Fri, Apr 26, 2024
Whatsapp

ਵਡੋਦਰਾ ਨੇੜੇ ਭਿਆਨਕ ਸੜਕ ਹਾਦਸਾ, ਟਰਾਲੇ ਨਾਲ ਟਕਰਾਈ ਬੱਸ, 6 ਲੋਕਾਂ ਦੀ ਮੌਤ

Written by  Jasmeet Singh -- October 18th 2022 01:27 PM
ਵਡੋਦਰਾ ਨੇੜੇ ਭਿਆਨਕ ਸੜਕ ਹਾਦਸਾ, ਟਰਾਲੇ ਨਾਲ ਟਕਰਾਈ ਬੱਸ, 6 ਲੋਕਾਂ ਦੀ ਮੌਤ

ਵਡੋਦਰਾ ਨੇੜੇ ਭਿਆਨਕ ਸੜਕ ਹਾਦਸਾ, ਟਰਾਲੇ ਨਾਲ ਟਕਰਾਈ ਬੱਸ, 6 ਲੋਕਾਂ ਦੀ ਮੌਤ

Terrible road accident near Vadodara: ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਬਾਹਰਵਾਰ ਅਹਿਮਦਾਬਾਦ-ਮੁੰਬਈ ਰਾਸ਼ਟਰੀ ਰਾਜਮਾਰਗ 'ਤੇ ਮੰਗਲਵਾਰ ਸਵੇਰੇ ਇੱਕ ਟਰਾਲੇ ਦੇ ਬੱਸ ਦੇ ਨਾਲ ਟਕਰਾ ਜਾਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਸਵੇਰੇ 4.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਲਗਜ਼ਰੀ ਬੱਸ ਰਾਜਸਥਾਨ ਤੋਂ ਗੁਜਰਾਤ ਦੇ ਸੂਰਤ ਵੱਲ ਜਾ ਰਹੀ ਸੀ। ਪਾਣੀਗੇਟ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਈਵੇਅ 'ਤੇ 'ਓਵਰਟੇਕ' ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬੱਸ ਨੇ ਪਿੱਛੇ ਤੋਂ ਆਏ ਟਰਾਲੇ ਨੂੰ ਟੱਕਰ ਮਾਰ ਦਿੱਤੀ। ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ-3) ਯਸ਼ਪਾਲ ਜਗਾਨੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਛੇ ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 15 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ, "ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰਾਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।" ਇਹ ਵੀ ਪੜ੍ਹੋ: ਨੋਇਡਾ ਦੀ ਸੁਸਾਇਟੀ 'ਚ ਕੁੱਤਿਆਂ ਦੀ ਦਹਿਸ਼ਤ, 7 ਮਹੀਨੇ ਦੇ ਮਾਸੂਮ ਨੋਚਿਆ, ਮੌਤ -PTC News


Top News view more...

Latest News view more...