ਟੀਵੀ ਸਕ੍ਰੀਨ ਤੋਂ ਵੱਡੇ ਪਰਦੇ ਤੱਕ, ਸਿਧਾਰਥ ਸ਼ੁਕਲਾ ਨੇ ਇੰਝ ਤੈਅ ਕੀਤਾ ਮਾਡਲ ਤੋਂ ਐਕਟਰ ਬਣਨ ਦਾ ਸਫ਼ਰ

By Riya Bawa - September 02, 2021 1:09 pm

ਮੁੰਬਈ: ਬਾਲੀਵੁੱਡ ਜਗਤ ਤੋਂ ਬਹੁਤ ਦੁਖਦਾਈ ਖ਼ਬਰ ਆਈ ਹੈ ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ ਹੈ। ਸਿਧਾਰਥ ਸ਼ੁਕਲਾ 40 ਸਾਲਾਂ ਦੇ ਸਨ। ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦੱਸ ਦਈਏ ਕਿ ਮੁੰਬਈ ਦੇ ਕੂਪਰ ਹਸਪਤਾਲ ਨੇ ਸਿਧਾਰਥ ਸ਼ੁਕਲਾ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।ਸਿਧਾਰਥ ਸ਼ੁਕਲਾ (Siddharth Shukla) ਦੇ ਅਚਾਨਕ ਮੌਤ ਹੋਣ ਕਾਰਨ ਸਮੁੱਚਾ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਸੋਗ ਵਿੱਚ ਹੈ।

Bigg Boss 13 winner Sidharth Shukla dies of heart attack - Television News

ਟੀ. ਵੀ. ਇੰਡਸਟਰੀ ਵਲੋਂ ਸਿਧਾਰਥ ਸ਼ੁਕਲਾ ਦੀ ਮੌਤ 'ਤੇ ਦੁੱਖ ਪ੍ਰਗਟਾ ਰਹੇ ਹਨ। ਸਿਤਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਿਧਾਰਥ ਨੂੰ ਸ਼ਰਧਾਂਜਲੀ ਦੇ ਰਹੇ ਹਨ। ਹਿਮਾਂਸ਼ੀ ਖੁਰਾਣਾ, ਸਨਾ ਖ਼ਾਨ, ਕਪਿਲ ਸ਼ਰਮਾ ਵਰਗੇ ਕਈ ਸਿਤਾਰਿਆਂ ਨੇ ਟਵੀਟ ਕਰਕੇ ਸਿਧਾਰਥ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ।

ਟੀਵੀ ਇੰਡਸਟਰੀ ਦਾ ਵੱਡਾ ਨਾਂ ਸਿਧਾਰਥ ਸ਼ੁਕਲਾ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਦਾ 13 ਵਾਂ ਸੀਜ਼ਨ ਜਿੱਤਿਆ, ਇਸ ਤੋਂ ਇਲਾਵਾ ਉਸਨੇ ਖਤਰੋਂ ਕੇ ਖਿਲਾੜੀ ਦਾ ਸੱਤਵਾਂ ਸੀਜ਼ਨ ਵੀ ਜਿੱਤਿਆ। ਸੀਰੀਅਲ ਬਾਲਿਕਾ ਵਧੂ ਤੋਂ ਸਿਧਾਰਥ ਸ਼ੁਕਲਾ ਨੇ ਦੇਸ਼ ਦੇ ਹਰ ਘਰ ਵਿੱਚ ਆਪਣੀ ਪਛਾਣ ਬਣਾਈ।

Sidharth Shukla ने सोने से पहले ली थीं कुछ दवाइयां, नहीं उठ पाए अगली सुबह - bigg boss 13 winner sidharth shukla died with heart attack tmov - AajTak

ਕਿੱਥੋਂ ਹੋਈ ਸੀ ਕਰੀਅਰ ਦੀ ਸ਼ੁਰੂਆਤ
12 ਦਸੰਬਰ 1980 ਨੂੰ ਮੁੰਬਈ ਵਿੱਚ ਜਨਮੇ ਸਿਧਾਰਥ ਸ਼ੁਕਲਾ (Siddharth Shukla) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਰੂਪ ਵਿੱਚ ਕੀਤੀ ਸੀ। ਸਾਲ 2004 ਵਿੱਚ, ਉਸਨੇ ਟੀਵੀ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। 'ਬਾਲਿਕਾ ਵਧੂ' 'ਚ ਸ਼ਿਵ ਦੇ ਕਿਰਦਾਰ ਨਾਲ ਮਸ਼ਹੂਰ ਹੋਏ ਸਿਧਾਰਥ ਸ਼ੁਕਲਾ ਨੇ ਕਈ ਰਿਐਲਿਟੀ ਸ਼ੋਅਜ਼ 'ਚ ਹਿੱਸਾ ਲਿਆ ਸੀ।

