ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ ਵਧਾ ਕੇ 15 ਫ਼ੀਸਦੀ ਕੀਤੀ, ਸੋਨਾ ਹੋਵੇਗਾ ਮਹਿੰਗਾ
ਸੋਨੇ ਉਤੇ ਪ੍ਰਭਾਵੀ ਕਸਟਮ ਡਿਊਟੀ 2.5 ਫੀਸਦੀ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈਸ ਦੇ ਨਾਲ 15 ਫ਼ੀਸਦੀ ਹੋਵੇਗੀ। ਸੋਨੇ ਦੀ ਦਰਾਮਦ 'ਚ ਅਚਾਨਕ ਤੇਜ਼ੀ ਆਈ ਹੈ ਅਤੇ ਮਈ 'ਚ ਕੁੱਲ 107 ਟਨ ਸੋਨਾ ਦਰਾਮਦ ਕੀਤਾ ਗਿਆ ਸੀ, ਜਦਕਿ ਜੂਨ 'ਚ ਵੀ ਸੋਨੇ ਦੀ ਕਾਫੀ ਦਰਾਮਦ ਹੋਈ ਸੀ। ਵਿੱਤ ਮੰਤਰਾਲੇ ਨੇ ਕਿਹਾ ਕਿ ਸੋਨੇ ਦੀ ਦਰਾਮਦ ਵੱਧਣ ਕਾਰਨ ਚਾਲੂ ਖਾਤੇ ਦੇ ਘਾਟੇ 'ਤੇ ਦਬਾਅ ਵਧ ਰਿਹਾ ਹੈ।
ਪਿਛਲੇ ਸਾਲ ਸਰਕਾਰ ਨੇ ਬਜਟ 'ਚ ਦਰਾਮਦ ਡਿਊਟੀ 'ਚ ਕਟੌਤੀ ਕੀਤੀ ਸੀ। ਇਸ ਤੋਂ ਪਹਿਲਾਂ ਸੋਨੇ ਅਤੇ ਚਾਂਦੀ 'ਤੇ 12.5 ਫੀਸਦੀ ਦਰਾਮਦ ਡਿਊਟੀ ਸੀ, ਜਿਸ ਨੂੰ ਬਜਟ 2021 'ਚ ਘਟਾ ਕੇ 7.5 ਫੀਸਦੀ ਕਰ ਦਿੱਤਾ ਗਿਆ ਹੈ। ਹੁਣ ਇਕ ਵਾਰ ਫਿਰ ਇਸ ਨੂੰ ਘਟਾ ਕੇ 12.5 ਫ਼ੀਸਦੀ ਕਰ ਦਿੱਤਾ ਗਿਆ ਹੈ।
ਸੋਨੇ ਉਪਰ ਦਰਾਮਦ ਡਿਊਟੀ ਵਧਣ ਦਾ ਅਸਰ ਅੱਜ MCX 'ਤੇ ਵੀ ਦੇਖਣ ਨੂੰ ਮਿਲਿਆ ਅਤੇ MCX 'ਤੇ ਸੋਨਾ ਲਗਭਗ 3 ਫੀਸਦੀ ਵਧ ਕੇ 51,900 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਸੋਨੇ ਦਾ ਭਾਅ ਵਿੱਚ ਵੱਡਾ ਫ਼ਰਕ ਪੈ ਗਿਆ। ਇਸ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ ਵਾਧਾ ਹੋਣ ਦੇ ਆਸਾਰ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨੇ ਫੜੀ ਰਫ਼ਤਾਰ, ਤੀਜੇ ਦਿਨ ਮਿਲੇ 200 ਤੋਂ ਵੱਧ ਮਰੀਜ਼, ਇੱਕ ਮੌਤ