ਮਨੋਰੰਜਨ ਜਗਤ

'Laung Laachi 2' ਫ਼ਿਲਮ ਦਾ ਟਾਈਟਲ ਟਰੈਕ ਹੋਇਆ ਰਿਲੀਜ਼, Trending ਵਿਚ ਗੀਤ

By Riya Bawa -- August 09, 2022 4:23 pm

Laung Laachi 2 Title Track: ਐਮੀ ਵਿਰਕ, ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਦੀ ਆਉਣ ਵਾਲੀ ਫ਼ਿਲਮ 'ਲੌਂਗ ਲਾਚੀ 2' ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਫ਼ਿਲਹਾਲ ਨੀਰੂ ਬਾਜਵਾ ਦੀ ਜਿਹੜੀ ਫ਼ਿਲਮ ਸਭ ਤੋਂ ਵੱਧ ਚਰਚਾ ਵਿੱਚ ਬਣੀ ਹੋਈ ਹੈ, ਉਹ ਹੈ 'ਲੌਂਗ ਲਾਚੀ 2'। ਇਹ ਫ਼ਿਲਮ 2018 'ਚ ਆਈ ਫ਼ਿਲਮ ਲੌਂਗ ਲਾਚੀ ਦਾ ਅਗਲਾ ਭਾਗ ਹੈ।

Laung Laachi 2 Title Track:

ਫ਼ੈਨਜ਼ ਐਮੀ ਵਿਰਕ, ਅੰਬਰਦੀਪ ਸਿੰਘ ਤੇ ਨੀਰੂ ਬਾਜਵਾ ਦੀ ਤਿਕੜੀ ਨੂੰ ਮੁੜ ਤੋਂ ਇਕੱਠੇ ਦੇਖਣ ਲਈ ਬੇਤਾਬ ਹਨ। ਇਸ ਫ਼ਿਲਮ ਦਾ ਟਰੇਲਰ ਵੀ ਹਾਲ ਹੀ 'ਚ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੇ ਟਰੇਲਰ 'ਚ ਕਾਮੇਡੀ ਦੇ ਰੋਮਾਂਸ ਦਾ ਫੁੱਲ ਤੜਕਾ ਨਜ਼ਰ ਆ ਰਿਹਾ ਹੈ।

Laung Laachi 2 Title Track:

ਇਸ ਦੇ ਨਾਲ ਹੀ ਹੁਣ ਇਸ ਫ਼ਿਲਮ ਦਾ ਟਾਈਟਲ ਟਰੈਕ ਲੌਂਗ ਲਾਚੀ ਰਿਲੀਜ਼ ਕਰ ਦਿੱਤਾ ਗਿਆ ਹੈ। ਲੋਕ ਉਮੀਦ ਕਰ ਰਹੇ ਹਨ ਕਿ ਇਹ ਗੀਤ ਪਹਿਲਾਂ ਵਾਲੇ ਲੌਂਗ ਲਾਚੀ ਗਾਣੇ ਦਾ ਰਿਕਾਰਡ ਤੋੜੇਗਾ। ਇਸ ਗੀਤ 'ਚ ਨੀਰੂ ਬਾਜਵਾ ਡਾਂਸ ਕਰਦੀ ਨਜ਼ਰ ਆ ਰਹੀ ਹੈ। ਨਵੇਂ ‘ਲੌਂਗ ਲਾਚੀ’ ਗੀਤ ਨੂੰ ਗਾਇਕਾ ਸਿਮਰਨ ਭਾਰਦਵਾਜ ਨੇ ਗਾਇਆ ਹੈ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ।

ਇਹ ਵੀ ਪੜ੍ਹੋ : ਜਥੇਦਾਰ ਵੱਲੋਂ ਦੇਸ਼ ਦੀ ਵੰਡ ਸਮੇਂ ਜਾਨ ਗੁਆ ਚੁੱਕੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਦੀ ਅਪੀਲ

ਹਰਮਨਜੀਤ ਸਿੰਘ ਨੇ ਹੀ ਇਸ ਗੀਤ ਦੇ ਬੋਲ ਲਿਖੇ ਹਨ। ਇਸ ਗੀਤ ਨੂੰ ਨੀਰੂ ਬਾਜਵਾ, ਅੰਬਰਦੀਪ ਅਤੇ ਐਮੀ ਵਿਰਕ ਉੱਤੇ ਫਿਲਮਾਇਆ ਗਿਆ ਹੈ। ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਇਸ ਗੀਤ ਨੂੰ ਬਰਵੀ ਮਿਊਜ਼ਿਕ ਲੇਬਲ ਹੇਠ ਹੀ ਰਿਲੀਜ਼ ਕੀਤਾ ਗਿਆ ਹੈ। ਗੌਰਤਲਬ ਹੈ ਕਿ ਇਸ ਫ਼ਿਲਮ ਨੇ ਲੌਂਗ ਲਾਚੀ ਦੇ ਗੀਤ ‘ਤੂੰ ਲੌਂਗ ਤੇ ਮੈਂ ਲਾਚੀ’ ਨੇ ਵੀ ਕਈ ਰਿਕਾਰਡ ਬਣਾਏ ਹਨ।

Laung Laachi 2 Title Track:

ਇਹ ਭਾਰਤ ਦਾ ਪਹਿਲਾ ਗੀਤ ਹੈ ਜਿਸ ਨੇ 1 ਬਿਲੀਅਨ ਵਿਊਜ਼ ਹਾਸਿਲ ਕੀਤੇ ਅਤੇ ਇਹ ਰਿਕਾਰਡ ਬਣਾਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕੇ ‘ਲੌਂਗ ਲਾਚੀ 2’ ਦਾ ਟਾਈਟਲ ਟਰੈਕ ਕਿਸ ਮੁਕਾਮ ਤੇ ਪਹੁੰਚਦਾ ਹੈ।

-PTC News

  • Share