ਪੰਜਾਬ

ਬਿਪਨ ਰਾਵਤ ਅਤੇ ਹੋਰ ਸ਼ਹੀਦਾਂ ਨੂੰ ਅੱਤਵਾਦ ਵਿਰੋਧੀ ਸੰਗਠਨ ਵੱਲੋਂ ਸ਼ਰਧਾਜਲੀ ਭੇਂਟ

By Riya Bawa -- December 11, 2021 4:24 pm

ਅੰਮ੍ਰਿਤਸਰ: ਪਿਛਲੇ ਦਿਨੀਂ ਤਾਮਿਲਨਾਡੂ ਵਿੱਚ ਵਾਪਰੇ ਭਿਆਨਕ ਹੈਲੀਕਾਪਟਰ ਹਾਦਸੇ ਵਿੱਚ ਫੌਜ ਦੇ CDS ਬਿਪਨ ਰਾਵਤ, ਉਹਨਾਂ ਦੀ ਪਤਨੀ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ ਅਤੇ ਹੋਰ ਜਵਾਨ ਸ਼ਹੀਦ ਹੋ ਗਏ ਸਨ, ਉਨ੍ਹਾਂ ਦੀ ਯਾਦ ਵਿੱਚ ਆਲ਼ ਇੰਡੀਆ ਐਂਟੀ ਟੈਰੋਰਿਸਟ ਫਰੰਟ ਅੰਮ੍ਰਿਤਸਰ ਇਕਾਈ ਦੇ ਮੈਂਬਰਾਂ ਵੱਲੋਂ ਫਰੰਟ ਦੇ ਦਫ਼ਤਰ ਮਕਬੂਲ ਰੋਡ ਅੰਮ੍ਰਿਤਸਰ ਵਿਖੇ ਸ਼ਰਧਾਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਇਸ ਸਮਾਰੋਹ ਵਿਚ ਸ਼ਹੀਦ ਰਾਵਤ ਦੀ ਤਸਵੀਰ ਤੇ ਫੁੱਲਾਂ ਦੇ ਹਾਰ ਪਾ ਕੇ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪਵਨ ਸੈਣੀ ਅੱਤਵਾਦ ਵਿਰੋਧੀ ਸਗੰਠਨ ਪੰਜਾਬ ਦੇ ਜਰਨਲ ਮੌਜੂਦ ਸਨ। ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸੈਣੀ ਨੇ ਕਿਹਾ ਕਿ ਦੇਸ਼ ਲਈ ਸੇਵਾ ਕਰ ਰਿਹੇ ਸੀ ਡੀ ਐਸ ਦੇ ਮੁਖੀ ਬਿਪਨ ਰਾਵਤ ਅਤੇ ਹੋਰ ਸੈਨਕਾ ਦੀ ਹਲੀਕੈਪਟਰ ਹਾਦਸੇ ਵਿਚ ਸ਼ਹੀਦੀ ਉਪਰ ਸਾਰਾ ਦੇਸ਼ ਸੋਗ ਗਰਸਤ ਹੈ।

ਰਾਵਤ ਵੱਲੋਂ ਪਾਕਿਸਤਾਨ ਵਿਰੁੱਧ ਕਾਰਵਾਈ ਕੀਤੀ ਗਈ ਸੀ। ਕਈ ਹਮਲੇ ਨਕਾਮ ਕੀਤੇ ਗਏ ਸਨ। ਅੱਜ ਵੀ ਪਾਕਿਸਤਾਨ ਸਾਡੇ ਦੇਸ਼ ਅੰਦਰ ਡਰੋਨਾ ਦੇ ਰਾਹੀ ਹਥਿਆਰ ਭੇਜ ਰਿਹਾ ਹੈ, ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸੁਰੱਖਿਆ ਏਜੰਸੀਆਂ ਨੂੰ ਹੋਰ ਮਜਬੂਤ ਕਰਨ ਤਾਂ ਜੋ ਸਾਡੇ ਦੇਸ਼ ਅੰਦਰ ਨਸ਼ਾ ਅਤੇ ਅੱਤਵਾਦ ਪੈਰ ਨਾ ਪਸਾਰ ਸਕੇ।

-PTC News

  • Share