ਫੈਮਿਲੀ ਕੋਰਟ ਦੇ ਜੱਜ ਹਰੀਸ਼ ਕੁਮਾਰ ਨੇ ਤਲਾਕ ਦੀ ਪਟੀਸ਼ਨ 'ਚ ਧਵਨ ਵੱਲੋਂ ਆਪਣੀ ਪਤਨੀ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਫੈਮਿਲੀ ਕੋਰਟ ਨੇ ਆਪਣੇ ਹੁਕਮ 'ਚ ਕਿਹਾ ਕਿ ਧਵਨ ਦੀ ਪਤਨੀ ਨੇ ਜਾਂ ਤਾਂ ਉਪਰੋਕਤ ਦੋਸ਼ਾਂ ਦਾ ਵਿਰੋਧ ਨਹੀਂ ਕੀਤਾ ਜਾਂ ਫਿਰ ਆਪਣਾ ਬਚਾਅ ਕਰਨ 'ਚ ਅਸਫਲ ਰਹੀ।
ਧਵਨ ਨੇ ਆਪਣੀ ਤਲਾਕ ਪਟੀਸ਼ਨ 'ਚ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਮਾਨਸਿਕ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਅਦਾਲਤ ਨੇ ਧਵਨ ਜੋੜੇ ਦੇ ਪੁੱਤਰ ਦੀ ਸਥਾਈ ਹਿਰਾਸਤ ਬਾਰੇ ਕੋਈ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਧਵਨ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚ ਆਪਣੇ ਬੇਟੇ ਨੂੰ ਵਾਜਬ ਸਮੇਂ ਲਈ ਮਿਲਣ ਅਤੇ ਵੀਡੀਓ ਕਾਲਾਂ ਰਾਹੀਂ ਉਸ ਨਾਲ ਗੱਲਬਾਤ ਕਰਨ ਦਾ ਅਧਿਕਾਰ ਵੀ ਦਿੱਤਾ ਹੈ।
ਅਦਾਲਤ ਨੇ ਧਵਨ ਦੀ ਪਤਨੀ ਆਇਸ਼ਾ ਨੂੰ ਅਕਾਦਮਿਕ ਕੈਲੰਡਰ ਦੌਰਾਨ ਸਕੂਲ ਦੀਆਂ ਛੁੱਟੀਆਂ ਦੇ ਅੱਧੇ ਸਮੇਂ ਲਈ ਧਵਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਰਾਤ ਭਰ ਰਹਿਣ ਸਮੇਤ, ਮੁਲਾਕਾਤ ਦੇ ਉਦੇਸ਼ਾਂ ਲਈ ਬੱਚੇ ਨੂੰ ਭਾਰਤ ਲਿਆਉਣ ਦਾ ਆਦੇਸ਼ ਦਿੱਤਾ।
ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਸ਼ਿਖਰ ਧਵਨ ਮਸ਼ਹੂਰ ਅੰਤਰਰਾਸ਼ਟਰੀ ਕ੍ਰਿਕਟਰ ਹਨ। ਉਸ ਕੋਲ ਇੱਕ ਨਾਗਰਿਕ ਅਤੇ ਜ਼ਿੰਮੇਵਾਰ ਪਿਤਾ ਵਜੋਂ ਅਧਿਕਾਰ ਵੀ ਹਨ। ਇਸ ਤੋਂ ਇਲਾਵਾ, ਅਦਾਲਤ ਬੱਚੇ ਦੇ ਪਿਤਾ ਅਤੇ ਪਰਿਵਾਰ ਦੀ ਸੰਗਤ ਵਿਚ ਰਹਿਣ ਦੇ ਅਧਿਕਾਰ ਦਾ ਵੀ ਧਿਆਨ ਰੱਖਦੀ ਹੈ।
37 ਸਾਲਾ ਸ਼ਿਖਰ ਧਵਨ ਨੂੰ ਵਨਡੇ ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਫਿਲਹਾਲ ਕ੍ਰਿਕਟ 'ਚ ਉਸ ਲਈ ਸਮਾਂ ਚੰਗਾ ਨਹੀਂ ਚੱਲ ਰਿਹਾ ਹੈ। ਉਹ ਟੀਮ 'ਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ।
ਸ਼ਿਖਰ ਧਵਨ ਦਾ ਕ੍ਰਿਕਟ ਕਰੀਅਰ:
ਟੀ-20 ਅੰਤਰਰਾਸ਼ਟਰੀ- 68 ਮੈਚ, 1759 ਦੌੜਾਂ, 27.92 ਔਸਤ, 11 ਅਰਧ ਸੈਂਕੜੇ
ਇੱਕ ਰੋਜ਼ਾ ਅੰਤਰਰਾਸ਼ਟਰੀ- 167 ਮੈਚ, 6793 ਦੌੜਾਂ, 44.11 ਔਸਤ, 17 ਸੈਂਕੜੇ ਅਤੇ 39 ਅਰਧ ਸੈਂਕੜੇ
ਟੈਸਟ ਕ੍ਰਿਕਟ- 34 ਮੈਚ, 2315 ਦੌੜਾਂ, 40.61 ਔਸਤ, ਸੱਤ ਸੈਂਕੜੇ ਅਤੇ 5 ਅਰਧ ਸੈਂਕੜੇ
IPL- 217 ਮੈਚ, 6616 ਦੌੜਾਂ, 35.19 ਔਸਤ, ਦੋ ਸੈਂਕੜੇ ਅਤੇ 50 ਅਰਧ ਸੈਂਕੜੇ
ਇਸ ਤਰ੍ਹਾਂ ਧਵਨ ਨੂੰ ਆਇਸ਼ਾ ਨਾਲ ਪਿਆਰ ਹੋ ਗਿਆ
ਦੱਸਿਆ ਜਾਂਦਾ ਹੈ ਕਿ ਸ਼ਿਖਰ ਧਵਨ ਨੇ ਆਇਸ਼ਾ ਨੂੰ ਹਰਭਜਨ ਸਿੰਘ ਦੀ ਫੇਸਬੁੱਕ ਫ੍ਰੈਂਡ ਲਿਸਟ 'ਚ ਦੇਖਿਆ ਸੀ ਅਤੇ ਉਸ ਦੀ ਤਸਵੀਰ ਦੇਖਦੇ ਹੀ ਉਸ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਸ਼ਿਖਰ ਨੇ ਆਇਸ਼ਾ ਨੂੰ ਫਰੈਂਡ ਰਿਕਵੈਸਟ ਭੇਜੀ। ਦੋਵਾਂ ਵਿਚਾਲੇ ਗੱਲਬਾਤ ਹੋਈ ਅਤੇ ਫੇਸਬੁੱਕ 'ਤੇ ਹੀ ਦੋਵਾਂ ਨੂੰ ਪਿਆਰ ਹੋ ਗਿਆ। ਸ਼ਿਖਰ ਆਇਸ਼ਾ ਤੋਂ 10 ਸਾਲ ਛੋਟੇ ਹਨ।
ਦੋਹਾਂ ਦੀ ਮੰਗਣੀ 2009 'ਚ ਹੋਈ ਸੀ, ਇਸ ਤੋਂ ਬਾਅਦ ਧਵਨ ਨੇ 2012 'ਚ ਆਇਸ਼ਾ ਨਾਲ ਵਿਆਹ ਕਰਵਾ ਲਿਆ। ਸ਼ਿਖਰ ਦਾ ਇਹ ਪਹਿਲਾ ਵਿਆਹ ਸੀ ਪਰ ਆਇਸ਼ਾ ਦਾ ਦੂਜਾ ਵਿਆਹ। ਆਇਸ਼ਾ ਦਾ ਪਹਿਲਾ ਵਿਆਹ ਆਸਟ੍ਰੇਲੀਆਈ ਕਾਰੋਬਾਰੀ ਨਾਲ ਹੋਇਆ ਸੀ, ਜੋ ਟੁੱਟ ਗਿਆ ਸੀ। ਆਇਸ਼ਾ ਅਤੇ ਉਸ ਦੇ ਪਹਿਲੇ ਪਤੀ ਦੀਆਂ ਦੋ ਬੇਟੀਆਂ ਹਨ ਜਿਨ੍ਹਾਂ ਦਾ ਨਾਂ ਰੀਆ ਅਤੇ ਆਲੀਆ ਹੈ। ਜਿਨ੍ਹਾਂ ਦੀ ਉਮਰ 21 ਅਤੇ 17 ਸਾਲ ਹੈ। ਸ਼ਿਖਰ ਅਤੇ ਆਇਸ਼ਾ ਦਾ ਇੱਕ ਬੇਟਾ ਹੈ ਜਿਸ ਦਾ ਨਾਮ ਜ਼ੋਰਾਵਰ ਹੈ।