Advertisment

ਦੋ ਸੂਬਿਆਂ ਨੂੰ ਜੋੜਦੀ ਸੜਕ ਖਸਤਾ ਹਾਲ, ਲੋਕਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਤਿੱਖੇ ਸੰਘਰਸ਼ ਦੀ ਚਿਤਾਵਨੀ

author-image
Pardeep Singh
New Update
ਦੋ ਸੂਬਿਆਂ ਨੂੰ ਜੋੜਦੀ ਸੜਕ ਖਸਤਾ ਹਾਲ, ਲੋਕਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਤਿੱਖੇ ਸੰਘਰਸ਼ ਦੀ ਚਿਤਾਵਨੀ
Advertisment
ਹੁਸ਼ਿਆਰਪੁਰ: ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਟੁੱਟਣ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਸੜਕ ਨੂੰ ਲੈ ਕੇ ਸਥਾਨਕ ਨਿਵਾਸੀਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸੜਕ ਦੁਬਾਰਾ ਨਾ ਬਣਾਈ ਗਈ ਤਾਂ ਵੱਡੇ ਪੱਧਰ ਉੱਤੇ ਸੰਘਰਸ਼ ਕੀਤਾ ਜਾਵੇਗਾ।
Advertisment
publive-image ਤੁਹਾਨੂੰ ਦੱਸ ਦੇਈਏ ਕਿ ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ ਜਿਹੜੀ ਕਿ ਦੋ ਸੂਬੇ ਪੰਜਾਬ ਅਤੇ ਹਿਮਾਚਲ ਨੂੰ ਆਪਸ ਵਿੱਚ ਲਿੰਕ ਕਰਦੀ ਹੈ। ਸੜਕ ਦੇ ਵਿਚ ਪਏ ਹੋਏ ਟੋਇਆ ਕਾਰਨ ਰਾਹਗੀਰਾਂ ਨੂੰ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਵਾਰੀ ਅਜਿਹੇ ਭਿਆਨਕ ਹਾਦਸੇ ਵੀ ਵਾਪਰੇ ਹਨ ਜਿਨ੍ਹਾਂ ਵਿੱਚ ਗੰਭੀਰ ਰੂਪ ਵਿੱਚ ਲੋਕ ਜ਼ਖਮੀ ਹੋਏ ਹਨ। publive-image ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੜ੍ਹਸ਼ੰਕਰ ਤੋਂ ਨੰਗਲ ਨੂੰ ਜਾਣ ਵਾਲੀ ਸੜਕ ਦੀ ਹਾਲਤ ਇੰਨ੍ਹੀ ਕੁ ਖਸਤਾ ਹੋ ਚੁੱਕੀ ਹੈ ਕਿ ਵੱਡੇ-ਵੱਡੇ ਟੋਇਆਂ ਦੇ ਵਿੱਚ ਪਾਣੀ ਭਰਨ ਕਰਕੇ ਕਈ ਹਾਦਸੇ ਵੀ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਸੜਕ ਟੁੱਟਣ ਕਾਰਨ ਨਾਲ ਟ੍ਰੈਫਿਕ ਦੀ ਸਮੱਸਿਆ ਵੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਾਰ ਨਾ ਲੈਣ ਕਰਕੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਮੁੱਖ ਹਾਈਵੇਅ ਉੱਤੇ ਓਵਰਲੋਡ ਟਿੱਪਰ ਲਗਾਤਾਰ ਚੱਲਦੇ ਹਨ ਜਿਸ ਕਰਕੇ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੜਕ ਬਣਾਇਆ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ। publive-image
ਇਹ ਵੀ ਪੜ੍ਹੋ: ਬਿਜਲੀ ਵਿਭਾਗ ਦੇ ਠੇਕਾਂ ਮੁਲਾਜ਼ਮਾਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਵਿਖਾਵਾ publive-image
-PTC News-
latest-news punjab-news administration struggle roadconnecting %e0%a8%a6%e0%a9%8b-%e0%a8%b8%e0%a9%82%e0%a8%ac%e0%a8%bf%e0%a8%86%e0%a8%82-%e0%a8%a8%e0%a9%82%e0%a9%b0-%e0%a8%9c%e0%a9%8b%e0%a9%9c%e0%a8%a6%e0%a9%80-%e0%a8%b8%e0%a9%9c%e0%a8%95-%e0%a8%96%e0%a8%b8 %e0%a8%b2%e0%a9%8b%e0%a8%95%e0%a8%be%e0%a8%82-%e0%a8%a8%e0%a9%87-%e0%a8%aa%e0%a9%8d%e0%a8%b0%e0%a8%b6%e0%a8%be%e0%a8%b8%e0%a8%a8-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4
Advertisment

Stay updated with the latest news headlines.

Follow us:
Advertisment