ਮੁੱਖ ਖਬਰਾਂ

ਬ੍ਰਿਟਿਸ਼ ਪਤੀ-ਪਤਨੀ ਨੇ ਨਵਜੰਮੇ ਬੱਚੇ ਦਾ ਨਾਂ ਰੱਖਿਆ ਪਕੌੜਾ

By Ravinder Singh -- September 04, 2022 1:40 pm

ਲੰਡਨ : ਬ੍ਰਿਟਿਸ਼ ਪਤੀ-ਪਤਨੀ ਵੱਲੋਂ ਆਪਣੇ ਨਵਜੰਮੇ ਬੱਚੇ ਦੇ ਨਾਂ ਭਾਰਤੀ ਪਕਵਾਨ ਉਤੇ ਰੱਖਣ ਕਾਰਨ ਇਸ ਬੱਚੇ ਦੀ ਤਸਵੀਰ ਤੇ ਨਾਮ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਇਸ ਉਤੇ ਵੱਖ-ਵੱਖ ਤਰ੍ਹਾਂ ਦੀ ਟਿੱਪਣੀਆਂ ਕਰ ਰਹੇ ਹਨ। ਲੋਕ ਅਕਸਰ ਆਪਣੇ ਬੱਚੇ ਦੇ ਨਾਮ ਖ਼ਾਸ਼ ਸ਼ਖ਼ਸੀਅਤਾਂ ਦੇ ਨਾਮ ਉਤੇ ਰੱਖਦੇ ਹਨ ਪਰ ਬ੍ਰਿਟਿਸ਼ ਵਿਚ ਪਤੀ-ਪਤਨੀ ਨੇ ਆਪਣੇ ਨਵਜੰਮੇ ਬੱਚੇ ਦੇ ਨਾਮ ਪਕੌੜਾ ਰੱਖਿਆ ਹੈ।

ਬ੍ਰਿਟਿਸ਼ ਪਤੀ-ਪਤਨੀ ਨੇ ਨਵਜੰਮੇ ਬੱਚੇ ਦਾ ਨਾਂ ਰੱਖਿਆ ਪਕੌੜਾ
ਆਇਰਲੈਂਡ ਦੇ ਨਿਊਟਾਊਨਬੇਬੀ 'ਚ ਰਹਿਣ ਵਾਲੇ ਇਸ ਜੋੜੇ ਨੇ ਆਪਣੇ ਬੇਟੇ ਦਾ ਨਾਮ ਪਕੌੜਾ ਰੱਖਿਆ ਹੈ। ਰੈਸਟੋਰੈਂਟ ਨੇ ਫੇਸਬੁੱਕ 'ਤੇ ਲਿਖਿਆ ਕਿ ਸਾਡੇ ਇੱਥੇ ਅਕਸਰ ਆਉਣ ਵਾਲੇ ਇਕ ਜੋੜੇ ਨੇ ਆਪਣੇ ਨਵਜੰਮੇ ਬੱਚੇ ਦਾ ਨਾਂ ਰੈਸਟੋਰੈਂਟ ਦੀ ਇਕ ਡਿਸ਼ ਦੇ ਨਾਂ 'ਤੇ ਰੱਖਿਆ ਹੈ ਅਤੇ ਡਿਸ਼ ਪਕੌੜਾ ਹੈ। ਦਰਅਸਲ ਪਤੀ-ਪਤਨੀ ਰੈਸਟੋਰੈਂਟ 'ਚ ਆਉਂਦੇ ਸਨ। ਮੈਨੂ ਕਾਰਡ ਉਪਰ ਭਾਰਤੀ ਪਕਵਾਨ ਸੀ। ਉਨ੍ਹਾਂ ਪਕੌੜੇ ਆਰਡਰ ਕੀਤੇ। ਉਨ੍ਹਾਂ ਨੂੰ ਇਹ ਇੰਨਾ ਪਸੰਦ ਆਇਆ ਕਿ ਉਨ੍ਹਾਂ ਆਪਣੇ ਨਵਜੰਮੇ ਬੱਚੇ ਦਾ ਨਾਮ ਪਕੌੜਾ ਹੀ ਰੱਖ ਦਿੱਤਾ।

ਇਸ ਤਸਵੀਰ ਉਪਰ ਰਲ਼ੀਆਂ ਮਿਲੀਆਂ ਟਿੱਪਣੀਆਂ ਆ ਰਹੀਆਂ ਹਨ। ਫੋਟੋ ਸ਼ੇਅਰ ਕਰਦਿਆਂ ਇਕ ਯੂਜ਼ਰ ਨੇ ਲਿਖਿਆ- ਹੋਰ ਇਸਦੀ ਦਾਦੀ ਦਾ ਨਾਮ ਨਾਨ ਹੈ।ਇੱਕ ਹੋਰ ਯੂਜ਼ਰ ਨੇ ਲਿਖਿਆ- ਮੈਂ ਗਰਭ ਅਵਸਥਾ ਦੌਰਾਨ ਬਹੁਤ ਸਾਰੇ ਕੇਲੇ ਤੇ ਤਰਬੂਜ ਖਾਂਦੀ ਸੀ। ਰੱਬ ਦਾ ਸ਼ੁਕਰ ਹੈ ਕਿ ਮੈਂ ਆਪਣੀ ਹੋਸ਼ (Sense) ਵਰਤੀ ਤੇ ਆਪਣੇ ਬੱਚਿਆਂ ਦਾ ਨਾਂ ਕੇਲਾ ਅਤੇ ਤਰਬੂਜ ਨਹੀਂ ਰੱਖਿਆ। ਇਕ ਯੂਜ਼ਰ ਨੇ ਕਿਹਾ- ਅਗਲੇ ਬੱਚੇ ਦਾ ਨਾਂ ਸਮੌਸਾ ਰੱਖਣਗੇ। ਇਕ ਯੂਜ਼ਰ ਨੇ ਆਪਣੇ ਬੱਚੇ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ- ਇਹ ਮੇਰਾ ਬੇਟਾ ਹੈ, ਇਸਦਾ ਨਾਮ ਚਿਕਨ ਬਾਲ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਮੇਰੇ ਦੋ ਬੱਚੇ ਹਨ, ਚਿਕਨ ਤੇ ਟਿੱਕਾ।

ਇਹ ਵੀ ਪੜ੍ਹੋ : ਟੈਂਡਰ ਘਪਲਾ: 7 ਸਤੰਬਰ ਨੂੰ ਹੋਵੇਗੀ ਸਾਬਕਾ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ

ਰੈਸਟੋਰੈਂਟ ਨੇ ਬੱਚੇ ਨਾਲ ਆਰਡਰ ਦਾ ਬਿੱਲ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਉਪਰ ਲਿਖਿਆ ਸੀ- ਪਕੌੜੇ ਦਾ ਸਵਾਗਤ ਹੈ। ਕਈ ਲੋਕਾਂ ਨੇ ਇਸ ਨੂੰ ਟਵਿੱਟਰ ਉਤੇ ਵੀ ਸ਼ੇਅਰ ਕੀਤਾ ਹੈ। ਇਸ ਟਵੀਟ ਨੂੰ ਹੁਣ ਤੱਕ 26 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਸ ਨੂੰ 1500 ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ।

-PTC News

  • Share