ਤਰਨਤਾਰਨ ਨਗਰ ਕੀਰਤਨ ਧਮਾਕਾ: ਜ਼ਖਮੀ ਹੋਏ ਇੱਕ ਹੋਰ ਨੌਜਵਾਨ ਨੇ ਤੋੜਿਆ ਦਮ, ਪੂਰੇ ਪਿੰਡ 'ਚ ਸੋਗ ਦਾ ਮਾਹੌਲ
ਤਰਨਤਾਰਨ ਨਗਰ ਕੀਰਤਨ ਧਮਾਕਾ: ਜ਼ਖਮੀ ਹੋਏ ਇੱਕ ਹੋਰ ਨੌਜਵਾਨ ਨੇ ਤੋੜਿਆ ਦਮ, ਪੂਰੇ ਪਿੰਡ 'ਚ ਸੋਗ ਦਾ ਮਾਹੌਲ:ਤਰਨਤਾਰਨ : ਤਰਨਤਾਰਨ ਦੇ ਪਿੰਡ ਡਾਲੇਕੇ ਵਿਖੇ ਨਗਰ ਕੀਰਤਨ ਦੌਰਾਨ ਹੋਏ ਧਮਾਕੇ ਨੇ ਹਰ ਇਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਹਾਦਸੇ 'ਚ 2 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ ਤੇ 11 ਦੇ ਕਰੀਬ ਲੋਕ ਗੰਭੀਰ ਰੂਪ 'ਚ ਜ਼ਖਮੀ ਹੀਏ ਸਨ। ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। [caption id="attachment_390660" align="aligncenter" width="300"] ਤਰਨਤਾਰਨ ਨਗਰ ਕੀਰਤਨ ਧਮਾਕਾ:ਜ਼ਖਮੀ ਹੋਏ ਇੱਕ ਹੋਰ ਨੌਜਵਾਨ ਨੇ ਤੋੜਿਆ ਦਮ,ਪੂਰੇ ਪਿੰਡ 'ਚ ਸੋਗ ਦਾ ਮਾਹੌਲ[/caption] ਮਿਲੀ ਜਾਣਕਾਰੀ ਅਨੁਸਾਰ ਨਗਰ ਕੀਰਤਨ ਧਮਾਕੇ 'ਚ ਜ਼ਖਮੀ ਹੋਏ ਇੱਕ ਹੋਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਦੀ ਪਛਾਣ ਹਰਮਨ ਸਿੰਘ ਵਾਸੀ ਪਹੂਵਿੰਡ ਵਜੋਂ ਹੋਈ ਹੈ, ਜਿਸ ਦਾ ਲੁਧਿਆਣਾ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਇਸ ਖ਼ਬਰ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਹੈ।ਅੱਜ ਇਕ ਹੋਰ ਨੌਜਵਾਨ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਚੁੱਕੀ ਹੈ। [caption id="attachment_390661" align="aligncenter" width="300"] ਤਰਨਤਾਰਨ ਨਗਰ ਕੀਰਤਨ ਧਮਾਕਾ:ਜ਼ਖਮੀ ਹੋਏ ਇੱਕ ਹੋਰ ਨੌਜਵਾਨ ਨੇ ਤੋੜਿਆ ਦਮ,ਪੂਰੇ ਪਿੰਡ 'ਚ ਸੋਗ ਦਾ ਮਾਹੌਲ[/caption] ਦੱਸ ਦੇਈਏ ਕਿ ਤਰਨਤਾਰਨ ਦੇ ਪਿੰਡ ਪਹੂਵਿੰਡ ਤੋਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਵਿੱਚ ਪਿਛਲੇ ਦਿਨੀਂ ਧਮਾਕਾ ਹੋਇਆ ਸੀ। ਜਦੋਂ ਨਗਰ ਕੀਰਤਨ ਪਿੰਡ ਡਾਲੇਕੇ ਵਿੱਚ ਪਹੁੰਚਿਆ ਤਾਂ ਅਚਾਨਕ ਟਰਾਲੀ ਵਿੱਚ ਪਏ ਪਟਾਖ਼ਿਆਂ ਨੂੰ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 9 ਲੋਕ ਜ਼ਖ਼ਮੀ ਵੀ ਹੋਏ ਸਨ। ਇਹ ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਟਰਾਲੀ ਤੱਕ ਦੇ ਚਿੱਥੜੇ ਉੱਡ ਗਏ ਸਨ। -PTCNews