Sat, Jun 21, 2025
Whatsapp

ਪੰਜਾਬ ਦੀ ਇਹ ਧੀ ਏਸ਼ਿਆਈ ਖੇਡਾਂ 'ਚ ਰੋਸ਼ਨ ਕਰੇਗੀ ਦੇਸ਼ ਦਾ ਨਾਂਅ

Reported by:  PTC News Desk  Edited by:  Jasmeet Singh -- March 30th 2022 09:14 PM
ਪੰਜਾਬ ਦੀ ਇਹ ਧੀ ਏਸ਼ਿਆਈ ਖੇਡਾਂ 'ਚ ਰੋਸ਼ਨ ਕਰੇਗੀ ਦੇਸ਼ ਦਾ ਨਾਂਅ

ਪੰਜਾਬ ਦੀ ਇਹ ਧੀ ਏਸ਼ਿਆਈ ਖੇਡਾਂ 'ਚ ਰੋਸ਼ਨ ਕਰੇਗੀ ਦੇਸ਼ ਦਾ ਨਾਂਅ

ਅਬੋਹਰ, 30 ਮਾਰਚ 2022: ਅਬੋਹਰ ਦੀ ਤੀਰਅੰਦਾਜ਼ ਕੁੜੀ ਸਿਮਰਨਜੀਤ ਕੌਰ ਸੰਧੂ ਪੰਜਾਬ ਦੀ ਪਹਿਲੀ ਅਜਿਹੀ ਤੀਰਅੰਦਾਜ਼ ਬਣ ਚੁੱਕੀ ਹੈ ਜੋ ਏਸ਼ਿਆਈ ਖੇਡਾਂ 'ਚ ਪੰਜਾਬ ਦੀ ਅਗਵਾਈ ਕਰੇਗੀ। ਸਿਮਰਨਜੀਤ ਦੀ ਏਸ਼ੀਅਨਜ਼ ਗੇਮ (ਰਿਕਰਵ ਰਾਊਂਡ ਆਰਚਰੀ) ਲਈ ਚੋਣ ਹੋਣ ਤੋਂ ਬਾਅਦ ਜਿੱਥੇ ਉਸ ਦੇ ਮਾਤਾ ਪਿਤਾ ਖ਼ੁਸ਼ ਹਨ ਉੱਥੇ ਹੀ ਉਹ ਜਿਸ ਸਕੂਲ ਵਿੱਚ ਪੜ੍ਹਦੀ ਸੀ ਉਨ੍ਹਾਂ ਵੱਲੋਂ ਵੀ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ: ਦੋ ਲੜਕਿਆਂ ਦੇ ਪ੍ਰੇਮ ਸਬੰਧਾਂ ਦੇ ਚਲਦੇ ਇੱਕ ਨੇ ਬਦਲਿਆ ਆਪਣਾ ਲਿੰਗ ਉਨ੍ਹਾਂ ਦਾ ਕਹਿਣਾ ਹੈ ਕਿ ਸਿਮਰਨਜੀਤ ਜਿਹੀ ਖਿਡਾਰਨ ਉਨ੍ਹਾਂ ਦੇ ਸਕੂਲ ਵਿੱਚ ਪੜ੍ਹਦੀ ਸੀ ਉਨ੍ਹਾਂ ਲਈ ਇਸਤੋਂ ਵੱਡੀ ਮਾਣ ਦੀ ਗੱਲ ਕੇਹਰਿ ਹੋ ਸਕਦੀ ਹੈ। ਅੱਜ ਅਬੋਹਰ ਦੇ ਡੀਏਵੀ ਸਕੂਲ ਦੇ ਵਿਚ ਸਿਮਰਨਜੀਤ ਦੀ ਇਸ ਚੋਣ ਨੂੰ ਲੈ ਕੇ ਉਸ ਦੇ ਪਿਤਾ ਗੁਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅਤੇ ਅਧਿਆਪਕਾਂ ਨੇ ਸਿਮਰਨਜੀਤ ਦੇ ਬਾਰੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ। ਅਧਿਆਪਕਾਂ ਨੇ ਕਿਹਾ ਕਿ ਸਿਮਰਨਜੀਤ ਦੀ ਖੇਡ ਪ੍ਰਤੀ ਉਤਸ਼ਾਹ ਲਗਨ ਤੇ ਮਿਹਨਤ ਸਦਕਾ ਹੀ ਉਹ ਇੱਥੋਂ ਤੱਕ ਪਹੁੰਚੀ ਹੈ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਸਿਮਰਨਜੀਤ ਏਸ਼ਿਆਈ ਖੇਡਾਂ ਵਿਚ ਵੀ ਗੋਲਡ ਮੈਡਲ ਜ਼ਰੂਰ ਲੈ ਕੇ ਆਵੇਗੀ ਅਤੇ ਓਲੰਪਿਕ ਵਿੱਚ ਭਾਗ ਲੈ ਭਾਰਤ ਦਾ ਨਾਮ ਵੀ ਜ਼ਰੂਰ ਰੌਸ਼ਨ ਕਰੇਗੀ। ਪਿੰਡ ਰਾਜਪੁਰਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਗੁਰਜੀਤ ਸਿੰਘ ਸੰਧੂ ਦੀ ਪੁੱਤਰੀ ਸਿਮਰਨਜੀਤ ਕੌਰ ਇਸਤੋਂ ਪਹਿਲਾਂ ਸਾਲ 2015 'ਚ ਅਮਰੀਕਾ ਵਿੱਚ ਯੂਥ ਵਿਸ਼ਵ ਚੈਂਪੀਅਨਸ਼ਿਪ (ਤੀਰਅੰਦਾਜ਼ੀ) ਲਈ ਚੁਣੀ ਗਈ ਸੀ। ਇਹ ਵੀ ਪੜ੍ਹੋ: ਟੋਲ ਟੈਕਸ ਵਿੱਚ 10 ਤੋਂ 18 ਫੀਸਦੀ ਵਾਧਾ ਮੋਦੀ ਸਰਕਾਰ ਦੀ ਲੋਕ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਉਸ ਵੇਲੇ 60 ਦੇਸ਼ਾਂ ਦੇ 600 ਪ੍ਰਤੀਯੋਗੀਆਂ ਨੇ ਸਮਾਗਮ 'ਚ ਹਿੱਸਾ ਲਿਆ ਸੀ, ਜਿਸਦੀ ਮੇਜ਼ਬਾਨੀ ਨੈਸ਼ਨਲ ਫੀਲਡ ਤੀਰਅੰਦਾਜ਼ੀ ਐਸੋਸੀਏਸ਼ਨ ਫਾਊਂਡੇਸ਼ਨ ਦੁਆਰਾ ਯੈਂਕਟਨ, ਯੂਐਸ ਵਿਖੇ ਕੀਤੀ ਗਈ ਸੀ। -PTC News


Top News view more...

Latest News view more...

PTC NETWORK
PTC NETWORK