Google Doodle Today: ਗੂਗਲ 'ਤੇ ਵੀ ਕ੍ਰਿਕੇਟ ਦਾ ਜਨੂੰਨ , ਓਪਨਿੰਗ ਡੇ 'ਤੇ ਬਣਾਇਆ ਖਾਸ ਡੂਡਲ
ICC World Cup 2023: ICC ਵਿਸ਼ਵ ਕੱਪ 2023 ਵੀਰਵਾਰ 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ 19 ਨਵੰਬਰ ਤੱਕ ਚੱਲੇਗਾ। ਵਿਸ਼ਵ ਕੱਪ 'ਚ ਨਾਕਆਊਟ ਸਮੇਤ ਕੁੱਲ 48 ਮੈਚ ਖੇਡੇ ਜਾਣਗੇ, ਜਿਸ 'ਚ 45 ਲੀਗ ਮੈਚ ਹੋਣਗੇ। ਪਹਿਲਾ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ। ਕ੍ਰਿਕਟ ਪ੍ਰੇਮੀ ਖਾਸ ਤੌਰ 'ਤੇ ਵਿਸ਼ਵ ਕੱਪ (ICC World Cup) ਦੀ ਉਡੀਕ ਕਰਦੇ ਹਨ। ਪਰ ਇਸ ਵਾਰ ਕ੍ਰਿਕਟ ਦਾ ਕ੍ਰੇਜ਼ ਗੂਗਲ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਗੂਗਲ ਨੇ ਵਿਸ਼ਵ ਕੱਪ ਦੇ ਉਦਘਾਟਨੀ ਦਿਨ 'ਤੇ (Google Doodle on ICC World Cup) ਇਕ ਵਿਸ਼ੇਸ਼ ਡੂਡਲ ਬਣਾਇਆ ਹੈ।
ਗੂਗਲ ਨੇ ਇਸ ਡੂਡਲ ਨੂੰ ਐਨੀਮੇਟਿਡ ਰੂਪ 'ਚ ਤਿਆਰ ਕੀਤਾ ਹੈ। ਇਸ ਡੂਡਲ ਵਿੱਚ ਦੋ ਬੱਤਖਾਂ ਆਪਣੇ ਖੰਭਾਂ ਵਿੱਚ ਬੱਲੇ ਲੈ ਕੇ ਕ੍ਰਿਕਟ ਸਟੇਡੀਅਮ ਵਿੱਚ ਪਿੱਚ ਉੱਤੇ ਦੌੜਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਇਲਾਵਾ ਗੂਗਲ ਨੇ ਵੀ ਆਪਣੀ ਸਪੈਲਿੰਗ 'ਚ ਕ੍ਰਿਕਟ ਬੈਟ ਦੀ ਵਰਤੋਂ ਕੀਤੀ ਹੈ। ਇਸ 'ਚ ਐੱਲ. ਦੀ ਥਾਂ 'ਤੇ ਬੱਲਾ ਬਣਾਇਆ ਗਿਆ ਹੈ। ਇਸ ਗੂਗਲ ਡੂਡਲ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਵਨਡੇ ਵਿਸ਼ਵ ਕੱਪ ਦਾ 13ਵਾਂ ਐਡੀਸ਼ਨ ਹੈ। ਭਾਰਤ ਵਿੱਚ ਕਰਵਾਏ ਜਾ ਰਹੇ ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। 46 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਕੁੱਲ 48 ਮੈਚ ਖੇਡੇ ਜਾਣੇ ਹਨ। ਇਹ ਵੱਖ-ਵੱਖ ਸ਼ਹਿਰਾਂ ਦੇ 10 ਸਟੇਡੀਅਮਾਂ ਵਿੱਚ ਖੇਡੇ ਜਾਣਗੇ। ਅੱਜ ਟੂਰਨਾਮੈਂਟ ਦੀ ਸ਼ੁਰੂਆਤ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ।
ਤੁਸੀਂ ਮੈਚ ਕਿੱਥੇ ਦੇਖ ਸਕਦੇ ਹੋ
ਵਿਸ਼ਵ ਕੱਪ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਰਾਹੀਂ ਭਾਰਤ ਵਿੱਚ ਟੀਵੀ 'ਤੇ ਕੀਤਾ ਜਾਵੇਗਾ। ਮੈਚਾਂ ਦੀ ਮੁਫ਼ਤ ਲਾਈਵ ਸਟ੍ਰੀਮਿੰਗ ਡਿਜ਼ਨੀ ਪਲਸ ਹੌਟਸਟਾਰ 'ਤੇ ਕੀਤੀ ਜਾਵੇਗੀ।
ਇਨ੍ਹਾਂ 10 ਸਟੇਡੀਅਮਾਂ ਵਿੱਚ ਮੈਚ ਕਰਵਾਏ ਜਾਣਗੇ
ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ (ਅਹਿਮਦਾਬਾਦ)
ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ (ਹੈਦਰਾਬਾਦ)
ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਧਰਮਸ਼ਾਲਾ)
ਅਰੁਣ ਜੇਤਲੀ ਸਟੇਡੀਅਮ (ਦਿੱਲੀ)
ਐਮਏ ਚਿਦੰਬਰਮ ਸਟੇਡੀਅਮ (ਚੇਨਈ)
ਏਕਾਨਾ ਕ੍ਰਿਕਟ ਸਟੇਡੀਅਮ (ਲਖਨਊ)
ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਪੁਣੇ)
ਐਮ ਚਿੰਨਾਸਵਾਮੀ ਸਟੇਡੀਅਮ (ਬੈਂਗਲੁਰੂ)
ਵਾਨਖੇੜੇ ਸਟੇਡੀਅਮ (ਮੁੰਬਈ)
ਈਡਨ ਗਾਰਡਨ (ਕੋਲਕਾਤਾ)।
- PTC NEWS