ਮੁੱਖ ਖਬਰਾਂ

'ਆਪ' ਦੇ 10 ਵਿਧਾਇਕਾਂ ਨੂੰ ਧਮਕੀ, ਹਰਪਾਲ ਚੀਮਾ ਸਾਰੇ ਸਬੂਤ ਡੀਜੀਪੀ ਨੂੰ ਸੌਂਪਣਗੇ

By Pardeep Singh -- September 14, 2022 1:31 pm

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਆਪ੍ਰੇਸ਼ਨ ਲੋਟਸ ਬਾਰੇ ਵੱਡੇ ਖੁਲਾਸੇ ਕੀਤੇ। ਚੀਮਾ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਹਰੇਕ ਵਿਧਾਇਕ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।  ਉਨ੍ਹਾਂ ਨੇ ਕਿਹਾ ਹੈ ਕਿ ਵਿਧਾਇਕਾਂ ਨੂੰ ਡਰਾ ਧਮਕਾ ਕੇ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਇਸਦਾ ਡੱਟ ਕੇ ਵਿਰੋਧ ਕਰਦੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਬੀਜੇਪੀ ਲੋਟਸ ਆਪ੍ਰੇਸ਼ਨ ਤਹਿਤ ਕੰਮ ਕਰ ਰਹੀ ਹੈ।

ਵਿੱਤ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਲੋਟਸ (LOUTS) ਆਪ੍ਰੇਸ਼ਨ ਤਹਿਤ ਵਿਧਾਇਕਾਂ ਨੂੰ ਤੋੜਿਆ ਜਾ ਰਿਹਾ ਹੈ ਪਰ ਪੰਜਾਬ ਵਿੱਚ ਸਫਲ ਨਹੀਂ ਹੋਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਜੇਪੀ ਉੱਤੇ ਇਲਜ਼ਾਮ ਲਗਾਉਂਦੇ ਕਿਹਾ ਹੈ ਕਿ ਦਿੱਲੀ ਵਿੱਚ ਪਹਿਲਾ ਮੰਤਰੀਆਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੁਣ ਪੰਜਾਬ ਵਿਚ ਆਮ ਆਦਮੀ ਪਾਰਟੀ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੀਮਾ ਨੇ ਕਿਹਾ ਹੈ ਕਿਆਪ੍ਰੇਸ਼ਨ ਲੋਟਸ ਦੇ ਜ਼ਰੀਏ ਬੀਜੇਪੀ ਨੇ ਗੋਆ ਵਿੱਚ 8 ਵਿਧਾਇਕਾਂ ਨੂੰ ਤੋੜ ਕੇ ਭਾਜਪਾ ਵਿੱਚ ਸ਼ਾਮਿਲ ਕਰਵਾ ਲਿਆ ਹੈ।

