ਬਜ਼ੁਰਗ ਨੇ 'ਬਾਹੂਬਲੀ' ਵਾਲਾ ਹੈਰਾਨੀਜਨਕ ਸੀਨ ਦੁਹਰਾਇਆ ! ਆਈਪੀਐਸ ਅਫਸਰ ਨੇ ਕੀਤਾ ਟਵੀਟ
ਫ਼ਿਲਮ 'ਬਾਹੂਬਲੀ' ਦਾ ਉਹ ਸੀਨ ਤਾਂ ਤੁਹਾਨੂੰ ਸਭ ਨੂੰ ਯਾਦ ਹੀ ਹੋਣਾ, ਜਿਥੇ ਇਕ ਹਾਥੀ ਉਤੇ ਅਦਾਕਾਰ ਪ੍ਰਭਾਸ ਚੜ੍ਹਦੇ ਦਿਸ ਰਹੇ ਹਨ। ਠੀਕ ਅਜਿਹਾ ਹੀ ਕਰਦੇ ਹੋਏ ਇਕ ਮਹਾਵਤ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਬਜ਼ੁਰਗ ਕਾਫੀ ਹੈਰਾਨੀਜਨਕ ਕਰਤੱਬ ਦਿਖਾ ਰਿਹਾ ਹੈ।
ਇਸ ਵਿਅਕਤੀ ਦਾ ਇਸ ਹਾਥੀ ਨਾਲ ਕਾਫੀ ਪਿਆਰ ਨਜ਼ਰ ਆ ਰਿਹਾ ਹੈ ਕਿਉਂਕਿ ਹਾਥੀ ਵੀ ਬੜੇ ਹੀ ਆਰਾਮ ਨਾਲ ਇਸ ਵਿਅਕਤੀ ਨੂੰ ਆਪਣੀ ਸੁੰਡ ਉਤੇ ਪੈਰ ਰੱਖਣ ਦੇ ਰਿਹਾ ਹੈ ਤੇ ਆਰਾਮ ਨਾਲ ਬਜ਼ੁਰਗ ਹਾਥੀ ਦੀ ਸਵਾਰੀ ਕਰ ਰਿਹਾ ਹੈ। ਕੁਝ ਸਕਿੰਟ ਦੇ ਵੀਡੀਓ ਉਤੇ ਵੱਡੀ ਗਿਣਤੀ ਉਤੇ ਲੋਕ ਰੀਟਵੀਟ ਕਰ ਰਹੇ ਹਨ।
ਇਹ ਸਖ਼ਸ਼ ਬਿਲਕੁਲ ਵੈਸਾ ਹੀ ਕਰ ਰਿਹਾ ਹੈ ਜਿਸ ਤਰ੍ਹਾਂ ਕਿ 'ਬਾਹੂਬਲੀ-2' ਵਿੱਚ ਦਿਖਾਇਆ ਗਿਆ ਸੀ। ਇਸ ਵਿਅਕਤੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਦੇਖ ਕੇ ਹੈਰਾਨ ਹੈ। ਟਵਿੱਟਰ ਉਤੇ ਵੀਡੀਓ ਸਾਂਝੀ ਕਰਨ ਵਾਲੇ ਆਈਪੀਐਸ ਅਧਿਕਾਰੀ ਦੀਪਾਂਸ਼ੂ ਕਾਬਰਾ ਨੇ ਇਸ ਦੀ ਕੈਪਸ਼ਨ ਲਿਖੀ ਹੈ, 'ਇਨ੍ਹਾਂ ਨੇ ਅਦਾਕਾਰ ਪ੍ਰਭਾਸ ਦੀ ਤਰਜ ਉਤੇ ਬਾਹੂਬਲੀ-2 ਵਰਗਾ ਹੀ ਸੀਨ ਦਿਖਾਇਆ ਹੈ।'
ਇਹ ਵਿਅਕਤੀ ਬਿਲਕੁਲ ਹੀ ਅਦਾਕਾਰ ਪ੍ਰਭਾਸ ਵਾਂਗ ਹਾਥੀ ਉਤੇ ਚੜ੍ਹਦੇ ਹੈ। ਟਵਿੱਟਰ ਉਤੇ ਇਹ ਵੀਡੀਓ ਕਾਫੀ ਪਸੰਦ ਕੀਤੀ ਜਾ ਰਹੀ ਹੈ। ਆਮ ਤੌਰ ਉਸ ਉਤੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਇਨਸਾਨ ਅਤੇ ਜਾਨਵਰ ਦੇ ਪਿਆਰ ਤੇ ਸਮਝ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓ ਆਮ ਦੇਖੀਆਂ ਜਾ ਸਕਦੀਆਂ ਹਨ।He did it like @PrabhasRaju in #Baahubali2. @BaahubaliMovie @ssrajamouli pic.twitter.com/nCpTLYXp7g — Dipanshu Kabra (@ipskabra) March 30, 2022
ਜ਼ਿਕਰਯੋਗ ਹੈ ਕਿ ਇਨਸਾਨ ਅਤੇ ਜਾਨਵਰਾਂ ਦੇ ਵਿਚਕਾਰ ਪਿਆਰ ਨੂੰ ਲੈ ਕੇ ਬਾਲੀਵੁੱਡ ਵਿੱਚ ਕਈ ਫਿਲਮਾਂ ਬਣ ਚੁੱਕੀਆਂ ਹਨ। ਅਦਾਕਾਰ ਰਾਜੇਸ਼ ਖੰਨਾ ਦੀ ਫਿਲਮ 'ਹਾਥੀ ਮੇਰੇ ਸਾਥੀ' ਕਾਫੀ ਮਕਬੂਲ ਹੋਈ ਸੀ। ਇਸ ਤੋਂ ਇਲਾਵਾ ਜੈਕ ਸ਼ਰਾਫ ਦੀ ਫਿਲਮ 'ਤੇਰੀ ਮੇਹਰਬਾਨੀਆਂ' ਵੀ ਕਾਫੀ ਮਕਬੂਲ ਹੋਈ ਸੀ। ਇਸ ਵਿੱਚ ਮਾਲਕ ਪ੍ਰਤੀ ਕੁੱਤੇ ਦੀ ਵਫਾਦਾਰੀ ਦਿਖਾਈ ਗਈ ਹੈ।
ਇਹ ਵੀ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