Sun, Apr 28, 2024
Whatsapp

ਨੋਇਡਾ 'ਚ ਸੁਸਾਇਟੀ ਦੀ ਚਾਰਦੀਵਾਰੀ ਡਿੱਗੀ, ਚਾਰ ਮੌਤਾਂ

Written by  Ravinder Singh -- September 20th 2022 01:01 PM
ਨੋਇਡਾ 'ਚ ਸੁਸਾਇਟੀ ਦੀ ਚਾਰਦੀਵਾਰੀ ਡਿੱਗੀ, ਚਾਰ ਮੌਤਾਂ

ਨੋਇਡਾ 'ਚ ਸੁਸਾਇਟੀ ਦੀ ਚਾਰਦੀਵਾਰੀ ਡਿੱਗੀ, ਚਾਰ ਮੌਤਾਂ

ਨੋਇਡਾ : ਇਥੋਂ ਦੀ ਇਕ ਸੁਸਾਇਟੀ ਦੀ ਚਾਰਦੀਵਾਰੀ ਡਿੱਗਣ ਕਾਰਨ 4 ਮੌਤਾਂ ਹੋ ਗਈਆਂ। ਜਲਵਾਯੂ ਵਿਹਾਰ ਸੈਕਟਰ-21 ਦੀ ਸੁਸਾਇਟੀ 'ਚ ਇਹ ਹਾਦਸਾ ਹੋਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚਾਰਦੀਵਾਰੀ ਡਿੱਗਣ ਕਾਰਨ 12 ਵਿਅਕਤੀ ਮਲਬੇ ਥੱਲੇ ਦੱਬੇ ਗਏ ਹਨ। ਬਚਾਅ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹਨ। ਇਸ ਵੇਲੇ ਫਾਇਰ ਵਿਭਾਗ ਤੇ ਹੋਰ ਟੀਮਾਂ ਵੱਲੋਂ ਲੋਕਾਂ ਨੂੰ ਫਸਟ ਏਡ ਦਿਵਾਉਣ ਲਈ ਹਸਪਤਾਲ ਭੇਜਿਆ ਗਿਆ। ਨੋਇਡਾ 'ਚ ਸੁਸਾਇਟੀ ਦੀ ਚਾਰਦੀਵਾਰੀ ਡਿੱਗੀ, ਚਾਰ ਮੌਤਾਂ ਸਥਾਨਕ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਸੈਕਟਰ-21 ਸਥਿਤ ਇਲਾਕੇ 'ਚ ਇਕ ਸੁਸਾਇਟੀ ਦੀ ਚਾਰਦੀਵਾਰੀ ਡਿੱਗਣ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਖ਼ਬਰ ਹੈ। ਫਿਲਹਾਲ NDRF ਤੇ ਚਾਰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਚਾਅ ਕਾਰਜ ਚੱਲ ਰਿਹਾ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਇਹ ਘਟਨਾ ਨੋਇਡਾ ਦੇ ਸੈਕਟਰ 21 ਸਥਿਤ ਜਲਵਾਯੂ ਵਿਹਾਰ ਦੀ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਉਤੇ ਪਹੁੰਚ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਚਾਰਦੀਵਾਰੀ 100 ਮੀਟਰ ਲੰਬੀ ਸੀ। ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। NDRF, ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਉੱਚ ਅਧਿਕਾਰੀਆਂ ਦੇ ਨਾਲ-ਨਾਲ ਡਾਕਟਰ ਤੇ ਐਬੂਲੈਂਸ ਵੀ ਮੌਕੇ ਉਤੇ ਮੌਜੂਦ ਹਨ। ਮਰਨ ਵਾਲਿਆਂ ਦੀ ਪਛਾਣ ਪੱਪੂ, ਪੁਸ਼ਪੇਂਦਰ, ਪੰਨਾ ਲਾਲ ਤੇ ਅਮਿਤ ਵਜੋਂ ਹੋਈ ਹੈ। ਸਾਰੇ ਮ੍ਰਿਤਕ ਯੂਪੀ ਦੇ ਬਦਾਊਨ ਜ਼ਿਲ੍ਹੇ ਦੇ ਦੱਸੇ ਜਾ ਰਹੇ ਹਨ। ਡੀਐਮ ਸੁਹਾਸ ਐਲ.ਵਾਈ. ਨੇ ਦੱਸਿਆ ਕਿ ਜਲਵਾਯੂ ਬਿਹਾਰ ਅਪਾਰਟਮੈਂਟ ਦੀ ਡਰੇਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਇਸ ਦੌਰਾਨ ਚਾਰਦੀਵਾਰੀ ਡਿੱਗ ਗਈ। ਹੁਣ ਤੱਕ ਚਾਰ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਦੋ ਮੌਤਾਂ ਜ਼ਿਲ੍ਹਾ ਹਸਪਤਾਲ 'ਚ ਅਤੇ ਦੋ ਦੀ ਕੈਲਾਸ਼ ਹਸਪਤਾਲ 'ਚ ਹੋਈ ਹੈ। 9 ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਬਚਾਅ ਕਾਰਜ ਜਾਰੀ ਹੈ। ਡੀਐਮ ਨੇ ਕਿਹਾ ਕਿ ਘਟਨਾ ਕਿਉਂ ਵਾਪਰੀ, ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੋਇਡਾ ਅਥਾਰਟੀ ਵੱਲੋਂ ਠੇਕੇ ਉਤੇ ਕੰਮ ਕਰਵਾਇਆ ਜਾ ਰਿਹਾ ਹੈ। ਇਹ ਹਾਦਸਾ ਡਰੇਨ ਦੀਆਂ ਇੱਟਾਂ ਕੱਢਣ ਸਮੇਂ ਵਾਪਰਿਆ। ਇਹ ਵੀ ਪੜ੍ਹੋ : ਬਿਸ਼ਨੋਈ ਗਿਰੋਹ ਦੇ ਗੁਰਗਿਆਂ ਨੇ ਕਾਰੋਬਾਰੀ ਕੋਲੋਂ ਮੰਗੀ 1 ਕਰੋੜ ਦੀ ਫਿਰੌਤੀ ਹਾਦਸੇ ਉਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਮੁੱਖ ਮੰਤਰੀ ਨੇ ਡੀਐਮ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਆਫਤ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਸਾਰੇ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। -PTC News  


Top News view more...

Latest News view more...