Sat, Jul 12, 2025
Whatsapp

ਪੰਜਾਬ 'ਚ ਕੜਾਕੇ ਦੀ ਠੰਡ ਕਰਕੇ ਵਿਜ਼ੀਬਿਲਟੀ ਘਟੀ, ਲਗਾਤਾਰ ਡਿੱਗ ਰਿਹਾ ਪਾਰਾ

Reported by:  PTC News Desk  Edited by:  Riya Bawa -- December 16th 2021 02:14 PM
ਪੰਜਾਬ 'ਚ ਕੜਾਕੇ ਦੀ ਠੰਡ ਕਰਕੇ ਵਿਜ਼ੀਬਿਲਟੀ ਘਟੀ, ਲਗਾਤਾਰ ਡਿੱਗ ਰਿਹਾ ਪਾਰਾ

ਪੰਜਾਬ 'ਚ ਕੜਾਕੇ ਦੀ ਠੰਡ ਕਰਕੇ ਵਿਜ਼ੀਬਿਲਟੀ ਘਟੀ, ਲਗਾਤਾਰ ਡਿੱਗ ਰਿਹਾ ਪਾਰਾ

ਮੁਹਾਲੀ : ਪੰਜਾਬ ਵਿੱਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ। ਤਾਪਮਾਨ ਘੱਟ ਹੋਣ ਤੋਂ ਬਾਅਦ ਪੰਜਾਬ ਦਾ ਬਠਿੰਡਾ ਅੱਜ ਕੋਹਰੇ ਦੀ ਚਾਦਰ ਤੋਂ ਢੱਕ ਦੇਖਿਆ ਗਿਆ ਹੈ। ਕਈ ਇਲਾਕਾਂ ਵਿੱਚ ਵਿਜਿਬਿਲਿਟੀ ਜੀਰੋ ਨਜ਼ਰ ਆਈ। ਮੌਸਮ ਵਿਭਾਗ ਦੇ ਅਨੁਸਾਰ, ਬਠਿੰਡੇ ਵਿੱਚ ਅੱਜ ਦਿਨਭਰ ਧੁੰਦ ਛਾਈ ਰਹੀ। ਇਸ ਦੌਰਾਨ ਹੁਣ ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋਣਗੇ। ਇਸ ਦੇ ਨਾਲ ਹੀ ਪੰਜਾਬ ਦੇ ਅੰਮ੍ਰਿਤਸਰ 'ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਦੋ ਦਿਨਾਂ ਤੋਂ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਬੱਦਲਵਾਈ ਰਹੇਗੀ। ਅੱਜ ਸਵੇਰੇ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ। Fog engulfed North India ਆਉਣ ਵਾਲੇ ਕੁਝ ਦਿਨਾਂ 'ਚ ਘੱਟੋ-ਘੱਟ ਤਾਪਮਾਨ ਦੋ ਡਿਗਰੀ ਤੱਕ ਪਹੁੰਚ ਸਕਦਾ ਹੈ। ਦੱਸ ਦਈਏ ਕਿ ਸਵੇਰੇ ਧੁੰਦ ਕਾਰਨ ਸ਼ਹਿਰ ਅੰਦਰ ਵਿਜ਼ੀਬਿਲਟੀ 100 ਮੀਟਰ ਰਹੀ, ਜਦੋਂਕਿ ਬਾਹਰੀ ਖੇਤਰ ਵਿੱਚ ਸ਼ਾਮ 6 ਵਜੇ ਤੋਂ ਬਾਅਦ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ। ਇਸ ਦੇ ਨਾਲ ਹੀ ਅੰਮ੍ਰਿਤਸਰ ਏਅਰਪੋਰਟ 'ਤੇ ਘੱਟ ਵਿਜ਼ੀਬਿਲਟੀ 'ਚ ਲੈਂਡ ਬਣਾਉਣ ਵਾਲੇ ਸਿਸਟਮ ਦਾ ਇੱਕ ਹਿੱਸਾ ਖ਼ਰਾਬ ਹੋ ਗਿਆ ਹੈ। ਇਸ ਉਪਕਰਨ ਦਾ ਇੱਕ ਹਿੱਸਾ, ਜਿਸ ਨੂੰ IVR ਕਿਹਾ ਜਾਂਦਾ ਹੈ, ਨੁਕਸਾਨਿਆ ਗਿਆ ਹੈ। IMD weather report: IMD predicted weather forecast for Punjab, Haryana, Chandigarh, Delhi and other states for next two days. ਏਅਰਪੋਰਟ ਸਟਾਫ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ 'ਚ ਜੁਟਿਆ ਹੋਇਆ ਹੈ। ਇਸ IVR ਦੇ ਫੇਲ ਹੋਣ ਕਾਰਨ ਹਵਾਈ ਅੱਡੇ 'ਤੇ ਉਤਰਨ 'ਚ ਮਦਦ ਕਰਨ ਵਾਲੇ CAT-2 ਅਤੇ 3 ਸਿਸਟਮ ਕੰਮ ਨਹੀਂ ਕਰ ਰਹੇ ਹਨ। ਜਿਸ ਕਾਰਨ ਹੁਣ ਕੈਟ-1 ਦੀ ਮਦਦ ਨਾਲ ਲੈਂਡਿੰਗ ਕਰਵਾਈ ਜਾ ਰਹੀ ਹੈ। ਲੈਂਡਿੰਗ ਦੀ ਸਮੱਸਿਆ ਕਾਰਨ ਗੋਆ-ਅੰਮ੍ਰਿਤਸਰ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ। ਜਦਕਿ ਬਾਕੀ ਸਾਰੀਆਂ ਉਡਾਣਾਂ ਫਿਲਹਾਲ ਦੇਰੀ ਨਾਲ ਚੱਲ ਰਹੀਆਂ ਹਨ। [caption id="attachment_450121" align="aligncenter" width="300"]Fog in the Punjab after rains, drop in temperature recorded ਮੀਂਹ ਤੋਂ ਬਾਅਦ ਸੂਬੇ 'ਚ ਛਾਈ ਧੁੰਦ, ਤਾਪਮਾਨ 'ਚ ਦਰਜ ਕੀਤੀ ਗਈ ਗਿਰਾਵਟ[/caption] -PTC News


Top News view more...

Latest News view more...

PTC NETWORK
PTC NETWORK