Tue, Dec 23, 2025
Whatsapp

ਟਿਕ-ਟਾਕ ਤੋਂ ਬਾਅਦ ਇੰਸਟਾਗ੍ਰਾਮ ਨੇ ਲਿਆ ਇਹ ਵੱਡਾ ਫੈਸਲਾ!!

Reported by:  PTC News Desk  Edited by:  Jashan A -- April 21st 2019 04:35 PM
ਟਿਕ-ਟਾਕ ਤੋਂ ਬਾਅਦ ਇੰਸਟਾਗ੍ਰਾਮ ਨੇ ਲਿਆ ਇਹ ਵੱਡਾ ਫੈਸਲਾ!!

ਟਿਕ-ਟਾਕ ਤੋਂ ਬਾਅਦ ਇੰਸਟਾਗ੍ਰਾਮ ਨੇ ਲਿਆ ਇਹ ਵੱਡਾ ਫੈਸਲਾ!!

ਟਿਕ-ਟਾਕ ਤੋਂ ਬਾਅਦ ਇੰਸਟਾਗ੍ਰਾਮ ਨੇ ਲਿਆ ਇਹ ਵੱਡਾ ਫੈਸਲਾ!!,ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਦਿਨੋ-ਦਿਨ ਵੱਧ ਰਹੀ ਪ੍ਰਸਿੱਧੀ ਦੇ ਚੱਲਦਿਆਂ ਹੁਣ ਇਹਨਾਂ ਸਾਈਟਾਂ ਦੀ ਵਰਤੋਂ ਨੂੰ ਲੈ ਕੇ ਨਿੱਤ ਦਿਨ ਨਵੇਂ ਬਦਲਾਅ ਕੀਤੇ ਜਾ ਰਹੇ ਹਨ ਤਾਂ ਜੋ ਇਹਨਾਂ ਦੀ ਦੁਰਵਰਤੋਂ 'ਤੇ ਕੁਝ ਨਕੇਲ ਕੱਸੀ ਜਾ ਸਕੇ। ਟਿਕ-ਟਾਕ ਤੋਂ ਬਾਅਦ ਮਸ਼ਹੂਰ ਐਪ ਇੰਸਟਾਗ੍ਰਾਮ ਵੀ ਇੱਕ ਵੱਡਾ ਫੈਸਲਾ ਲੈਣ ਜਾ ਰਿਹਾ ਹੈ, ਜਿਸ ਤਹਿਤ ਹੁਣ ਪੋਸਟਾਂ 'ਤੇ ਲਾਈਕਾਂ ਦੀ ਗਿਣਤੀ ਨਹੀਂ ਦਿਖਾਈ ਦਿਆ ਕਰੇਗੀ। [caption id="attachment_285539" align="aligncenter" width="300"]insta ਟਿਕ-ਟਾਕ ਤੋਂ ਬਾਅਦ ਇੰਸਟਾਗ੍ਰਾਮ ਨੇ ਲਿਆ ਇਹ ਵੱਡਾ ਫੈਸਲਾ!![/caption] ਦਰਅਸਲ, ਇੰਸਟਾਗ੍ਰਾਮ 'ਤੇ ਵੱਧ ਤੋਂ ਵੱਧ ਲਾਈਕ ਪਾਉਣ ਦੀ ਹੋੜ ਦੇ ਚੱਲਦਿਆਂ ਕਈ ਵਾਰ ਵਧੀਆ ਕੰਟੈਂਟ ਨਜਰਅੰਦਾਜ ਹੋ ਜਾਂਦਾ ਸੀ, ਸੋ, ਪੋਸਟਾਂ ਦੀ ਗਿਣਤੀ ਅਤੇ ਲਾਈਕਾਂ ਦੀ ਗਿਣਤੀ ਤੋਂ ਪਰ੍ਹੇ ਹੁਣ ਇਸਦੀ ਗੁਣਵੱਤਾ ਅਤੇ ਲੋਕਾਂ ਦੀ ਪਸੰਦ 'ਤੇ ਵੱਧ ਧਿਆਨ ਕੇਂਦਰਿਤ ਕਰਵਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਹੋਰ ਪੜ੍ਹੋ:ਸਹੁਰਾ ਪਰਿਵਾਰ ਕਰਦਾ ਸੀ ਤੰਗ, ਅੱਕੇ ਨੌਜਵਾਨ ਚੁੱਕਿਆ ਇਹ ਕਦਮ ਇਸ ਫੀਚਰ ਨਾਲ ਕੇਵਲ ਪੋਸਟ ਪਾਉਣ ਵਾਲੇ ਨੂੰ ਲਾਈਕਾਂ ਦੀ ਗਿਣਤੀ ਦਾ ਪਤਾ ਚੱਲ ਸਕੇਗਾ। ਇਕ ਰਿਪੋਰਟ ਮੁਤਾਬਕ, ਇੰਸਟਾਗ੍ਰਾਮ ਨੇ ਇਸ ਫੀਚਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਅਜੇ ਵੀ ਕਈ ਲੋਕਾਂ ਨੂੰ ਲਾਈਕਾਂ ਦੀ ਗਿਣਤੀ ਜਾਂ ਲਾਈਕ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਦਿਖਾਈ ਦੇ ਰਹੀ ਹੈ, ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ। [caption id="attachment_285538" align="aligncenter" width="275"]insta ਟਿਕ-ਟਾਕ ਤੋਂ ਬਾਅਦ ਇੰਸਟਾਗ੍ਰਾਮ ਨੇ ਲਿਆ ਇਹ ਵੱਡਾ ਫੈਸਲਾ!![/caption] ਸਿਰਫ ਇੰਸਟਾਗ੍ਰਾਮ ਹੀ ਨਹੀਂ, ਟਵਿੱਟਰ ਵੱਲੋਂ ਵੀ ਰੀਟਵੀਟਾਂ ਦੀ ਗਿਣਤੀ ਨੂੰ ਲੁਕਾਉਣ ਦਾ ਫੀਚਰ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। -PTC News


Top News view more...

Latest News view more...

PTC NETWORK
PTC NETWORK