Teachers Day 2019 : ਕੀ ਹੈ ਇਤਿਹਾਸ ਤੇ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ , ਪੜ੍ਹੋ ਪੂਰੀ ਖ਼ਬਰ
Teachers Day 2019 : ਕੀ ਹੈ ਇਤਿਹਾਸ ਤੇ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ , ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਦੇਸ਼ ਭਰ ‘ਚ ਅੱਜ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਸਕੂਲਾਂ ‘ਚ ਹਰ ਵਾਰ ਦੀ ਤਰਾਂ ਇਸ ਸਾਲ ਵੀ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਅਧਿਆਪਕ ਦਿਵਸ ਦੇ ਮੌਕੇ ‘ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਕਰਨ ‘ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਕੇਵਲ ਅਧਿਆਪਕ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂਸਰਿਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਉੱਚ ਅਹੁਦਿਆਂ ਤੇ ਪਹੁੰਚਦਾ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਦੇ ਨਾਲੋਂ ਚੰਗਾ,ਉੱਤਮ ਅਤੇ ਸਤਿਕਾਰ ਵਾਲਾ ਹੈ।
[caption id="attachment_336633" align="aligncenter" width="300"]
Teachers Day 2019 : ਕੀ ਹੈ ਇਤਿਹਾਸ ਤੇ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ , ਪੜ੍ਹੋ ਪੂਰੀ ਖ਼ਬਰ[/caption]
”ਗੁਰੂ ਬਿਨ ਗਿਆਨ ਨਹੀਂ’ ਮਤਲਬ ਜੇ ਗੁਰੂ ਨਹੀਂ ਹੈ ਤਾਂ ਤੁਸੀਂ ਕਦੇ ਵੀ ਗਿਆਨੀ ਨਹੀਂ ਬਣ ਸਕਦੇ। ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਹੁੰਦਾ ਹੈ। ਸਮਾਜ ਦੇ ਭਵਿੱਖ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ਉੱਤੇ ਹੁੰਦੀ ਹੈ। ਇਸ ਲਈ ਇੰਨੀ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਇੱਕ ਦਿਨ ਸਮਰਪਿਤ ਕਰਨਾ ਜ਼ਰੂਰੀ ਹੈ। ਜ਼ਿੰਦਗੀ ਵਿੱਚ ਅਧਿਆਪਕ ਦੀ ਮਹੱਤਤਾ ਨੂੰ ਯਾਦ ਦਿਵਾਉਣ ਲਈ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।
[caption id="attachment_336631" align="aligncenter" width="300"]
Teachers Day 2019 : ਕੀ ਹੈ ਇਤਿਹਾਸ ਤੇ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ , ਪੜ੍ਹੋ ਪੂਰੀ ਖ਼ਬਰ[/caption]
ਹੁਣ ਕੁੱਝ ਲੋਕਾਂ ਦੇ ਮਨ ਵਿੱਚ ਸਵਾਲ ਇਹ ਆਉਂਦਾ ਹੈ ਕਿ ਅਧਿਆਪਕ ਦਿਵਸ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ? 5 ਸਤੰਬਰ ਨੂੰ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਦਿਨ ਹੁੰਦਾ ਹੈ। ਉਹ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਵੀ ਸਨ। ਉਨ੍ਹਾਂ ਪੜ੍ਹਾਈ ਨੂੰ ਬਹੁਤ ਅਹਿਮੀਅਤ ਦਿੱਤੀ ਅਤੇ ਪਰਿਵਾਰ ਵਿਰੁੱਧ ਜਾ ਕੇ ਪੜ੍ਹਾਈ ਕੀਤੀ।
[caption id="attachment_336635" align="aligncenter" width="300"]
Teachers Day 2019 : ਕੀ ਹੈ ਇਤਿਹਾਸ ਤੇ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ , ਪੜ੍ਹੋ ਪੂਰੀ ਖ਼ਬਰ[/caption]
ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ 5 ਸਤੰਬਰ 1888 ਨੂੰ ਹੋਇਆ ਸੀ। ਉਹ ਬਹੁਤ ਹੋਣਹਾਰ ਵਿਦਿਆਰਥੀ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਆਪਣੇ ਇਸ ਛੋਟੇ ਬੇਟੇ ਨੂੰ ਅੰਗਰੇਜ਼ੀ ਨਹੀਂ ਸਿੱਖਣ ਦੇਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਰਾਧਾਕ੍ਰਿਸ਼ਣਨ ਮੰਦਰ ਦੇ ਪੁਜਾਰੀ ਬਣਨ ਪਰ ਉਹ ਨਹੀਂ ਰੁਕੇ ਅਤੇ ਉੱਚ ਪੱਧਰੀ ਸਿੱਖਿਆ ਹਾਸਲ ਕੀਤੀ। ਉਨ੍ਹਾਂ ਮੈਸੂਰ,ਕੋਲਕਾਤਾ, ਆਕਸਫੋਰਡ ਅਤੇ ਬਾਅਦ ਵਿੱਚ ਸ਼ਿਕਾਗੋ ਵਿੱਚ ਵੀ ਸਿੱਖਿਆ ਮਾਹਰ ਦੇ ਤੌਰ ਤੇ ਗਏ।
[caption id="attachment_336632" align="aligncenter" width="300"]
Teachers Day 2019 : ਕੀ ਹੈ ਇਤਿਹਾਸ ਤੇ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ , ਪੜ੍ਹੋ ਪੂਰੀ ਖ਼ਬਰ[/caption]
ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ‘ਚ ਖਾਲੀ ਪਲਾਟ ‘ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ ‘ਚ ਜੁਟੀ ਪੁਲਿਸ
ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਬ੍ਰਿਟਿਸ਼ ਸਰਕਾਰ ਨੇ ‘ਸਰ’ ਦੀ ਉਪਾਧੀ ਨਾਲ ਸਨਮਾਨਤ ਕੀਤਾ। 1954 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਨਵਾਜਿਆ ਗਿਆ। 1962 ਵਿੱਚ ਭਾਰਤ ਸਰਕਾਰ ਨੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ਉੱਤੇ ਮਨਾਉਣ ਦਾ ਐਲਾਨ ਕਰ ਦਿੱਤਾ।
-PTCNews