ODI IND vs AUS 2023: ਮੀਂਹ ਕਾਰਨ ਭਾਰਤ ਆਸਟ੍ਰੇਲੀਆ ਦਾ ਰੁਕਿਆ ਮੈਚ ,ਆਸਟ੍ਰੇਲੀਆ ਨੂੰ ਲੱਗਾ ਚੌਥਾ ਝਟਕਾ
ODI IND vs AUS 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ 'ਚ ਖੇਡਿਆ ਜਾ ਰਿਹਾ ਹੈ। ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਇਹ ਸੀਰੀਜ਼ ਦੋਵਾਂ ਟੀਮਾਂ ਲਈ ਅਹਿਮ ਹੈ। ਸਟਾਰ ਖਿਡਾਰੀਆਂ ਦੀ ਗੈਰ-ਮੌਜੂਦਗੀ ਵਿੱਚ ਭਾਰਤ ਆਪਣੀ ਬੈਂਚ ਸਟ੍ਰੈਂਥ ਨੂੰ ਪਰਖਣਾ ਚਾਹੇਗਾ। ਇਸ ਦੇ ਨਾਲ ਹੀ ਆਸਟ੍ਰੇਲੀਆ ਹਾਲਾਤਾਂ ਨੂੰ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰੇਗਾ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਹ ਵਨਡੇ ਰੈਂਕਿੰਗ 'ਚ ਸਿਖਰ 'ਤੇ ਪਹੁੰਚ ਜਾਵੇਗਾ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਆਸਟ੍ਰੇਲੀਆ ਦੀ ਪਹਿਲੀ ਵਿਕਟ ਡਿੱਗੀ
ਚਾਰ ਦੌੜਾਂ ਦੇ ਸਕੋਰ 'ਤੇ ਆਸਟ੍ਰੇਲੀਆਈ ਟੀਮ ਦੀ ਪਹਿਲੀ ਵਿਕਟ ਡਿੱਗ ਗਈ। ਮਿਸ਼ੇਲ ਮਾਰਸ਼ ਚਾਰ ਗੇਂਦਾਂ ਵਿੱਚ ਚਾਰ ਦੌੜਾਂ ਬਣਾ ਕੇ ਆਊਟ ਹੋਏ। ਮੁਹੰਮਦ ਸ਼ਮੀ ਨੇ ਉਸ ਨੂੰ ਸ਼ੁਭਮਨ ਗਿੱਲ ਦੇ ਹੱਥੋਂ ਸਲਿੱਪ ਵਿੱਚ ਕੈਚ ਕਰਵਾਇਆ। ਤਿੰਨ ਓਵਰਾਂ ਬਾਅਦ ਆਸਟਰੇਲੀਆ ਦਾ ਸਕੋਰ ਇੱਕ ਵਿਕਟ ’ਤੇ ਨੌਂ ਦੌੜਾਂ ਹੈ।
Early success for #TeamIndia!
A wicket for @MdShami11 as Shubman Gill takes the catch.
Australia lose Mitchell Marsh.
Live - https://t.co/F3rj8GI20u… #INDvAUS@IDFCFIRSTBank pic.twitter.com/cNcwJeQiXN — BCCI (@BCCI) September 22, 2023
ਵਾਰਨਰ-ਸਮਿਥ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ
ਡੇਵਿਡ ਵਾਰਨਰ ਅਤੇ ਸਟੀਵ ਸਮਿਥ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਦੋਵਾਂ ਨੇ ਭਾਰਤੀ ਗੇਂਦਬਾਜ਼ਾਂ ਖਿਲਾਫ ਕਾਫੀ ਸੰਘਰਸ਼ ਕੀਤਾ ਹੈ, ਪਰ ਆਪਣੀਆਂ ਵਿਕਟਾਂ ਬਚਾ ਕੇ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ ਹੈ। ਆਸਟ੍ਰੇਲੀਆ ਦਾ ਸਕੋਰ 13 ਓਵਰਾਂ ਬਾਅਦ 58/1 ਹੈ।
ਆਸਟ੍ਰੇਲੀਆ ਨੇ 150 ਦੌੜਾਂ ਕੀਤੀਆਂ ਪੂਰੀਆਂ
ਆਸਟ੍ਰੇਲੀਆ ਦੀ ਟੀਮ ਨੇ 150 ਦੌੜਾਂ ਪੂਰੀਆਂ ਕਰ ਲਈਆਂ ਹਨ। ਟੀਮ ਨੇ 30ਵੇਂ ਓਵਰ ਦੀ ਦੂਜੀ ਗੇਂਦ 'ਤੇ 150 ਦੌੜਾਂ ਦਾ ਅੰਕੜਾ ਛੂਹ ਲਿਆ। ਕੈਮਰਨ ਗ੍ਰੀਨ ਦੇ ਨਾਲ ਮਾਰਨਸ ਲਾਬੂਸ਼ੇਨ ਕ੍ਰੀਜ਼ 'ਤੇ ਹਨ। ਆਸਟ੍ਰੇਲੀਆ ਨੇ 30 ਓਵਰਾਂ 'ਚ ਤਿੰਨ ਵਿਕਟਾਂ 'ਤੇ 151 ਦੌੜਾਂ ਬਣਾਈਆਂ ਹਨ। ਲਾਬੂਸ਼ੇਨ ਨੇ 40 ਗੇਂਦਾਂ 'ਤੇ 36 ਅਤੇ ਗ੍ਰੀਨ ਨੇ 24 ਗੇਂਦਾਂ 'ਤੇ 12 ਦੌੜਾਂ ਬਣਾਈਆਂ।
- PTC NEWS