ਮੁੱਖ ਖਬਰਾਂ

ਲੁਧਿਆਣਾ: ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਹੋਇਆ ਕਰੋੜਾਂ ਦਾ ਨੁਕਸਾਨ

By Riya Bawa -- December 29, 2021 4:56 pm -- Updated:December 29, 2021 5:05 pm

ਲੁਧਿਆਣਾ: ਲੁਧਿਆਣਾ ਤੋਂ ਵੱਡੀ ਖ਼ਬਰ ਆਈ ਹੈ ਜਿਥੇ ਚੰਡੀਗੜ੍ਹ ਰੋਡ 'ਤੇ ਇੱਕ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਹ ਫੈਕਟਰੀ ਫੋਰਟਿਸ ਹਸਪਤਾਲ ਦੇ ਸਾਹਮਣੇ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਜੌਨਸਨ ਫੈਕਟਰੀ ਦੀ 7 ਮੰਜ਼ਲਾ ਇਮਾਰਤ ਵਿੱਚ ਕੱਪੜੇ ਬਣਾਉਣ ਦਾ ਕੰਮ ਹੁੰਦਾ ਹੈ।

ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਅੱਗ 'ਤੇ ਕਾਬੂ ਪਾਉਣ ਲਈ ਹੁਣ ਤੱਕ ਫਾਇਰ ਬ੍ਰਗੇਡ ਦੀਆਂ 10 ਗੱਡੀਆਂ ਪਹੁੰਚ ਚੁੱਕੀਆਂ ਹਨ। ਅੱਗ ਲੱਗਣ ਕਰਕੇ ਕਰੋੜਾਂ ਦਾ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ।

ਵੇਖੋ ਤਸਵੀਰਾਂ----------


-PTC News

  • Share