Tue, Jun 17, 2025
Whatsapp

ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਕੀਤਾ ਆਪਣੇ ਹੀ ਦੋਸਤ ਦਾ ਕਤਲ

Reported by:  PTC News Desk  Edited by:  Jagroop Kaur -- February 26th 2021 10:49 PM
ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਕੀਤਾ ਆਪਣੇ ਹੀ ਦੋਸਤ ਦਾ ਕਤਲ

ਨਸ਼ੇ ਦੀ ਹਾਲਤ 'ਚ ਨੌਜਵਾਨ ਨੇ ਕੀਤਾ ਆਪਣੇ ਹੀ ਦੋਸਤ ਦਾ ਕਤਲ

ਸੂਬੇ ਵਿਚ ਅਪਰਾਧਿਕ ਵਾਰਦਾਤਾਂ ਵੱਧ ਰਹੀਆਂ ਹਨ , ਜਿਸ ਦਾ ਜ਼ਿਮੇਵਾਰ ਕੀਤੇ ਨਾ ਕੀਤੇ ਨਸ਼ਾ ਅਨਪੜ੍ਹਤਾ ਅਤੇ ਸਬਰ ਸੰਤੋਖ ਦੀ ਕਮੀ ਅਹਿਮ ਹੈ। ਅਜਿਹੇ ਵਿਚ ਲੋਕ ਰਿਸ਼ਤਿਆਂ ਤੱਕ ਨੂੰ ਨਹੀਂ ਦੇਖਦੇ , ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੱਖੋਕੇ ਵਿਖੇ ਜਿਥੇ ਦੇਰ ਸ਼ਾਮ ਨਸ਼ੇ ਦੀ ਹਾਲਤ ਵਿਚ ਕਿਸੇ ਗੱਲੋਂ ਆਪਸੀ ਤਕਰਾਰ ਤੋਂ ਬਾਅਦ ਇਕ ਦੋਸਤ ਵਲੋਂ ਆਪਣੇ ਦੂਸਰੇ ਦੋਸਤ ਮਨਪ੍ਰੀਤ ਸਿੰਘ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ। ਪੜ੍ਹੋ ਹੋਰ ਖ਼ਬਰਾਂ : ਤਿੰਨ ਹਫ਼ਤਿਆਂ ‘ਚ ਤੀਜੀ ਵਾਰ ਮਹਿੰਗਾ ਹੋਇਆ ਰਸੋਈ ਗੈਸ ਸਿਲੰਡਰ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਦੇ ਐੱਸ.ਐੱਚ.ਓ. ਪ੍ਰਭਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਕਤਲ ਲਈ ਜ਼ਿੰਮੇਵਾਰ ਮਨਦੀਪ ਸਿੰਘ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ ਇਹ ਕੱਤਲ ਨਸ਼ੇ ਦੀ ਅਲਾਮਤ ਕਾਰਨ ਹੋਇਆ ਹੈ ਮਨਦੀਪ ਸਿੰਘ ਨਾਮਕ ਨੋਜਵਾਨ ਨੂੰ ਉਸਦੇ ਸਾਥੀ ਅੰਨਦੀਪ ਸਿੰਘ ਵੱਲੋਂ ਨਸ਼ੇ ਦੇ ਪੂਰਤੀ ਕਾਰਨ ਆਪਣੇ ਹੀ ਸਾਥੀ ਮੰਨਦੀਪ ਸਿੰਘ ਦਾ ਕਿਰਚਾਂ ਮਾਰਕੇ ਕੀਤਾ ਗਿਆ ਕੱਤਲ ਪੁਲਿਸ ਵੱਲੋਂ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਾਮਲੇ ਨੂੰ ਸੁਲਝਾਉਣ ਸਬੰਧੀ ਦਿੱਤੀ ਜਾਵੇਗੀ |

Top News view more...

Latest News view more...

PTC NETWORK