Sat, May 11, 2024
Whatsapp

ਕੰਧਾਰ ਹਾਈਜੈਕ 'ਚ ਸ਼ਾਮਲ ਅੱਤਵਾਦੀ ਦਾ ਕਤਲ

Written by  Ravinder Singh -- March 08th 2022 03:18 PM
ਕੰਧਾਰ ਹਾਈਜੈਕ 'ਚ ਸ਼ਾਮਲ ਅੱਤਵਾਦੀ ਦਾ ਕਤਲ

ਕੰਧਾਰ ਹਾਈਜੈਕ 'ਚ ਸ਼ਾਮਲ ਅੱਤਵਾਦੀ ਦਾ ਕਤਲ

ਨਵੀਂ ਦਿੱਲੀ : 20 ਸਾਲ ਪਹਿਲਾਂ ਭਾਰਤੀ ਜਹਾਜ਼ IC-814 ਨੂੰ ਹਾਈਜੈਕ ਕਰਨ ਵਾਲੇ ਅੱਤਵਾਦੀਆਂ ਵਿੱਚੋਂ ਇੱਕ ਅੱਤਵਾਦੀ ਜ਼ਹੂਰ ਮਿਸਤਰੀ ਉਰਫ ਜਾਹਿਦ ਅਖੁੰਦ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਦੇ ਨਾਲ ਹੀ ਭਾਰਤ ਦੇ ਰੁਪਿਨ ਕਤਿਆਲ ਨੂੰ ਇਨਸਾਫ ਮਿਲ ਗਿਆ ਹੈ। ਅੱਤਵਾਦੀ ਜ਼ਹੂਰ ਮਿਸਤਰੀ ਉਰਫ਼ ਜਾਹਿਦ ਅਖੁੰਦ ਦੀ ਮੌਤ ਦੇ ਨਾਲ ਹੀ ਲੰਮੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੇ ਰੁਪਿਨ ਕਾਤਿਆਲ ਦੇ ਪਰਿਵਾਰ ਨੂੰ ਅਖੀਰ ਨਿਆ ਮਿਲ ਗਿਆ। ਕੰਧਾਰ ਹਾਈਜੈਕ 'ਚ ਸ਼ਾਮਲ ਅੱਤਵਾਦੀ ਦਾ ਕਤਲਦਰਅਸਲ 25 ਸਾਲ ਪਹਿਲਾਂ 25 ਦਸੰਬਰ 1999 ਨੂੰ ਹਨੀਮੂਨ ਮਨਾ ਕੇ ਕਾਠਮਾਂਡੂ ਤੋਂ ਵਾਪਸ ਦਿੱਲੀ ਪਰਤ ਰਹੇ ਇੱਕ ਯਾਤਰੀ ਰੂਪਿਨ ਕਾਤਿਆਲ ਦਾ ਜ਼ਹੂਰ ਨੇ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਯੂ.ਏ.ਈ. ਵਿੱਚ ਜਹਾਜ਼ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਕੰਧਾਰ ਹਾਈਜੈਕ 'ਚ ਸ਼ਾਮਲ ਅੱਤਵਾਦੀ ਦਾ ਕਤਲਉਸ ਵੇਲੇ ਰੂਪਿਨ ਦੀ ਪਤਨੀ ਵੀ ਨਾਲ ਸੀ ਅਤੇ ਹਵਾਈ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ। ਰਿਪੋਰਟਾਂ ਮੁਤਾਬਕ ਅੱਤਵਾਦੀ ਜ਼ਹੂਰ ਮਿਸਤਰੀ ਦਾ ਕਤਲ ਪਾਕਿਸਤਾਨ ਦੇ ਕਰਾਚੀ ਵਿੱਚ ਗੋਲੀ ਮਾਰ ਕੇ ਕੀਤਾ ਗਿਆ ਹੈ। ਇੱਕ ਮਾਰਚ ਨੂੰ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਟੀਚੇ ਤਹਿਤ ਮਿਸਤਰੀ ਦੇ ਘਰ ਵਿੱਚ ਜਾ ਕੇ ਉਸ ਨੂੰ ਗੋਲੀ ਮਾਰ ਦਿੱਤੀ। ਕੰਧਾਰ ਹਾਈਜੈਕ 'ਚ ਸ਼ਾਮਲ ਅੱਤਵਾਦੀ ਦਾ ਕਤਲਮਿਲੀ ਜਾਣਕਾਰੀ ਮੁਤਾਬਕ ਇਹ ਪੂਰੀ ਘਟਨਾ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਲਾਂਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਦੇ ਚਿਹਰੇ ਢਕੇ ਹੋਏ ਸਨ। ਇਹੀ ਕਾਰਨ ਹੈ ਕਿ ਹੁਣ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਇਸ ਹਾਈਜੈਕ ਨੂੰ ਅੰਜਾਮ ਦੇਣ ਵਾਲੇ ਪੰਜ ਵਿੱਚੋਂ ਸਿਰਫ ਦੋ ਅੱਤਵਾਦੀ ਜਿਊਂਦੇ ਬਚੇ ਹਨ। ਅੱਤਵਾਦੀ ਦੀ ਮੌਤ ਦੇ ਨਾਲ ਕਤਿਆਲ ਪਰਿਵਾਰ ਨੂੰ ਇਨਸਾਫ਼ ਮਿਲ ਗਿਆ ਹੈ। ਇਹ ਵੀ ਪੜ੍ਹੋ : Punjab Weather Forecast: ਪੰਜਾਬ 'ਚ ਜਲਦ ਬਦਲੇਗਾ ਮੌਸਮ ਦਾ ਮਿਜਾਜ਼


Top News view more...

Latest News view more...