ਭਾਰਤ ਦੇ ਇਸ ਵਿਅਕਤੀ ਨੂੰ ਮਿਲ ਰਹੀ ਹੈ 17,500 ਕਰੋੜ ਤਨਖਾਹ, ਜਾਣੋ ਕੌਣ ਹੈ ਇਹ ਸਖ਼ਸ਼
VIRAL News: ਦੁਨੀਆ 'ਚ ਕਈ ਮਸ਼ਹੂਰ ਕੰਪਨੀਆਂ ਹਨ, ਜਿਨ੍ਹਾਂ 'ਚ ਭਾਰਤੀ ਮੂਲ ਦੇ ਕਈ ਲੋਕ CEO ਦੇ ਅਹੁਦੇ 'ਤੇ ਹਨ। ਟਵਿਟਰ ਦੇ ਸੀਈਓ ਪਰਾਗ ਅਗਰਵਾਲ ਕੁਝ ਦਿਨ ਪਹਿਲਾਂ ਸੁਰਖੀਆਂ ਵਿੱਚ ਸਨ। ਹੁਣ ਇਕ ਹੋਰ ਭਾਰਤੀ ਮੂਲ ਦਾ ਵਿਅਕਤੀ ਕਾਫੀ ਸੁਰਖੀਆਂ 'ਚ ਹੈ ਅਤੇ ਉਸ ਦੀ ਚਰਚਾ ਕਿਸੇ ਨਵੀਂ ਕਾਢ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਨਹੀਂ ਸਗੋਂ ਉਸ ਦੀ ਤਨਖਾਹ ਨੂੰ ਲੈ ਕੇ ਹੈ। ਉਨ੍ਹਾਂ ਦੀ ਤਨਖਾਹ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਵੱਡੀ ਕੰਪਨੀ ਦੇ ਸੀਈਓ ਵੀ ਉਨ੍ਹਾਂ ਦੀ ਤਨਖਾਹ ਸੁਣ ਕੇ ਹੈਰਾਨ ਰਹਿ ਗਏ। ਦੱਸ ਦੇਈਏ ਕਿ ਬੈਟਰੀ ਬਣਾਉਣ ਵਾਲੀ ਇੱਕ ਸਟਾਰਟਅਪ ਕੰਪਨੀ ਨੇ ਇਸ ਵਿਅਕਤੀ ਨੂੰ 17,500 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਦਿੱਤਾ ਹੈ।
ਭਾਰਤੀ ਮੂਲ ਦੇ ਇਸ ਵਿਅਕਤੀ ਦਾ ਨਾਂ ਜਗਦੀਪ ਸਿੰਘ ਹੈ। ਉਹ ਆਪਣੇ ਸੈਲਰੀ ਪੈਕੇਜ ਨੂੰ ਲੈ ਕੇ ਪੂਰੀ ਦੁਨੀਆ 'ਚ ਚਰਚਾ 'ਚ ਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ, ਉਸਦਾ ਪੈਕੇਜ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਐਲੋਨ ਮਸਕ ਦਾ ਮੁਕਾਬਲਾ ਕਰਦਾ ਹੈ।
ਜਗਦੀਪ ਸਿੰਘ ਦੇ ਸੈਲਰੀ ਪੈਕੇਜ ਬਾਰੇ ਜਾਣ ਕੇ ਦੁਨੀਆ ਦੀਆਂ ਪ੍ਰਮੁੱਖ ਕੰਪਨੀਆਂ ਦੇ ਸੀਈਓ ਵੀ ਕਾਫੀ ਹੈਰਾਨ ਹਨ। ਜਗਦੀਪ ਸਿੰਘ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਬੀ.ਟੈੱਕ ਕੀਤੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੋਂ ਐਮ.ਬੀ.ਏ ਅਤੇ ਯੂਨੀਵਰਸਿਟੀ ਆਫ ਮੈਰੀਲੈਂਡ ਕਾਲਜ ਤੋਂ ਕੰਪਿਊਟਰ ਸਾਇੰਸ ਕੀਤੀ।
ਦੱਸ ਦੇਈਏ ਕਿ ਭਾਰਤੀ ਮੂਲ ਦੇ ਜਗਦੀਪ ਸਿੰਘ ਅਮਰੀਕੀ ਸਟਾਰਟਅਪ ਕੰਪਨੀ QuantumScape Corp ਦੇ ਸੀਈਓ ਹਨ। ਉਨ੍ਹਾਂ ਨੂੰ ਦੇਣ ਲਈ ਕੰਪਨੀ ਵੱਲੋਂ 17,500 ਕਰੋੜ ਰੁਪਏ ਦੇ ਮੋਟੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਇਹ ਕੰਪਨੀ ਇੱਕ ਸਾਲ ਪਹਿਲਾਂ ਹੀ ਦੁਨੀਆ ਦੇ ਸਾਹਮਣੇ ਆਈ ਹੈ। ਕੰਪਨੀ ਦੇ ਸ਼ੇਅਰ ਧਾਰਕਾਂ ਦੀ ਸਾਲਾਨਾ ਮੀਟਿੰਗ ਵਿੱਚ ਜਗਦੀਪ ਸਿੰਘ ਨੂੰ ਇੰਨੇ ਵੱਡੇ ਪੈਕੇਜ ਲਈ ਪ੍ਰਵਾਨਗੀ ਦਿੱਤੀ ਗਈ ਹੈ।
-PTC News