ਉਹ 'ਖਤਰੋਂ ਕੇ ਖਿਲਾੜੀ' ਤੇ 'ਝਲਕ ਦਿਖਲਾ ਜਾ' ਵਰਗੇ ਸ਼ੋਅਜ਼ ਦੇ ਜੇਤੂ ਵੀ ਰਹੇ। ਉਨ੍ਹਾਂ ਨੇ ਸਾਵਧਾਨ ਇੰਡੀਆ ਅਤੇ ਇੰਡੀਆ ਗੌਟ ਟੈਲੇਂਟ ਸ਼ੋਅ ਵੀ ਹੋਸਟ ਕੀਤਾ ਸੀ। 2008 ਵਿੱਚ ਉਨ੍ਹਾਂ ਨੇ ਸੀਰੀਅਲ 'ਬਾਬੁਲ ਕਾ ਅੰਗਨਾ ਛੂਟੇ ਨਾ' ਕੀਤਾ ਸੀ।

ਸਿਧਾਰਥ ਸ਼ੁਕਲਾ ਕਲਰਸ ਦੇ ਇਕ ਸ਼ੋਅ 'ਦਿਲ ਸੇ ਦਿਲ ਤਕ' 'ਚ ਰਸ਼ਮੀ ਦੇਸਾਈ ਨਾਲ ਵੀ ਨਜ਼ਰ ਆ ਚੁੱਕੇ ਹਨ। ਇਸ ਸੀਰੀਅਲ 'ਚ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ। ਉਨ੍ਹਾਂ ਨੇ ਸਾਲ 2013 'ਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਨਜ਼ਰ ਆਏ ਸਨ। ਸਿਧਾਰਥ ਦੇ ਲੁਕਸ ਤੋਂ ਇੰਪ੍ਰੈੱਸ ਹੋ ਕੇ ਕਰਨ ਜੋਹਰ ਨੇ ਸ਼ੋਅ ਤੋਂ ਸਿਧਾਰਥ ਨੂੰ ਆਪਣੀ ਫ਼ਿਲਮ 'ਚ ਲਿਆ ਸੀ।

Sidharth Shukla defends rumoured girlfriend Shehnaaz Gill over fan wars, says 'don't need to shame her' | Celebrities News – India TV

ਇਸ ਵੈੱਬ ਸੀਰੀਜ਼ 'ਚ ਕੀਤਾ ਸੀ ਕੰਮ
ਹਾਲ ਹੀ 'ਚ 'ਬ੍ਰੋਕਨ ਬਟ ਬਿਊਟੀਫੁੱਲ 3' ਨਾਂ ਦੀ ਵੈੱਬ ਸੀਰੀਜ਼ 'ਚ ਸਿਧਾਰਥ ਨਜ਼ਰ ਆਏ ਸਨ। ਲੋਕਾਂ ਨੇ ਸੀਰੀਜ਼ ਨੂੰ ਬਹੁਤ ਪਸੰਦ ਕੀਤਾ ਸੀ। ਆਖਰੀ ਵਾਰ ਸਿਧਾਰਥ ਸ਼ੁਕਲਾ ਨੂੰ 'ਡਾਂਸ ਦੀਵਾਨੇ' ਸ਼ੋਅ 'ਚ ਸ਼ਹਿਨਾਜ਼ ਗਿੱਲ ਨਾਲ ਦੇਖਿਆ ਗਿਆ ਸੀ। ਸਿਧਾਰਥ ਦੇ ਅਚਾਨਕ ਦਿਹਾਂਤ ਨਾਲ ਉਸ ਦੇ ਚਾਹੁਣ ਵਾਲਿਆਂ ਨੂੰ ਵੱਡਾ ਸਦਮਾ ਪੁੱਜਾ ਹੈ। ਬਾਲੀਵੁੱਡ ਵਿੱਚ ਉਨ੍ਹਾਂ ਨੇ ਫਿਲਮ ''ਹੰਪਟੀ ਸ਼ਰਮਾ ਕੀ ਦੁਲਹਨੀਆ'' ਤੋਂ ਪੈਰ ਧਰਿਆ।

-PTC News

adv-img
adv-img