Mon, Jul 14, 2025
Whatsapp

ਮੇਅਰ ਨੇ ਸੀਨੀਅਰ ਡਿਪਟੀ ਮੇਅਰ ਖ਼ਿਲਾਫ਼ ਪੰਜ ਕਰੋੜ ਦਾ ਮਾਣਹਾਨੀ ਦਾਅਵਾ ਕੀਤਾ ਦਾਇਰ

Reported by:  PTC News Desk  Edited by:  Ravinder Singh -- May 05th 2022 06:43 PM
ਮੇਅਰ ਨੇ ਸੀਨੀਅਰ ਡਿਪਟੀ ਮੇਅਰ ਖ਼ਿਲਾਫ਼ ਪੰਜ ਕਰੋੜ ਦਾ ਮਾਣਹਾਨੀ ਦਾਅਵਾ ਕੀਤਾ ਦਾਇਰ

ਮੇਅਰ ਨੇ ਸੀਨੀਅਰ ਡਿਪਟੀ ਮੇਅਰ ਖ਼ਿਲਾਫ਼ ਪੰਜ ਕਰੋੜ ਦਾ ਮਾਣਹਾਨੀ ਦਾਅਵਾ ਕੀਤਾ ਦਾਇਰ

ਪਟਿਆਲਾ : ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਵੀਰਵਾਰ ਨੂੰ ਅਦਾਲਤ ਵਿੱਚ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਖ਼ਿਲਾਫ਼ 5 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਮੇਅਰ ਵਿਰੁੱਧ ਤੱਥਹੀਣ ਸ਼ਿਕਾਇਤ ਮੁੱਖ ਮੰਤਰੀ ਤੱਕ ਪਹੁੰਚਾਉਣ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਫੈਲਾਈ ਸੀ। ਇਸ ਤੱਥਹੀਣ ਸ਼ਿਕਾਇਤ ਦਾ ਸਖ਼ਤ ਨੋਟਿਸ ਲੈਂਦਿਆਂ ਮੇਅਰ ਨੇ ਸੀਨੀਅਰ ਡਿਪਟੀ ਮੇਅਰ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਅਦਾਲਤ ਵਿੱਚ ਦਾਇਰ ਕਰ ਦਿੱਤਾ ਹੈ। ਮੇਅਰ ਨੇ ਸੀਨੀਅਰ ਡਿਪਟੀ ਮੇਅਰ ਖ਼ਿਲਾਫ਼ ਪੰਜ ਕਰੋੜ ਦਾ ਮਾਣਹਾਨੀ ਦਾਅਵਾ ਕੀਤਾ ਦਾਇਰਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦਾਇਰ ਕੀਤੇ ਮਾਣਹਾਨੀ ਦਾਅਵੇ ਵਿੱਚ ਕਿਹਾ ਹੈ ਕਿ ਯੋਗਿੰਦਰ ਸਿੰਘ ਯੋਗੀ ਨੇ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਮੇਅਰ ਦੇ ਅਹੁਦੇ 'ਤੇ ਅੱਖ ਰੱਖੀ ਹੋਈ ਹੈ। ਇਸ ਸਿਆਸੀ ਮਨਸੂਬੇ ਦੀ ਪੂਰਤੀ ਲਈ ਉਹ ਲਗਾਤਾਰ ਇਨ੍ਹਾਂ ਵਿਰੁੱਧ ਸਿਆਸੀ ਚਾਲਾਂ ਖੇਡਦਾ ਆ ਰਹਾ ਹੈ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਸੀਨੀਅਰ ਡਿਪਟੀ ਮੇਅਰ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਜਨਰਲ ਹਾਉਸ ਅਤੇ ਐਫ.ਐਂਡ.ਸੀ.