ਮੁੱਖ ਖਬਰਾਂ

ਪੁਲਿਸ ਨੇ ਵਿਜੀਲੈਂਸ ਦਫ਼ਤਰ ਅੱਗੇ ਧਰਨੇ 'ਤੇ ਬੈਠੇ ਕਾਂਗਰਸੀਆਂ ਦੇ ਪੁੱਟੇ ਤੰਬੂ

By Ravinder Singh -- August 27, 2022 9:11 pm -- Updated:August 27, 2022 9:12 pm

ਲੁਧਿਆਣਾ : ਲੁਧਿਆਣਾ ਵਿਜੀਲੈਂਸ ਵਿਭਾਗ ਦੇ ਬਾਹਰ ਧਰਨੇ ਉਤੇ ਬੈਠੇ ਕਾਂਗਰਸ ਆਗੂਆਂ ਉਤੇ ਪੁਲਿਸ ਨੇ ਕਾਰਵਾਈ ਕਰਦਿਆਂ ਤੰਬੂ ਉਖਾੜ ਦਿੱਤੇ। ਅੱਜ ਅਦਾਲਤ ਵਿੱਚ ਵਿਜੀਲੈਂਸ ਵਿਭਾਗ ਦੇ ਅਫ਼ਸਰਾਂ ਨੇ ਜੱਜ ਦੇ ਸਾਹਮਣੇ ਆਖਿਆ ਸੀ ਕਿ ਵਿਜੀਲੈਂਸ ਵਿਭਾਗ ਦੇ ਬਾਹਰ ਕਾਂਗਰਸੀ ਵਰਕਰਾਂ ਨੇ ਧਰਨਾ ਲਾਇਆ, ਜਿਸ ਨਾਲ ਉਨ੍ਹਾਂ ਦੀ ਜਾਂਚ ਪ੍ਰਭਾਵਿਤ ਹੋ ਰਹੀ ਹੈ। ਇਸ ਮਗਰੋਂ ਪੁਲਿਸ ਨੇ ਹਰਕਤ ਵਿਚ ਆਉਂਦਿਆਂ ਕਾਂਗਰਸੀਆਂ ਵੱਲੋਂ ਲਗਾਏ ਹੋਏ ਤੰਬੂ ਪੁੱਟ ਦਿੱਤੇ।

ਪੁਲਿਸ ਨੇ ਵਿਜੀਲੈਂਸ ਦਫਤਰ ਅੱਗੇ ਧਰਨੇ 'ਤੇ ਬੈਠੇ ਕਾਂਗਰਸੀਆਂ ਦੇ ਪੁੱਟੇ ਤੰਬੂ
ਟੈਂਟ ਹਟਾਉਣ ਤੋਂ ਬਾਅਦ ਵਿਜੀਲੈਂਸ ਦਫ਼ਤਰ ਦੇ ਨੇੜੇ ਭੀੜ ਘੱਟ ਹੋਵੇਗੀ ਉਥੇ ਹੀ ਜਿਹੜਾ ਵੀ ਵਿਅਕਤੀ ਕੋਲੋਂ ਵਿਜੀਲੈਂਸ ਦੀ ਟੀਮ ਨੇ ਪੁੱਛਗਿੱਛ ਕਰਨੀ ਹੋਵੇਗੀ, ਉਹ ਬਿਨਾਂ ਕਿਸੇ ਡਰ ਤੋਂ ਵਿਜੀਲੈਂਸ ਦੇ ਦਫ਼ਤਰ ਆ ਸਕੇਗਾ।
ਜ਼ਿਕਰਯੋਗ ਹੈ ਕਿ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਨੇਤਾ ਲੁਧਿਆਣਾ ਸਥਿਤ ਵਿਜੀਲੈਂਸ ਦਫਤਰ ਦੇ ਬਾਹਰ ਧਰਨਾ ਉਤੇ ਅੜੇ ਹੋਏ ਹਨ।

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਧਰਮਵੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

ਇਸ ਤੋਂ ਇਲਾਵਾ ਭਾਰਤ ਭੂਸ਼ਣ ਟੈਂਡਰ ਘਪਲੇ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਨੇ ਕਾਂਗਰਸੀ ਕੌਂਸਲਰ ਸੰਨੀ ਭੱਲਾ ਨੂੰ ਹਿਰਾਸਤ ਵਿਚ ਲੈ ਲਿਆ ਹੈ ਸੰਨੀ ਭੱਲਾ ਨੂੰ ਕੀਤਾ ਜਾਂਚ ਵਿਚ ਸ਼ਾਮਲ ਕਰ ਲਿਆ ਹੈ।

-PTC News

 

  • Share