Mon, May 25, 2026
Whatsapp

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 20 ਲੋਕਾਂ ਦਾ ਵਫ਼ਦ ਯੂਕਰੇਨ ’ਚ ਫ਼ਸੇ ਲੋਕਾਂ ਦੀ ਮਦਦ ਲਈ ਭੇਜਿਆ ਜਾਵੇਗਾ

Reported by:  PTC News Desk  Edited by:  Jasmeet Singh -- March 03rd 2022 06:58 PM
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 20 ਲੋਕਾਂ ਦਾ ਵਫ਼ਦ ਯੂਕਰੇਨ ’ਚ ਫ਼ਸੇ ਲੋਕਾਂ ਦੀ ਮਦਦ ਲਈ ਭੇਜਿਆ ਜਾਵੇਗਾ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ 20 ਲੋਕਾਂ ਦਾ ਵਫ਼ਦ ਯੂਕਰੇਨ ’ਚ ਫ਼ਸੇ ਲੋਕਾਂ ਦੀ ਮਦਦ ਲਈ ਭੇਜਿਆ ਜਾਵੇਗਾ

ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ 20 ਲੋਕਾਂ ਦਾ ਵਫ਼ਦ ਯੂਕਰੇਨ ’ਚ ਫ਼ਸੇ ਲੋਕਾਂ ਦੀ ਮਦਦ ਲਈ ਭੇਜਿਆ ਜਾਵੇਗਾ। ਜਿਸ ਵਿਚ ਕਮੇਟੀ ਦੇ ਸੀਨੀਅਰ ਮੈਂਬਰ, ਸਟਾਫ਼ ਤੋਂ ਇਲਾਵਾ ਵਾਲੰਟੀਅਰ ਮੌਜੂਦ ਹੋਣਗੇ। ਇਹ ਵਫ਼ਦ ਦੋ ਭਾਗਾਂ ’ਚ ਵੰਡਿਆ ਜਾਵੇਗਾ ਇਕ ਵਫ਼ਦ ਪੌਲੈਂਡ ਦੇ ਬਾਰਡਰ ਅਤੇ ਦੂਜਾ ਵਫ਼ਦ ਸਲੋਵਾਕੀਆ ਵਿਖੇ ਲੋਕਾਂ ਦੀ ਮਦਦ ਕਰਨ ਲਈ ਪੁੱਜੇਗਾ। ਉਨ੍ਹਾਂ ਦੱਸਿਆ ਕਿ ਇਹ ਵਫ਼ਦ ਉੱਥੇ ਲੰਗਰ ਤੇ ਮੈਡੀਕਲ ਸੁਵਿਧਾਵਾਂ ਦਾ ਕੈਂਪ ਲਗਾਏਗਾ ਤੇ ਹਰ ਸੰਭਵ ਮਦਦ ਫ਼ਸੇ ਹੋਏ ਲੋਕਾਂ ਤਕ ਪਹੁੰਚਾਏਗਾ। ਇਹ ਵੀ ਪੜ੍ਹੋ: ਯੂਕਰੇਨ 'ਚ ਫਸੀਆਂ ਪੰਜਾਬ ਦੀਆਂ ਚਾਰ ਸਹੇਲੀਆਂ ਨੇ ਲਾਈ ਮਦਦ ਦੀ ਗੁਹਾਰ, ਕਈ ਦਿਨਾਂ ਤੋਂ ਨੇ ਭੁੱਖੀਆਂ ਉਨ੍ਹਾਂ ਕਿਹਾ ਕਿ ਜੰਗ ਤੋਂ ਬਾਅਦ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ ਅਤੇ ਅਜਿਹੀ ਸਥਿਤੀ ਵਿਚ ਲੋਕਾਂ ਨੂੰ ਮਦਦ ਦੀ ਲੋੜ ਵਧੇਰੇ ਹੁੰਦੀ ਹੈ। ਇਸ ਲਈ ਦਿੱਲੀ ਕਮੇਟੀ ਮਨੁੱਖਤਾ ਪ੍ਰਤੀ ਆਪਣਾ ਫ਼ਰਜ ਸਮਝਦੇ ਹੋਏ ਇੱਕ ਵਫ਼ਦ ਉੱਥੇ ਭੇਜ ਰਹੀ ਹੈ। ਕਾਲਕਾ ਤੇ ਕਾਹਲੋਂ ਨੇ ਜਾਣਕਾਰੀ ਦਿੰਦਿਆ ਇਹ ਵੀ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਪਹਿਲਾਂ ਵੀ ਇਸੇ ਤਰ੍ਹਾਂ ਦੇਸ਼ ਵਿਚ ਆਪਦਾ ਦੇ ਸਮੇਂ ਉਤਰਾਖੰਡ, ਗੁਜਰਾਤ, ਕਸ਼ਮੀਰ, ਉੱਤਰ ਪ੍ਰੇਦਸ਼, ਪੰਜਾਬ ਤੋਂ ਲੈ ਕੇ ਵਿਦੇਸ਼ਾਂ ਨੇਪਾਲ ਤੇ ਹੋਰ ਮੁਲਕਾਂ ਤਕ ਆਪਣੀਆਂ ਸੇਵਾਵਾਂ ਲੋਕ ਭਲਾਈ ਲਈ ਦਿੱਤੀਆਂ ਹਨ। ਦਿੱਲੀ ਕਮੇਟੀ ਦਾ ਮੁੱਖ ਟੀਚਾ ਤੇ ਮੰਤਵ ਹੈ ਲੋਕਾਈ ਦੀ ਹਰ ਸੰਭਵ ਸੇਵਾ ਕਰਨਾ। ਅਸੀਂ ਗੁਰੂ ਉਪਦੇਸ਼ ਤੇ ਚਲਦਿਆਂ ‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਦੇ ਉਪਦੇਸ਼ ਅਨੁਸਾਰ ਇਹ ਫ਼ੈਸਲਾ ਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਬੀਤੇ ਦਿਨ ਪਹਿਲਾਂ ਵੀ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ 16 ਦੇ ਕਰੀਬ ਪਰਿਵਾਰਾਂ ਨੇ ਦਿੱਲੀ ਕਮੇਟੀ ਦੀ ਹੈਲਪਲਾਈਨ ਨੰਬਰ 91-011-23712580-82 ’ਤੇ ਫ਼ੋਨ ਕਰਕੇ ਯੂਕਰੇਨ ਵਿਚ ਚੱਲ ਰਹੇ ਯੁੱਧ ਕਾਰਣ ਉੱਥੇ ਫ਼ਸੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਸੰਪਰਕ ਕੀਤਾ ਹੈ। ਇਹ ਵੀ ਪੜ੍ਹੋ: ਭਾਰਤੀ ਬਾਜ਼ਾਰਾਂ 'ਤੇ ਅਸਰ, ਨਰਮੇ ਦੇ ਭਾਅ 'ਚ ਆਈ ਗਿਰਾਵਟ ਉਨ੍ਹਾਂ ਦੱਸਿਆ ਕਿ ਯੂਕਰੇਨ ’ਚ ਭਾਰਤੀਆਂ ਨੂੰ ਭੋਜਨ, ਪਾਣੀ, ਰਿਹਾਇਸ਼ ਆਦਿ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਨਵੀਂ ਦਿੱਲੀ ਵਿਚ ਯੂਕਰੇਨ ਸਫ਼ਾਰਤਖਾਨੇ ਅਤੇ ਯੂਕਰੇਨ, ਹੰਗਰੀ, ਪੌਲੈਂਡ ’ਚ ਭਾਰਤੀ ਸਫ਼ਾਰਤਖਾਨੇ ਤੇ ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਨ ਵਿਚ ਪਰਿਵਾਰਾਂ ਦੀ ਮਦਦ ਕਰ ਰਹੇ ਹਾਂ। -PTC News


Electrical Saftey authority

Top News view more...

Latest News view more...

PTC NETWORK
PTC NETWORK