ਖੇਡ ਸੰਸਾਰ

ਭਾਰਤੀ ਹਾਕੀ ਟੀਮ ਦੂਸਰੇ ਸਥਾਨ 'ਤੇ ਆਉਣ ਤੇ ਖਿਡਾਰੀਆਂ ਦੇ ਪਰਿਵਾਰਾਂ ਨੇ ਮਨਾਈ ਖੁਸ਼ੀ

By Pardeep Singh -- August 08, 2022 8:10 pm

Commonwealth Games 2022 : ਕਾਮਨਵੈਲਥ ਖੇਡਾਂ 2022 ਵਿੱਚ ਆਸਟਰੇਲੀਆ ਵੱਲੋਂ ਭਾਰਤ ਨੂੰ ਮਰਦਾਂ ਦੇ ਹਾਕੀ ਮੁਕਾਬਲੇ ਵਿੱਚ 7-0 ਨਾਲ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ ਹੈ ਉੱਥੇ ਹੀ ਇਸ ਦੇ ਨਾਲ ਭਾਰਤ ਦੀ ਹਾਕੀ ਟੀਮ ਵੱਲੋਂ ਸਿਲਵਰ ਮੈਡਲ ਜਿੱਤਣ ਤੇ ਖਿਡਾਰੀਆਂ ਦੇ ਪਰਿਵਾਰਾਂ ਵੱਲੋਂ ਅਟਾਰੀ ਵਿਖੇ ਖੁਸ਼ੀ ਸਾਂਝੀ ਕੀਤੀ ਗਈ ਹੈ।

 ਕਾਮਨਵੈਲਥ ਖੇਡਾਂ ਬਰਮਿੰਘਮ 2022 ਵਿੱਚ ਭਾਰਤੀ ਹਾਕੀ ਟੀਮ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਵੱਖ ਵੱਖ ਪਿੰਡਾਂ ਦੇ ਚਾਰ ਹਾਕੀ ਖਿਡਾਰੀਆਂ ਨੇ ਸ਼ਮੂਲੀਅਤ ਕਰਦੇ ਹੋਏ ਦੇਸ਼ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਜਦਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਕਸਬਾ ਅਟਾਰੀ ਤੋਂ ਦੋ ਖਿਡਾਰੀ ਸ਼ਮਸ਼ੇਰ ਸਿੰਘ ਸ਼ੇਰਾ ਤੇ ਜੁਗਰਾਜ ਸਿੰਘ ਭਾਰਤੀ ਹਾਕੀ ਟੀਮ ਦਾ ਅਹਿਮ ਹਿੱਸਾ ਹਨ। ਕਸਬਾ ਅਟਾਰੀ ਵਿਖੇ ਸ਼ਮਸ਼ੇਰ ਸਿੰਘ ਸ਼ੇਰਾ ਤੇ ਜੁਗਰਾਜ ਸਿੰਘ ਹਾਕੀ ਖਿਡਾਰੀਆਂ ਦੇ ਮਾਤਾ ਪਿਤਾ, ਭੈਣ ਭਰਾਵਾਂ ਅਤੇ ਹੋਰ ਰਿਸ਼ਤੇਦਾਰਾਂ ਵੱਲੋਂ ਭਾਰਤੀ ਹਾਕੀ ਟੀਮ ਦੇ ਦੂਜੇ ਸਥਾਨ ਤੇ ਆਉਣ ਤੇ ਖੁਸ਼ੀ ਜ਼ਾਹਰ ਕਰਦਿਆਂ ਉਥੇ ਭਾਰਤੀ ਖਿਡਾਰੀਆਂ ਨੂੰ ਹੌਸਲਾ ਹਫ਼ਜਾਈ ਦੇਂਦਿਆਂ ਦੇਸ਼ ਲਈ ਹਾਕੀ ਦੂਸਰੇ ਸਥਾਨ ਤੇ ਆਉਣ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਓਲੰਪੀਅਨ ਸ਼ਮਸ਼ੇਰ ਸਿੰਘ ਸ਼ੇਰਾ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਹਾਕੀ ਗਰਾਊਂਡ ਦੇ ਖਿਡਾਰੀ ਓਲੰਪੀਅਨ ਸ਼ਮਸ਼ੇਰ ਸਿੰਘ ਸ਼ੇਰਾ ਤੇ ਯੁਵਰਾਜ ਸਿੰਘ ਅਟਾਰੀ ਦੀ ਗਰਾਊਂਡ ਵਿਖੇ ਕੋਚਿੰਗ ਲੈ ਰਹੇ ਹਾਕੀ ਖਿਡਾਰੀਆਂ ਵੱਲੋਂ ਸ਼ਮਸ਼ੇਰ ਸਿੰਘ ਸ਼ੇਰਾ ਤੇ ਯੁਵਰਾਜ ਸਿੰਘ ਅਟਾਰੀ ਦੇ ਗ੍ਰਹਿ ਵਿਖੇ ਆ ਕੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਲੱਡੂ ਵੰਡੇ ਤੇ ਇੱਕ ਦੂਸਰੇ ਦੇ ਮੂੰਹ ਮਿੱਠੇ ਕਰਵਾਏ।

ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਓਲੰਪੀਅਨ ਦੇ ਪਿਤਾ ਹਰਦੇਵ ਸਿੰਘ ਮਾਤਾ ਹਰਪ੍ਰੀਤ ਕੌਰ, ਦਾਦੀ ਸੁਰਜੀਤ ਕੌਰ ਅਤੇ ਦੂਸਰੇ ਖਿਡਾਰੀ ਜੁਗਰਾਜ ਸਿੰਘ ਦੇ ਪਿਤਾ ਸੁਰਜੀਤ ਸਿੰਘ ਮਾਤਾ ਪਰਮਜੀਤ ਕੌਰ ਭਰਾ ਸਰਬਜੀਤ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਬੇਸ਼ੱਕ ਭਾਰਤੀ ਹਾਕੀ ਟੀਮ ਦੂਸਰੇ ਸਥਾਨ ਤੇ ਪਹੁੰਚੀ ਹੈ ਮਗਰ ਬਹੁਤ ਵੱਡੀ ਗੱਲ ਹੈ ਕਿ 8 ਸਾਲ ਬਾਅਦ ਭਾਰਤੀ ਹਾਕੀ ਟੀਮ ਕਾਮਨਵੈਲਥ ਖੇਡਾਂ ਵਿਚ ਦੂਸਰੇ ਸਥਾਨ ਤੇ ਆਈ ਹੈ ਜਿਸ ਲਈ ਉਨ੍ਹਾਂ ਨੂੰ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪੂਰੇ ਦੇਸ਼ਵਾਸੀਆਂ ਨੂੰ ਵਧਾਈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਸ਼ਮਸ਼ੇਰ ਸਿੰਘ ਸ਼ੇਰਾ ਤੇ ਜੁਗਰਾਜ ਸਿੰਘ ਦਾ ਆਪਣੇ ਪਿੰਡ ਅਟਾਰੀ ਆਉਣ ਤੇ ਵੱਡੀ ਪੱਧਰ ਤੇ ਖੁਸ਼ੀ ਸਾਂਝੀ ਕਰਦਿਆਂ ਢੋਲ ਧਮੱਕੇ ਨਾਲ ਖੁੱਲ੍ਹੀਆਂ ਗੱਡੀਆਂ ਵਿੱਚ ਸਵਾਰ ਕਰਕੇ ਆਪਣੇ ਪਿੰਡ ਅਟਾਰੀ ਵਿਖੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਹਾਲਾਂਕਿ ਪਰਿਵਾਰਿਕ ਮੈਂਬਰਾਂ ਤੇ ਪਿੰਡਵਾਸੀਆਂ ਦੇ ਚਿਹਰੇ ਤੇ ਗੋਲ੍ਡ ਮੈਡਲ ਖੁੱਸਣ ਦੀ ਨਿਰਾਸ਼ਾ ਜਰੂਰ ਨਜਰ ਆਈ ਪਰ ਸਰਵਉਚ ਖੇਡ ਪ੍ਰਦਰਸ਼ਨ ਸਦਕਾ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ ਜਿਸ ਦੀ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ।

ਇਹ ਵੀ ਪੜ੍ਹੋ:ਕਾਂਸੀ ਤਗ਼ਮਾ ਜੇਤੂ ਵੇਟ ਲਿਫਟਰ ਹਰਜਿੰਦਰ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਨੇ ਨੌਕਰੀ ਦੇਣ ਦਾ ਕੀਤਾ ਐਲਾਨ

-PTC News

  • Share