3 ਬੱਚਿਆਂ ਦੇ ਪਿਓ ਨੇ ਭਾਣਜੇ ਦੇ ਜਨਮ ਦਿਨ ਦੀ ਪਾਰਟੀ 'ਚ ਬੁਲਾਈ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ
3 ਬੱਚਿਆਂ ਦੇ ਪਿਓ ਨੇ ਭਾਣਜੇ ਦੇ ਜਨਮ ਦਿਨ ਦੀ ਪਾਰਟੀ 'ਚ ਬੁਲਾਈ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ:ਜਲੰਧਰ : ਜਲੰਧਰ ਵਿਖੇ ਤਿੰਨ ਬੱਚਿਆਂ ਦੇ ਪਿਓ ਵੱਲੋਂ ਇੱਕ ਨਾਬਾਲਗਾ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਨੇ ਭਾਣਜੇ ਦੇ ਜਨਮ ਦਿਨ 'ਚ ਬੁਲਾਈ 11ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕੀਤਾ ਹੈ। ਮੁਲਜ਼ਮ ਇਕ ਫੈਕਟਰੀ 'ਚ ਕੰਮ ਕਰਦਾ ਹੈ ਅਤੇ ਡੀਜੇ ਦੀ ਆਵਾਜ਼ ਉੱਚੀ ਹੋਣ ਦਾ ਫਾਇਦਾ ਚੁੱਕਦਿਆਂ ਲੜਕੀ ਨੂੰ ਆਪਣੀ ਭੈਣ ਦੇ ਘਰ ਕਮਰੇ 'ਚ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ।
[caption id="attachment_391497" align="aligncenter" width="300"]
3 ਬੱਚਿਆਂ ਦੇ ਪਿਓ ਨੇਭਾਣਜੇ ਦੇ ਜਨਮ ਦਿਨ ਦੀ ਪਾਰਟੀ 'ਚਬੁਲਾਈਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ[/caption]
ਜਦੋਂ ਕਾਫੀ ਦੇਰ ਤੱਕ ਲੜਕੀ ਦਿਖੀ ਨਹੀਂ ਤਾਂ ਲੜਕੀ ਦੀ ਮਾਂ ਉਸ ਨੂੰ ਲੱਭਦੀ ਹੋਈ ਉਸ ਦੇ ਕਮਰੇ 'ਚ ਪਹੁੰਚ ਗਈ ਤੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ 'ਚ ਦੇਖ ਕੇ ਮਾਂ ਨੇ ਰੌਲਾ ਪਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਰਸ਼ੂਰਾਮ ਨਗਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਦੇ ਭਾਣਜੇ ਨੇ ਘਰ 'ਚ ਜਨਮ ਦਿਨ ਦੀ ਪਾਰਟੀ ਰੱਖੀ ਸੀ। ਇਸ ਪਾਰਟੀ 'ਚ ਉਸ ਨੇ ਆਪਣੇ ਘਰ ਦੇ ਕੋਲ ਰਹਿਣ ਵਾਲੇ ਇਕ ਪ੍ਰਵਾਸੀ ਪਰਿਵਾਰ ਸਮੇਤ ਕਈ ਲੋਕਾਂ ਨੂੰ ਬੁਲਾਇਆ ਸੀ।
[caption id="attachment_391498" align="aligncenter" width="300"]
3 ਬੱਚਿਆਂ ਦੇ ਪਿਓ ਨੇਭਾਣਜੇ ਦੇ ਜਨਮ ਦਿਨ ਦੀ ਪਾਰਟੀ 'ਚਬੁਲਾਈਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ[/caption]
ਜਦੋਂ ਸ਼ਾਮ 7 ਵਜੇ ਡੀਜੇ ਚੱਲ ਰਿਹਾ ਸੀ ਤਾਂ ਮੁਲਜ਼ਮ ਰਾਜੇਸ਼ ਪ੍ਰਵਾਸੀ ਪਰਿਵਾਰ ਦੀ 17 ਸਾਲਾ ਲੜਕੀ ਨੂੰ ਜ਼ਬਰਦਸਤੀ ਕਮਰੇ 'ਚ ਲੈ ਗਿਆ। ਉਥੇ ਉਸ ਨਾਲ ਜਬਰ ਜ਼ਨਾਹ ਕੀਤਾ।ਇਸ ਘਟਨਾ ਤੋਂ ਬਾਅਦ ਮੁਲਜ਼ਮ ਰਾਜੇਸ਼ ਤਾਂ ਮੌਕੇ ਤੋਂ ਫਰਾਰ ਹੋ ਗਿਆ ਤੇ ਲੜਕੀ ਨੇ ਆਪਣੇ ਨਾਲ ਹੋਈ ਘਟਨਾ ਦੀ ਜਾਣਕਾਰੀ ਮਾਂ ਨੂੰ ਦਿੱਤੀ। ਰਾਜੇਸ਼ (40) ਵਿਆਹਿਆ ਹੋਇਆ ਹੈ ਤੇ ਉਸ ਦੇ ਤਿੰਨ ਬੱਚੇ ਹਨ।
[caption id="attachment_391496" align="aligncenter" width="300"]
3 ਬੱਚਿਆਂ ਦੇ ਪਿਓ ਨੇਭਾਣਜੇ ਦੇ ਜਨਮ ਦਿਨ ਦੀ ਪਾਰਟੀ 'ਚਬੁਲਾਈਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ[/caption]
ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਰਾਜੇਸ਼ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
-PTCNews