ਹਰਿਆਣਾ ਦੀ ਤਨਿਸ਼ਕਾ ਬਣੀ NEET ਦੀ ਟਾਪਰ, 10ਵੀਂ ਤੋਂ ਹੀ ਸ਼ੁਰੂ ਕੀਤੀ ਸੀ ਤਿਆਰੀ
ਨਾਰਨੌਲ ਦੇ ਪੇਂਡੂ ਮਾਹੌਲ ਵਿੱਚ ਵੱਡੀ ਹੋਈ, ਤਨਿਸ਼ਕਾ ਯਾਦਵ ਨੇ ਉਹ ਕਰ ਦਿਖਾਇਆ ਜੋ ਅੱਜ ਤੱਕ ਇਲਾਕੇ ਵਿੱਚ ਕਿਸੇ ਨੇ ਨਹੀਂ ਕੀਤਾ ਸੀ। ਤਨਿਸ਼ਕਾ ਨੇ ਪੂਰੇ ਦੇਸ਼ ਵਿੱਚ NEET UG 2022 ਦੀ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਤਨਿਸ਼ਕਾ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਲਈ ਕੋਈ ਖਾਸ ਸਮਾਂ ਨਹੀਂ ਕੱਢਿਆ ਪਰ ਉਸ ਨੇ 10ਵੀਂ ਜਮਾਤ ਤੋਂ ਹੀ NEET ਦੀ ਤਿਆਰੀ ਸ਼ੁਰੂ ਕਰ ਦਿੱਤੀ। ਤਨਿਸ਼ਕਾ ਨੇ ਦੱਸਿਆ ਕਿ ਜੇਕਰ ਪੂਰੀ ਲਗਨ ਅਤੇ ਮਿਹਨਤ ਨਾਲ ਤਿਆਰੀ ਕੀਤੀ ਜਾਵੇ ਤਾਂ ਸਫਲਤਾ ਪ੍ਰਾਪਤ ਕਰਨਾ ਕੋਈ ਔਖੀ ਗੱਲ ਨਹੀਂ ਹੈ।
ਇਹ ਵੀ ਪੜ੍ਹੋ:ਪੰਜਾਬ ਦੇ ਪਾਣੀ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ : ਸੁਖਬੀਰ ਸਿੰਘ ਬਾਦਲ
ਤਨਿਸ਼ਕਾ ਦੇ ਪਿਤਾ ਕ੍ਰਿਸ਼ਨ ਕੁਮਾਰ ਪਿੰਡ ਮਿਰਜ਼ਾਪੁਰ ਬਛੌੜ ਦੇ ਇੱਕ ਸਕੂਲ ਵਿੱਚ ਸਰਕਾਰੀ ਅਧਿਆਪਕ ਵਜੋਂ ਕੰਮ ਕਰਦੇ ਹਨ। ਇਸ ਦੇ ਨਾਲ ਹੀ ਮਾਤਾ ਸਰਿਤਾ ਯਾਦਵ ਸਹਿਮਾ ਦੇ ਸਰਕਾਰੀ ਸਕੂਲ ਵਿੱਚ ਪੀਜੀਟੀ ਹਿਸਟਰੀ ਦੀ ਲੈਕਚਰਾਰ ਹੈ। ਤਨਿਸ਼ਕਾ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਦਾਦਾ ਰਾਮ ਅਵਤਾਰ ਯਾਦਵ, ਸੀਆਰਪੀਐਫ ਤੋਂ ਸੇਵਾਮੁਕਤ ਡਿਪਟੀ ਕਮਾਂਡੈਂਟ ਅਤੇ ਦਾਦੀ ਰੇਸ਼ਮੀ ਦੇਵੀ ਨੂੰ ਦਿੱਤਾ।
-PTC News