ਵਿੱਤ ਮੰਤਰੀ ਦਾ ਕਹਿਣਾ ਹੈ ਕਿ ਬੀਜੇਪੀ ਨੂੰ ਸਿਰਫ ਆਮ ਆਦਮੀ ਪਾਰਟੀ ਦੀ ਟੱਕਰ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਤੋਂ ਬਾਅਦ ਪੰਜਾਬ ਤੇ ਹੁਣ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਸਫਲ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਬੀਜੇਪੀ ਕਾਂਗਰਸ ਪਾਰਟੀ ਵਾਂਗ ਖਤਮ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਾਸੀ ਬੀਜੇਪੀ ਨੂੰ ਪਸੰਦ ਕਰਦੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਬੀਜੇਪੀ ਪੰਜਾਬ ਵਿੱਚ 25 ਕਰੋੜ ਦਾ ਥਾਂ 2500 ਕਰੋੜ ਰੁਪਏ ਲੈ ਕੇ ਆ ਜਾਣ ਪਰ ਆਮ ਆਦਮੀ ਪਾਰਟੀ ਇਕਜੁੱਟ ਹੀ ਰਹੇਗੀ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਵਿਰੋਧੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਡੀਜੀਪੀ ਕੋਲ ਜਾ ਸ਼ਿਕਾਇਤ ਦਰਜ ਕਰਵਾਉਣੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕਤੰਤਰ ਨੂੰ ਤੋੜਨ ਵਾਲਿਆ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਜਾ ਸਕੇਗਾ।ਉਨ੍ਹਾਂ ਨੇ ਕਿਹਾ ਹੈ ਕਿ ਬੀਜੇਪੀ ਦਾ ਗ੍ਰਾਫ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਬੀਜੇਪੀ ਨੂੰ ਸੱਤਾ ਵਿਚੋਂ ਬਾਹਰ ਕੱਢਣ ਚਾਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਅਪਰੇਸ਼ਨ ਲੋਟਸ ਤਹਿਤ ਭਾਜਪਾ ਆਗੂਆਂ ਨੇ ਕਰਨਾਟਕ, ਗੋਆ, ਅਰੁਨਾਚਲ ਪ੍ਰਦੇਸ਼ 'ਚ ਵਿਧਾਇਕਾਂ ਦੀ ਖਰੀਦੋ-ਫਰੋਖਤ ਕੀਤੀ। ਭਾਜਪਾ ਨੂੰ ਲੋਕਾਂ ਨੇ ਨਕਾਰਿਆ ਪਰ ED, CBI ਤੇ ਹੋਰ ਤਰੀਕਿਆਂ ਨਾਲ ਸਰਕਾਰਾਂ ਤੋੜ ਕੇ ਸਰਕਾਰਾਂ ਬਣਾਈਆਂ। ਉਨ੍ਹਾਂ ਕਿਹਾ ਕਿ ਆਪ ਦੀ ਦਿੱਲੀ ਸਰਕਾਰ ਨੂੰ ਤੋੜਨ ਦਾ ਯਤਨ ਕੀਤਾ। ਦਿੱਲੀ ਲਈ 800 ਕਰੋੜ ਦ‍ਾ ਪ੍ਰਬੰਧ ਕੀਤਾ ਸੀ ਪਰ ਦਿੱਲੀ 'ਚ ਅਪਰੇਸ਼ਨ ਫੇਲ੍ਹ ਹੋਇਆ। ਹੁਣ ਭਾਜਪਾ ਨੇ ਪੰਜਾਬ ਵਿਚ ਅਪਰੇਸ਼ਨ ਲੋਟਸ ਤਹਿਤ ਇਨ੍ਹਾਂ ਵਿਧਾਇਕਾਂ ਨੂੰ ਤੋੜਨ ਦਾ ਯਤਨ ਕੀਤਾ। ਚੀਮਾ ਨੇ ਕਿਹਾ ਕਿ ਭਾਜਪਾ ਨੂੰ ਦੇਸ਼ ਵਿਚ ਆਪ ਟੱਕਰ ਦੇ ਰਹੀ ਹੈ। ਹਰਿਆਣਾ ਰਾਜਸਥਾਨ ਗੁਜਰਾਤ ਤੇ ਹਿਮਾਚਲ ਪ੍ਰਦੇਸ਼ 'ਚ ਆਪ ਦ‍ਾ ਪ੍ਰਭਾਵ ਵੱਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਕਾਲੇ ਧੰਨ ਦੀ ਜਾਂਚ ਲਈ DGP ਨੂੰ ਸ਼ਿਕਾਇਤ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਲਜਿੰਦਰ ਕੌਰ ਨੂੰ ਵੀ ਫੋਨ ਆਇਆ ਸੀ। ਸ਼ੀਤਲ ਅੰਗੁਰਾਲ ਨੂੰ ਮਾਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਕਿਹ‍ਾ ਕਿ ਦਸ ਵਿਧਾਇਕਾਂ ਨੂੰ ਖਰੀਦਣ ਲਈ ਫੋਨ ਆਇਆ ਸੀ। ਭਾਜਪਾ 35 ਵਿਧਾਇਕ‍ਾਂ ਨੂੰ ਤੋੜਨ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹ‍ਾ ਕਿ ਫੋਨ ਕਰਨ ਵਾਲੇ ਪੰਜਾਬ ਤੇ ਕੇਂਦਰ ਨਾਲ ਸਬੰਧਿਤ ਭਾਜਪਾ ਆਗੂ ਹਨ। ਅਗਨੀਵਾਰ ਸਕੀਮ ਉੱਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਅਗਨੀਵੀਰ ਸਕੀਮ ਦਾ ਵਿਰੋਧ ਕਰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੀ ਸੇਵਾ ਲਈ ਸਾਡੇ ਨੌਜਵਾਨ ਤਿਆਰ ਹਨ।

ਇਹ ਵੀ ਪੜ੍ਹੋ:ਪੰਜਾਬ 'ਚ ਰੱਦ ਹੋ ਸਕਦੀ ਹੈ ਅਗਨੀਪਥ ਸਕੀਮ ਰਾਹੀਂ ਹੋਣ ਵਾਲੀ ਭਰਤੀ

-PTC News

  • Share