ਆਵਾਰਾ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ, ਮਾਂ ਨੇ ਆ ਕੇ ਬਚਾਇਆ
ਅੰਮ੍ਰਿਤਸਰ: ਨੌਂ ਸਾਲਾ ਬੱਚੇ ਰਾਤ ਨੂੰ ਖੇਤਾਂ ਵਿੱਚੋਂ ਲੰਘ ਰਿਹਾ ਸੀ। ਪਿੰਡ ਦੇ ਬਾਹਰ ਖੇਤਾਂ ਵਿੱਚ ਬੈਠੇ 5-6 ਕੁੱਤਿਆਂ ਦੀ ਨਜ਼ਰ ਅਰਸ਼ਦੀਪ ’ਤੇ ਪਈ। ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਸ ਨੂੰ 250 ਮੀਟਰ ਦੂਰ ਖੇਤਾਂ ਵਿੱਚ ਘਸੀਟ ਲੈ ਗਏ। 15 ਮਿੰਟ ਤੱਕ ਉਸ ਨੂੰ ਕੁੱਤਿਆਂ ਨੇ ਨੋਚ ਨੋਚ ਖਾਂਦਾ। ਜਦੋਂ ਉਸ ਦੀਆਂ ਚੀਕਾਂ ਮਾਂ ਦੇ ਕੰਨਾਂ ਵਿੱਚ ਪਈਆਂ ਤਾਂ ਉਸ ਨੇ ਦੌੜ ਕੇ ਅਰਸ਼ਦੀਪ ਨੂੰ ਕੁੱਤਿਆਂ ਦੇ ਚੁੰਗਲ ਵਿਚੋਂ ਬਚਾਇਆ। ਇਹ ਘਟਨਾ ਪਿੰਡ ਭੰਗੋਈ ਦੀ ਹੈ। ਜ਼ਖਮੀ ਅਰਸ਼ਦੀਪ ਦੀ ਹਾਲਤ ਫਿਲਹਾਲ ਖਰਾਬ ਹੈ। ਜਦੋਂ ਡਾਕਟਰ ਪੱਟੀ ਬਦਲਣ ਲਈ ਉਸਦੇ ਵੱਲ ਆਉਂਦਾ ਹੈ ਤਾਂ ਅਰਸ਼ਦੀ ਚੀਕਣਾ ਸ਼ੁਰੂ ਕਰ ਦਿੰਦਾ ਹੈ। ਅਰਸ਼ਦੀਪ ਦੀ ਮਾਂ ਕੰਵਲਜੀਤ ਨੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਦੀ ਦੁਕਾਨ ਉਤੇ ਗਿਆ ਹੋਇਆ ਸੀ। ਖੇਤਾਂ ਦੇ ਵਿਚਕਾਰੋਂ ਲੰਘਿਆ ਤਾਂ ਜੋ ਉਹ ਜਲਦੀ ਪਹੁੰਚ ਜਾਵੇ ਪਰ ਰਸਤੇ ਵਿੱਚ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਉਹ ਮਜ਼ਦੂਰੀ ਕਰ ਕੇ ਘਰ ਵਾਪਸ ਆ ਰਹੀ ਸੀ ਤੇ ਪਤਾ ਲੱਗਾ ਕਿ ਉਸ ਦੇ ਲੜਕੇ ਨੂੰ ਅਵਾਰਾ ਕੁੱਤੇ ਪੈ ਗਏ ਹਨ ਤੇ ਜਦੋਂ ਉੱਥੇ ਜਾ ਕੇ ਵੇਖਿਆ ਆਵਾਰਾ ਕੁੱਤੇ ਅਰਸ਼ਦੀਪ ਨੂੰ ਬੁਰੀ ਤਰ੍ਹਾਂ ਨੋਚ ਰਹੇ ਸਨ। ਉਸ ਨੇ ਬੱਚੇ ਨੂੰ ਬੜੀ ਮੁਸ਼ਕਿਲ ਨਾਲ ਕੁੱਤਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁੱਤੇ ਭੱਜ ਭੱਜ ਕੇ ਉਸ ਬੇਟੇ ਅਰਸ਼ਦੀਪ ਵੱਲ ਆ ਰਹੇ ਸਨ। ਉਸ ਨੇ ਅਰਸ਼ਦੀਪ ਨੂੰ ਬੜੀ ਮੁਸ਼ਕਲ ਨਾਲ ਅਵਾਰਾ ਕੁੱਤਿਆਂ ਕੋਲੋਂ ਬਚਾ ਕੇ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਲੈ ਕੇ ਪੁੱਜੀ ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਜਵਾਬ ਦੇ ਦਿੱਤਾ ਤੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦਾ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪਹਿਲਾ ਕੇਸ ਆਇਆ ਹੈ ਜਿਸ ਨੂੰ ਬੜੀ ਬੁਰੀ ਤਰ੍ਹਾਂ ਨਾਲ ਅਵਾਰਾ ਕੁੱਤਿਆਂ ਨੇ ਇਸ ਬੱਚੇ ਨੂੰ ਨੋਚ ਨੋਚ ਕੇ ਖਾਧਾ ਹੋਇਆ ਸੀ। ਇਸ ਦਾ ਕੰਨ ਤੱਕ ਵੀ ਕੁੱਤੇ ਖਾ ਗਏ ਹਨ ਤੇ ਇਸ ਦੇ ਸਿਰ ਵਿੱਚ ਵੀ ਜ਼ਖ਼ਮ ਹਨ। ਇਹ ਵੀ ਪੜ੍ਹੋ : ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਖਾਰਜ, ਸੰਸਦ ਭੰਗ