Fri, Sep 4, 2026
Whatsapp

TikTok ਸਟਾਰ ਸੋਨਾਲੀ ਫੋਗਾਟ ਨਾਲ ਕੁੱਟਮਾਰ, ਜਾਨ ਤੋਂ ਮਾਰਨ ਦੀ ਮਿਲੀ ਧਮਕੀ !

Reported by:  PTC News Desk  Edited by:  Jashan A -- October 30th 2019 02:58 PM
TikTok ਸਟਾਰ ਸੋਨਾਲੀ ਫੋਗਾਟ ਨਾਲ ਕੁੱਟਮਾਰ, ਜਾਨ ਤੋਂ ਮਾਰਨ ਦੀ ਮਿਲੀ ਧਮਕੀ !

TikTok ਸਟਾਰ ਸੋਨਾਲੀ ਫੋਗਾਟ ਨਾਲ ਕੁੱਟਮਾਰ, ਜਾਨ ਤੋਂ ਮਾਰਨ ਦੀ ਮਿਲੀ ਧਮਕੀ !

TikTok ਸਟਾਰ ਸੋਨਾਲੀ ਫੋਗਾਟ ਨਾਲ ਕੁੱਟਮਾਰ, ਜਾਨ ਤੋਂ ਮਾਰਨ ਦੀ ਮਿਲੀ ਧਮਕੀ !,ਨਵੀਂ ਦਿੱਲੀ: ਟਿਕ-ਟੋਕ ਸਟਾਰ ਅਤੇ ਭਾਜਪਾ ਆਗੂ ਸੋਨਾਲੀ ਫੋਗਾਟ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਹੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਇਸ ਦਾ ਖੁਲਾਸਾ ਖੁਦ ਸੋਨਾਲੀ ਨੇ ਕੀਤਾ ਹੈ। Sonaliਉਸ ਨੇ ਆਪਣੀ ਸਕੀ ਭੈਣ ਅਤੇ ਜੀਜੇ 'ਤੇ ਆਰੋਪ ਲਗਾਏ ਹਨ। ਸੋਨਾਲੀ ਫੋਗਾਟ ਨੇ ਇਸ ਮਾਮਲੇ 'ਚ ਫਤਿਆਬਾਦ ਸਦਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਪੜ੍ਹੋ: ਦਿੱਲੀ ਮੰਦਰ 'ਚ ਭੰਨ ਤੋੜ ਮਾਮਲਾ: ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਕੀਤਾ ਤਲਬ Sonaliਹਾਲਾਂਕਿ ਪੁਲਿਸ ਨੇ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ। ਭਾਜਪਾ ਟਿਕਟ ਤੋਂ ਚੋਣ ਲੜ੍ਹ ਚੁੱਕੀ ਸੋਨਾਲੀ ਫੋਗਾਟ ਨੇ ਸ਼ਿਕਾਇਤ ਦਿੱਤੀ ਸੀ ਕਿ ਉਹਨਾਂ ਦੇ ਪਿੰਡ 'ਚ ਉਹਨਾਂ ਦੀ ਭੈਣ ਤੇ ਜੀਜੇ ਨੇ ਉਸ ਅੰਲ ਝਗੜਾ ਕੀਤਾ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਫਿਲਹਾਲ ਸੋਨਾਲੀ ਦੀ ਸ਼ਿਕਾਇਤ 'ਤੇ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK