Fri, Apr 19, 2024
Whatsapp

ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਪੈਟਰੋਲ ਪੰਪ ਤੋਂ ਨਕਦੀ ਤੇ ਗਾਰਡ ਦੀ ਰਾਈਫਲ ਲੁੱਟੀ

Written by  Ravinder Singh -- August 03rd 2022 11:28 AM -- Updated: August 03rd 2022 11:35 AM
ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਪੈਟਰੋਲ ਪੰਪ ਤੋਂ ਨਕਦੀ ਤੇ ਗਾਰਡ ਦੀ ਰਾਈਫਲ ਲੁੱਟੀ

ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਪੈਟਰੋਲ ਪੰਪ ਤੋਂ ਨਕਦੀ ਤੇ ਗਾਰਡ ਦੀ ਰਾਈਫਲ ਲੁੱਟੀ

ਹਰੀਕੇ ਪੱਤਣ : ਦੋ ਮੋਟਰਸਾਈਕਲ ਸਵਾਰ ਚਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਮਰਹਾਣੇ ਵਿਖੇ ਪੰਪ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਦੇ ਨਾਲ-ਨਾਲ ਸੁਰੱਖਿਆ ਗਾਰਡ ਦੀ ਰਾਈਫਲ ਤੇ ਕਾਰਤੂਸ ਵੀ ਲੈ ਉਡੇ। ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਪੈਟਰੋਲ ਪੰਪ ਤੋਂ ਨਕਦੀ ਤੇ ਗਾਰਡ ਦੀ ਰਾਈਫਲ ਲੁੱਟੀਜਾਣਕਾਰੀ ਅਨੁਸਾਰ ਮਰਹਾਣਾ ਵਿਖੇ ਸਥਿਤ ਭਾਰਤ ਪੈਟਰੋਲੀਅਮ ਦੇ ਪੰਪ ਉਤੇ ਰਾਤ ਚਾਰ ਅਣਪਛਾਤੇ ਲੁਟੇਰਿਆਂ ਨੇ ਹਮਲਾ ਬੋਲ ਦਿੱਤਾ ਤੇ ਸੁਰੱਖਿਆ ਮੁਲਾਜ਼ਮ ਦੀ ਰਾਈਫਲ, 18 ਅਣਚੱਲੇ ਕਾਰਤੂਸ ਦੇ ਨਾਲ- ਨਾਲ 12 ਹਜ਼ਾਰ ਦੀ ਨਕਦੀ ਲੁੱਟੀ। ਮੌਕੇ ਉਤੇ ਥਾਣਾ ਚੋਹਲਾ ਸਾਹਿਬ ਤੋਂ ਪਹੁੰਚੇ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਪੈਟਰੋਲ ਪੰਪ ਤੋਂ ਨਕਦੀ ਤੇ ਗਾਰਡ ਦੀ ਰਾਈਫਲ ਲੁੱਟੀਜਾਣਕਾਰੀ ਅਨੁਸਾਰ ਰਾਤ ਨੂੰ 4 ਹਥਿਆਰਬੰਦ ਵਿਅਕਤੀਆਂ ਨੇ NH-54, ਹਰੀਕੇ ਪੱਤਣ-ਅੰਮ੍ਰਿਤਸਰ ਰੋਡ ਪਿੰਡ ਮਰਹਾਣਾ ਵਿਖੇ ਸਥਿਤ ਬੀਪੀਸੀਐਲ ਪੈਟਰੋਲ ਪੰਪ ਉਤੇ ਬੰਦੂਕ ਦੇ ਜ਼ੋਰ ਉਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋ ਮੋਟਰਸਾਈਕਲਾਂ ਉਤੇ ਸਵਾਰ ਚਾਰ ਲੁਟੇਰਿਆਂ ਨੇ ਬੰਦੂਕ ਦੇ ਜ਼ੋਰ ਉਤੇ ਪੰਪ ਤੇ ਉਤੇ ਮੌਜੂਦ ਸੁਰੱਖਿਆ ਮੁਲਾਜ਼ਮ ਦੀ ਰਾਈਫਲ ਅਤੇ ਨਕਦੀ ਲੁੱਟ ਲਈ। ਜ਼ਿਕਰਯੋਗ ਹੈ ਕਿ ਮੋਹਾਲੀ ਵਿਖੇ ਇੰਟੈਲਜੈਂਸ ਹੈਡਕੁਆਰਟਰ ਉਤੇ ਆਰਪੀਜੀ ਹਮਲੇ ਦਾ ਮੁਲਜ਼ਮ ਗੈਂਗਸਟਰ ਲੰਡਾ ਇਸ ਇਲਾਕੇ ਨਾਲ ਸਬੰਧਤ ਹੈ। ਵਾਰਦਾਤ ਵੇਲੇ ਹਸਪਤਾਲ ਵਿੱਚ ਇਕ ਸੁਰੱਖਿਆ ਗਾਰਡ ਕੇ 5-7 ਹੋਰ ਵਿਅਕਤੀ ਪੰਪ ਉਤੇ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਸੀਟੀਵੀ ਫੁਟੇਜ ਬਾਰੀਕੀ ਨਾਲ ਖੰਗਾਲੀ ਜਾ ਰਹੀ ਹੀ ਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਲੁਟੇਰਿਆਂ ਨੇ ਬੰਦੂਕ ਦੇ ਜ਼ੋਰ 'ਤੇ ਪੈਟਰੋਲ ਪੰਪ ਤੋਂ ਨਕਦੀ ਤੇ ਗਾਰਡ ਦੀ ਰਾਈਫਲ ਲੁੱਟੀਇਲਾਕੇ ਵਿੱਚ ਲੁੱਟਖੋਹ ਦੀਆਂ ਵਾਪਰ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਕਾਫੀ ਸਾਬਿਤ ਨਹੀਂ ਹੋ ਰਹੀਆਂ। ਲੁਟੇਰੇ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਲਾਕੇ ਵਿੱਚ ਰੋਜ਼ਾਨਾ ਲੋਕਾਂ ਨੇ ਮੰਗ ਕੀਤੀ ਹੈ ਕਿ ਲੁਟੇਰਿਆਂ ਤੇ ਗਲਤ ਅਨਸਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੇ ਢੁੱਕਵੀਂ ਕਾਰਵਾਈ ਕੀਤੀ ਜਾਵੇ। ਇਹ ਵੀ ਪੜ੍ਹੋ : ਸਿਲੰਡਰ ਲੀਕ ਹੋਣ ਨਾਲ ਅੱਗ ਲੱਗਣ ਕਾਰਨ ਔਰਤ ਦੀ ਮੌਤ, ਇਕ ਗੰਭੀਰ


Top News view more...

Latest News view more...