Fri, Apr 19, 2024
Whatsapp

ਭਾਰਤ 'ਚ ਕੋਰੋਨਾ ਤੋਂ 2 ਮਹੀਨਿਆਂ 'ਚ ਸਭ ਤੋਂ ਵੱਡੀ ਰਾਹਤ, ਜਾਣੋ ਕਿੰਨੇ ਮਰੀਜ਼ ਹੋਏ ਠੀਕ

Written by  Jagroop Kaur -- June 07th 2021 11:41 AM
ਭਾਰਤ 'ਚ ਕੋਰੋਨਾ ਤੋਂ 2 ਮਹੀਨਿਆਂ 'ਚ ਸਭ ਤੋਂ ਵੱਡੀ ਰਾਹਤ, ਜਾਣੋ ਕਿੰਨੇ ਮਰੀਜ਼ ਹੋਏ ਠੀਕ

ਭਾਰਤ 'ਚ ਕੋਰੋਨਾ ਤੋਂ 2 ਮਹੀਨਿਆਂ 'ਚ ਸਭ ਤੋਂ ਵੱਡੀ ਰਾਹਤ, ਜਾਣੋ ਕਿੰਨੇ ਮਰੀਜ਼ ਹੋਏ ਠੀਕ

ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਹੌਲੀ-ਹੌਲੀ ਘਟ ਰਿਹਾ ਹੈ ਤੇ ਨਵੇਂ ਮਾਮਲਿਆਂ ਦਾ ਗ੍ਰਾਫ ਲਗਾਤਾਰ ਹੇਠਾਂ ਡਿੱਗ ਰਿਹਾ ਹੈ, ਪਰ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਉਤਰਾਅ-ਚੜ੍ਹਾਅ ਜਾਰੀ ਹਨ। ਐਤਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 1 ਲੱਖ 1 ਹਜ਼ਾਰ 159 ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਪਿਛਲੇ 62 ਦਿਨਾਂ ਵਿਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ 96,563 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ। ਪਿਛਲੇ 24 ਘੰਟਿਆਂ ਵਿੱਚ, 2,444 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ ਹੈ। Coronavirus Punjab Updates: Daily new cases of coronavirus in Punjab witnessed decline as state recorded 1,593 new cases of COVID-19. Read More : ਮੁੰਬਈ ‘ਚ ਇਮਾਰਤ ਡਿੱਗਣ ਨਾਲ ਵਾਪਰਿਆ ਹਾਦਸਾ 1 ਦੀ ਮੌਤ, ਕਈ ਜ਼ਖਮੀ ਦੇਸ਼ ਵਿਚ ਤਕਰੀਬਨ 45 ਦਿਨਾਂ ਬਾਅਦ ਮੌਤ ਦੀ ਰੋਜ਼ਾਨਾ ਗਿਣਤੀ 2500 'ਤੇ ਆ ਗਈ ਹੈ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ 2257 ਲੋਕਾਂ ਦੀ ਮੌਤ ਹੋ ਗਈ ਸੀ। ਇਹ ਵੀ ਰਾਹਤ ਦੀ ਗੱਲ ਸੀ ਕਿ ਪਿਛਲੇ ਦਿਨ 1 ਲੱਖ 73 ਹਜ਼ਾਰ 831 ਲੋਕਾਂ ਨੇ ਕੋਰੋਨਾ ਨੂੰ ਹਰਾਇਆ। ਇਸੇ ਤਰ੍ਹਾਂ ਐਕਟਿਵ ਕੇਸਾਂ ਦੇ ਮਾਮਲਿਆਂ ਵਿੱਚ ਯਾਨੀ ਜੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਿੱਚ 75,151 ਦੀ ਗਿਰਾਵਟ ਦਰਜ ਕੀਤੀ ਗਈ।Coronavirus Punjab Updates: Daily new cases of coronavirus in Punjab witnessed decline as state recorded 1,593 new cases of COVID-19. ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਅੰਕੜੇ: ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 1.01 ਲੱਖ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੁੱਲ ਇਲਾਜ ਦੌਰਾਨ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1.73 ਲੱਖ ਅਤੇ ਮੌਤਾਂ ਦੀ ਗਿਣਤੀ 2, 444 ਹੈ। ਉਥੇ ਹੀ ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 13.98 ਲੱਖ


Top News view more...

Latest News view more...