Sun, Dec 21, 2025
Whatsapp

ਛੋਟੀ ਬੱਚੀ ਨੇ ਇੰਟਰਨੈੱਟ 'ਤੇ ਮਚਾਈ ਧੂਮ, ਆਲੀਆ ਭੱਟ ਦੇ ਡਾਇਲਾਗ ਦਾ ਵੀਡੀਓ ਹੋਇਆ ਵਾਇਰਲ

Reported by:  PTC News Desk  Edited by:  Manu Gill -- February 10th 2022 05:33 PM -- Updated: February 10th 2022 06:14 PM
ਛੋਟੀ ਬੱਚੀ ਨੇ ਇੰਟਰਨੈੱਟ 'ਤੇ ਮਚਾਈ ਧੂਮ, ਆਲੀਆ ਭੱਟ ਦੇ ਡਾਇਲਾਗ ਦਾ ਵੀਡੀਓ ਹੋਇਆ ਵਾਇਰਲ

ਛੋਟੀ ਬੱਚੀ ਨੇ ਇੰਟਰਨੈੱਟ 'ਤੇ ਮਚਾਈ ਧੂਮ, ਆਲੀਆ ਭੱਟ ਦੇ ਡਾਇਲਾਗ ਦਾ ਵੀਡੀਓ ਹੋਇਆ ਵਾਇਰਲ

Gangubai Kathiawadi: 'ਸਟੂਡੈਂਟ ਆਫ਼ ਦਾ ਈਯਰ' (Student Of The Year) ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬਾਲੀਵੁੱਡ (Bollywood) ਸਟਾਰ ਆਲੀਆ ਭੱਟ(Aliya Bhatt ) ਆਪਣੀ ਆਉਣ ਵਾਲੀ ਫਿਲਮ ਗੰਗੂਬਾਈ ਕਾਠੀਆਵਾੜੀ (Gangubai Kathiawadi) ਨੂੰ ਖੂਬ ਸੁਰਖੀਆਂ ਬਟੋਰ ਰਹੀ ਹੈ। ਫਿਲਮ 'ਚ ਆਲੀਆ ਭੱਟ ਇਕ ਮਜ਼ਬੂਤ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ ਦੇ ਡਾਇਲਾਗ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਵਿਚਕਾਰ ਬਹੁਤ ਹਿੱਟ ਹੋਏ ਹਨ। ਆਲੀਆ ਭੱਟ (Aliya Bhatt ) ਦੇ ਡਾਇਲਾਗ ਸੋਸ਼ਲ ਮੀਡਿਆ 'ਤੇ ਵੀ ਕਾਫੀ ਵਾਇਰਲ ਹੋ ਰਹੇ ਹਨ। ਲੋਕ ਇਹਨਾਂ 'ਤੇ ਰੀਲਸ (Reels ) ਬਣਾ ਰਹੇ ਹਨ ਇਸੇ ਤਰ੍ਹਾਂ ਇਕ ਛੋਟੀ ਬੱਚੀ ਨੇ ਫਿਲਮ ਦੇ ਡਾਇਲਾਗਸ ਨੂੰ ਲਿਪ-ਸਿੰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਨੂੰ ਬਹੁਤ ਪਸੰਦ ਕੀਤਾ ਹੈ। ਕਲਿੱਪ ਤੇਜ਼ੀ ਨਾਲ ਵਾਇਰਲ ਹੋ ਹੋ ਰਹੀ ਹੈ ਅਤੇ ਲੋਕਾਂ ਨੂੰ ਬਹੁਤ ਪਸੰਦ ਵੀ ਆ ਰਹੀ ਹੈ। ਇਹ ਕਲਿੱਪ ਬੁੱਧਵਾਰ ਨੂੰ ਇੰਸਟਾਗ੍ਰਾਮ (Instagram ) 'ਤੇ ਪੋਸਟ ਕੀਤਾ ਗਿਆ ਸੀ ਅਤੇ ਇਸ ਨੂੰ 78,000 ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਸ਼ਿਵਾਨੀ ਜੇ ਖੰਨਾ ਦੁਆਰਾ ਸਾਂਝੇ ਕੀਤੇ ਗਏ ਇਸ ਕਲਿੱਪ ਵਿੱਚ ਕਿਆਰਾ ਖੰਨਾ ਨਾਮ ਦੀ ਇੱਕ ਛੋਟੀ ਕੁੜੀ ਫਿਲਮ ਦੇ ਆਲੀਆ ਭੱਟ ਦੇ ਸੰਵਾਦਾਂ ਨੂੰ ਲਿਪ-ਸਿੰਕ ਕਰਦੀ ਦਿਖਾਈ ਦਿੰਦੀ ਹੈ। ਉਸਨੇ ਫਿਲਮ ਵਿੱਚ ਆਲੀਆ ਦੇ ਕਿਰਦਾਰ ਦੀ ਤਰ੍ਹਾਂ ਇੱਕ ਚਿੱਟੀ ਸਾੜੀ ਪਹਿਨੀ ਹੈ ਅਤੇ ਆਈਕਾਨਿਕ (Iconic) ਬਿੰਦੀ ਜਿਸ ਨੂੰ ਅਭਿਨੇਤਰੀ ਕਈ ਦ੍ਰਿਸ਼ਾਂ ਵਿੱਚ ਪਹਿਨੀ ਹੋਈ ਦਿਖਾਈ ਦਿੰਦੀ ਹੈ। ਛੋਟੀ-ਬੱਚੀ-ਨੇ-ਇੰਟਰਨੈੱਟ-'ਤੇ-ਮਚਾਈ-ਧੂਮ ਇਥੇ ਪੜ੍ਹੋ ਹੋਰ ਖ਼ਬਰਾਂ: Happy Teddy day 2022: ਟੈਡੀ ਡੇਅ 'ਤੇ ਆਪਣੀ ਪ੍ਰੇਮਿਕਾ ਨੂੰ ਦਿਓ ਟੈਡੀ ਬੀਅਰ ਉਨ੍ਹਾਂ ਨੇ ਆਪਣੀ ਵੀਡੀਓ ਨੂੰ ਸ਼ੇਅਰ ਕਰਦਿਆਂ ਕਿਹਾ "ਇਹ ਸਭ ਤੋਂ ਪਿਆਰੇ ਅਤੇ ਮਿੱਠੇ @aliaabhatt ਨੂੰ ਸਮਰਪਿਤ ਹੈ। ਤੁਹਾਡੇ ਨਾਲ ਨਿੱਜੀ ਤੌਰ 'ਤੇ ਮਿਲਣਾ ਅਤੇ ਕੰਮ ਕਰਨਾ ਇਕ ਸੁਪਨੇ ਵਰਗਾ ਅਹਿਸਾਸ ਸੀ। ਤੁਹਾਡੀ ਫਿਲਮ ਲਈ ਸਾਡੀਆਂ ਸ਼ੁਭਕਾਮਨਾਵਾਂ #gangubaikayhiawadi gangubai ZINDABAD, ਉਮੀਦ ਹੈ ਤੁਹਾਨੂੰ ਕਿਆਰਾ ਦਾ ਐਕਟ ਪਸੰਦ ਆਵੇਗਾ।"

ਗੰਗੂਬਾਈ ਕਾਠੀਆਵਾੜੀ ਹੁਸੈਨ ਜ਼ੈਦੀ (Hussain Zaidi ) ਦੀ ਕਿਤਾਬ, ਮਾਫੀਆ ਕਵੀਨਜ਼ ਆਫ ਮੁੰਬਈ(Mafia Queens of Mumbai) 'ਤੇ ਆਧਾਰਿਤ ਇੱਕ ਜੀਵਨੀ ਅਪਰਾਧ ਡਰਾਮਾ ਹੈ। ਸੰਜੇ ਲੀਲਾ ਭੰਸਾਲੀ (Sanjay Leela Bhansali ) ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। -PTC News

Top News view more...

Latest News view more...

PTC NETWORK
PTC NETWORK