ਸੀ. ਦਾ ਹਿੱਸਾ ਰਿਹਾ ਹੈ, ਪਰ ਇਸ ਸਮੇਂ ਦੌਰਾਨ ਉਸਨੇ ਉਨ੍ਹਾਂ ਖਿਲਾਫ਼ ਕੋਈ ਸ਼ਿਕਾਇਤ ਕਿਉਂ ਨਹੀਂ ਕਿਤੀ। ਹੁਣ ਕਾਂਗਰਸ ਪਾਰਟੀ ਵਿੱਚ ਰਹਿੰਦਿਆਂ ਉਹ ਆਮ ਆਦਮੀ ਪਾਰਟੀ ਦਾ ਪਿਆਦਾ ਬਣ ਕੇ ਮੁੱਖ ਮੰਤਰੀ ਨੂੰ ਤੱਥਹੀਣ ਸ਼ਿਕਾਇਤ ਭੇਜਣ ਦੇ ਨਾਲ-ਨਾਲ ਉਸਨੂੰ ਸੋਸ਼ਲ ਮੀਡੀਆ ਉਤੇ ਚਲਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੇਅਰ ਨੇ ਆਪਣੇ ਮਾਨਹਾਨੀ ਦੇ ਦਾਅਵੇ ਵਿੱਚ ਸਪੱਸ਼ਟ ਕੀਤਾ ਹੈ ਕਿ ਪੰਜਾਬ ਲੋਕ ਕਾਂਗਰਸ ਦਾ ਗਠਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਹੋ ਗਿਆ ਸੀ। ਉਹ ਖੁਦ ਵੀ ਇਸ ਨਵੀਂ ਪਾਰਟੀ ਦਾ ਹਿੱਸਾ ਬਣ ਗਏ ਸਨ ਅਤੇ ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਨੇ 25 ਨਵੰਬਰ ਨੂੰ ਉਸ ਸਮੇਂ ਦੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨਾਲ ਮਿਲ ਕੇ ਉਨ੍ਹਾਂ ਵਿਰੁੱਧ ਮੇਅਰ ਦਾ ਅਹੁਦਾ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਮੇਅਰ ਨੇ ਸੀਨੀਅਰ ਡਿਪਟੀ ਮੇਅਰ ਖ਼ਿਲਾਫ਼ ਪੰਜ ਕਰੋੜ ਦਾ ਮਾਣਹਾਨੀ ਦਾਅਵਾ ਕੀਤਾ ਦਾਇਰਅਦਾਲਤ ਦੇ ਦਖਲ ਕਾਰਨ ਉਨ੍ਹਾਂ ਆਪਣਾ ਮੇਅਰ ਦਾ ਅਹੁਦਾ ਬਚਾ ਲਿਆ। ਮੇਅਰ ਨੇ ਦਾਅਵੇ ਵਿੱਚ ਲਿਖਿਆ ਹੈ ਕਿ ਉਨ੍ਹਾਂ ਵੱਲੋਂ 25 ਨਵੰਬਰ 2021 ਨੂੰ ਨਗਰ ਨਿਗਮ ਵਿਖੇ ਉਨ੍ਹਾਂ ਖਿਲਾਫ ਹਾਊਸ ਵਿੱਚ ਲਿਆਂਦੇ ਬੇਭਰੋਸਗੀ ਮਤੇ ਲਈ ਬੁਲਾਏ ਜਨਰਲ ਹਾਊਸ ਵਿੱਚ ਸਾਰਿਆਂ ਨੇ ਸੋਸ਼ਲ ਮੀਡੀਆ ਉਤੇ ਲਾਇਵ ਵੇਖਿਆ ਹੈ ਕਿ ਕਿਸ ਤਰ੍ਹਾਂ ਕਾਨੂੰਨ ਨੂੰ ਛਿੱਕੇ ਟੰਗ ਕੇ ਯੋਗਿੰਦਰ ਯੋਗੀ ਮੇਅਰ ਦੀ ਸੀਟ 'ਤੇ ਬੈਠ ਗਿਆ ਸੀ। ਮੇਅਰ ਅਨੁਸਾਰ ਸੀਨੀਅਰ ਡਿਪਟੀ ਮੇਅਰ ਵੱਲੋਂ ਚਲੀ ਹਰੇਕ ਸਿਆਸੀ ਚਾਲ ਨੂੰ ਉਹ ਨਜ਼ਰਅੰਦਾਜ਼ ਕਰਦੇ ਆ ਰਹੇ ਸੀ ਪਰ ਪਿਛਲੇ ਦਿਨੀਂ ਯੋਗੀ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜ ਕੇ ਸੋਚੀ ਸਮਝੀ ਸਾਜਿਸ਼ ਤਹਿਤ ਸੋਸ਼ਲ ਮੀਡੀਆ 'ਤੇ ਪਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਮੇਅਰ ਅਨੁਸਾਰ ਉਹ ਮੇਅਰ ਦੇ ਅਹੁਦੇ ਉਤੇ ਰਹਿੰਦਿਆਂ ਲੋਕ ਹਿੱਤਾਂ ਲਈ ਇਮਾਨਦਾਰੀ ਨਾਲ ਕੰਮ ਕਰਦੇ ਆ ਰਹੇ ਹਨ ਪਰ ਤੱਥਹੀਣ ਸ਼ਿਕਾਇਤ ਨੇ ਉਨ੍ਹਾਂ ਦੇ ਸਿਆਸੀ ਅਕਸ ਤੇ ਪਰਿਵਾਰ ਦੇ ਸਮਾਜਿਕ ਅਕਸ ਨੂੰ ਠੇਸ ਪਹੁੰਚਾਈ ਹੈ। ਆਪਣੇ ਖਿਲਾਫ਼ ਕੀਤੇ ਜਾ ਰਹੇ ਇਸ ਝੂਠੇ ਪ੍ਰਚਾਰ ਦਾ ਸਬਕ ਸਿਖਾਉਣ ਲਈ ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਯੋਗੀ ਖਿਲਾਫ਼ 5 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਦਾਇਰ ਕੀਤਾ ਹੈ। ਮੇਅਰ ਨੇ ਸੀਨੀਅਰ ਡਿਪਟੀ ਮੇਅਰ ਖ਼ਿਲਾਫ਼ ਪੰਜ ਕਰੋੜ ਦਾ ਮਾਣਹਾਨੀ ਦਾਅਵਾ ਕੀਤਾ ਦਾਇਰਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣੇ ਦਾਅਵੇ ਵਿੱਚ ਸਪੱਸ਼ਟ ਕਿਹਾ ਹੈ ਕਿ ਮਿਊਂਸਪਲ ਐਕਟ 1976 ਅਨੁਸਾਰ ਮੇਅਰ ਨੂੰ ਸਿੱਧੇ ਤੌਰ ’ਤੇ ਵਿੱਤੀ ਅਧਿਕਾਰ ਨਹੀਂ ਹਨ। ਕਾਨੂੰਨ ਨੇ ਸਾਰੀਆਂ ਵਿੱਤੀ ਸ਼ਕਤੀਆਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਦਿੱਤੀਆਂ ਹਨ। ਜਨਰਲ ਹਾਊਸ ਜਾਂ ਐੱਫ.ਐਂਡ.ਸੀ.ਸੀ. ਵਿੱਚ ਪਾਸ ਕੀਤੇ ਹਰੇਕ ਮਤੇ ਨੂੰ ਪ੍ਰਵਾਨਗੀ ਲਈ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਮਤਿਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਗਿਆ। ਯੋਗੀ ਨੇ ਗੈਰ-ਕਾਨੂੰਨੀ ਇਮਾਰਤਾਂ ਸਬੰਧੀ ਆਪਣੀ ਸ਼ਿਕਾਇਤ ਰਾਹੀਂ ਜੋ ਵੀ ਰੌਲਾ ਉਨ੍ਹਾਂ ਖਿਲਾਫ਼ ਪਾਇਆ ਹੈ ਉਨ੍ਹਾਂ ਵਿਚੋਂ ਯੋਗੀ ਕਿਸੇ ਇਕ ਮਾਮਲੇ ਨੂੰ ਸਾਬਿਤ ਨਹੀਂ ਕਰ ਸਕਦਾ, ਕਿਉਂਕਿ ਇਮਾਰਤਾਂ ਦੇ ਨਕਸ਼ੇ ਪਾਸ ਕਰਨ ਦਾ ਅਧਿਕਾਰ ਮੇਅਰ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਇਸ ਲਈ ਬਿਲਡਿੰਗ ਬ੍ਰਾਂਚ ਜਾਂ ਨਿਗਮ ਕਮਿਸ਼ਨਰ ਹੀ ਜ਼ਿੰਮੇਵਾਰ ਹਨ। ਭਾਰਤੀ ਕਾਨੂਨ ਨੇ ਸਾਰੀਆਂ ਕਾਰਜਕਾਰੀ ਸ਼ਕਤੀਆੰ ਨਗਰ ਨਿਗਮ ਦੇ ਕਮਿਸ਼ਨਰ ਨੂੰ ਦਿੱਤੀਆਂ ਹਨ। ਮੇਅਰ ਅਨੁਸਾਰ ਯੋਗੀ ਨੇ ਉਹਨਾਂ ਦੇ ਲੰਬੇ ਸਿਆਸੀ ਅਕਸ ਨੂੰ ਠੇਸ ਪਹੁੰਚਾ ਕੇ ਆਪਣਾ ਸਿਆਸੀ ਮਕਸਦ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰ ਸਕਦੇ। ਮੇਅਰ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੀਨੀਅਰ ਡਿਪਟੀ ਮੇਅਰ ਜਾਣਬੁੱਝ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਾਜ਼ਿਸ਼ ਤਹਿਤ ਸ਼ਰੀਰਕ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਦਾ ਜਵਾਬ ਉਹਨਾਂ ਨੇ ਮਾਨਹਾਨੀ ਦੇ ਦਾਇਰ ਕੀਤੇ ਦਾਵੇ ਰਾਹੀਂ ਕੀਤਾ ਹੈ। ਮੇਅਰ ਨੇ ਸਪਸ਼ਟ ਕੀਤਾ ਕਿ ਉਹ ਅਪਣੇ ਇਸ ਦਾਅਵੇ ਰਾਹੀਂ ਅਦਾਲਤ ਤੋਂ ਇਨਸਾਫ ਲੈਣ ਦੀ ਕੋਸ਼ਿਸ਼ ਕਰਨਗੇ। ਇਹ ਵੀ ਪੜ੍ਹੋ : ਤਿੰਨ ਪਿਸਤੌਲਾਂ ਸਮੇਤ ਨੌਜਵਾਨ ਗ੍ਰਿਫ਼ਤਾਰ


Top News view more...

Latest News view more...

PTC NETWORK
PTC NETWORK