰਟ ਟਾਇਮ ਕੰਮ ਕਰਦਾ ਸੀ। ਸਵੇਰੇ ਉਨ੍ਹਾਂ ਨੂੰ ਹਰਵਿੰਦਰ ਦੇ ਦੋਸਤਾਂ ਨੇ ਫੋਨ ਰਾਹੀਂ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਹਰਵਿੰਦਰ ਕੰਮ ਤੋਂ ਵਾਪਸ ਆ ਕੇ ਸੌਂ ਗਿਆ ਸੀ ਜਦ ਦੇਰ ਰਾਤ ਉਹ ਬਾਥਰੂਮ ਗਿਆ ਤਾਂ ਇਕਦਮ ਦਿਮਾਗ ਦੀ ਨੱਸ ਫਟਣ ਕਾਰਨ ਉਸ ਦੀ ਮੌਤ ਹੋ ਗਈ। ਹਰਵਿੰਦਰ ਉਨ੍ਹਾਂ ਦਾ ਇਕਲੌਤਾ ਲੜਕਾ ਸੀ ਤੇ ਕੁਝ ਦਿਨਾਂ ਤੱਕ ਹੀ ਉਹ ਭਾਰਤ ਛੁੱਟੀ ਕੱਟਣ ਆ ਰਿਹਾ ਸੀ।
ਮ੍ਰਿਤਕ ਦੇ ਮਾਤਾ-ਪਿਤਾ ਤੇ ਪਰਿਵਾਰਕ ਮੈਬਰਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਲੜਕੇ ਦੀ ਦੇਹ ਘਰ ਲਿਆਉਣ ਲਈ ਮਦਦ ਕੀਤੀ ਜਾਵੇ। ਮੌਤ ਦੀ ਖ਼ਬਰ ਸੁਣ ਤੋਂ ਬਾਅਦ ਹਰਵਿੰਦਰ ਦੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਪੁਲਿਸ ਨੇ ਨਾਮੀ ਗੈਂਗਸਟਰ ਨੂੰ ਗਿਰੋਹ ਸਮੇਤ ਕੀਤਾ ਗ੍ਰਿਫ਼਼ਤਾਰ