Mon, Apr 29, 2024
Whatsapp

ਪੰਜਾਬੀ ਢੋਲ 'ਤੇ ਥਿਰਕੇ ਟੀਵੀ ਸਿਤਾਰਿਆਂ ਦੇ ਪੈਰ ਤੇ ਪਾਇਆ ਰੱਜ ਕੇ ਭੰਗੜਾ ,ਦੇਖੋ ਵੀਡੀਓ

Written by  Shanker Badra -- July 27th 2018 09:34 PM -- Updated: July 29th 2018 03:28 AM
ਪੰਜਾਬੀ ਢੋਲ 'ਤੇ ਥਿਰਕੇ ਟੀਵੀ ਸਿਤਾਰਿਆਂ ਦੇ ਪੈਰ ਤੇ ਪਾਇਆ ਰੱਜ ਕੇ ਭੰਗੜਾ ,ਦੇਖੋ ਵੀਡੀਓ

ਪੰਜਾਬੀ ਢੋਲ 'ਤੇ ਥਿਰਕੇ ਟੀਵੀ ਸਿਤਾਰਿਆਂ ਦੇ ਪੈਰ ਤੇ ਪਾਇਆ ਰੱਜ ਕੇ ਭੰਗੜਾ ,ਦੇਖੋ ਵੀਡੀਓ

ਪੰਜਾਬੀ ਢੋਲ 'ਤੇ ਥਿਰਕੇ ਟੀਵੀ ਸਿਤਾਰਿਆਂ ਦੇ ਪੈਰ ਤੇ ਪਾਇਆ ਰੱਜ ਕੇ ਭੰਗੜਾ ,ਦੇਖੋ ਵੀਡੀਓ:ਜਦ ਪੰਜਾਬੀ ਸੰਗੀਤ ਅਤੇ ਢੋਲ ਵੱਜਦਾ ਹੋਵੇ ਤਾਂ ਹਰ ਕੋਈ ਨੱਚਣ ਲਈ ਮਜ਼ਬੂਰ ਹੋ ਜਾਂਦਾ ਹੈ।ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਸੰਗੀਤ ਅਤੇ ਢੋਲ ਦਾ ਜਾਦੂ ਪੂਰੀ ਦੁਨੀਆ ‘ਚ ਵੱਸਦੇ ਸੰਗੀਤ ਪ੍ਰੇਮੀਆਂ ਦੇ ਸਿਰ ਚੜ੍ਹ ਬੋਲਦਾ ਹੈ।ਇਸੇ ਤਰ੍ਹਾਂ ਅਜਿਹਾ ਹੀ ਨਜ਼ਾਰਾ ਟੀਵੀ ਸਿਤਾਰਿਆਂ ਵਿੱਚ ਵੇਖਣ ਨੂੰ ਮਿਲਿਆ ਹੈ।

The #DholWalas just wouldn't stop!!!?‍♀️? #1500EpidodeCelebration #YehHaiMohabbatein . . . . . . . . . . . . . . Video credit : @nehaantani88

A post shared by Divyanka Tripathi Dahiya (@divyankatripathidahiya) on


ਜਾਣਕਾਰੀ ਅਨੁਸਾਰ ਸਟਾਰ ਪਲੱਸ ਦੇ ਮਸ਼ਹੂਰ ਟੀਵੀ ਸ਼ੋਅ 'ਯੇ ਹੈ ਮੁਹੱਬਤੇਂ' ਨੇ 1500 ਐਪੀਸੋਡ ਪੂਰੇ ਕਰ ਲਏ ਹਨ।ਇਸ ਖੁਸ਼ੀ ਨੂੰ ਮਨਾਉਣ ਲਈ ਟੀਵੀ ਸਿਤਾਰਿਆਂ ਨੇ ਇੱਕ ਸ਼ਾਨਦਾਰ ਪਾਰਟੀ ਰੱਖੀ ਗਈ ਸੀ।ਜਿਸ ਦੇ ਵਿੱਚ ਸਿਤਾਰਿਆਂ ਨੇ ਢੋਲ 'ਤੇ ਕਾਫੀ ਭੰਗੜਾ ਪਾਇਆ ਅਤੇ ਖੂਬ ਮਸਤੀ ਕੀਤੀ।ਜਿਸ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਸ਼ੋਅ ਸਾਲ 2013 ਤੋਂ ਚੱਲ ਰਿਹਾ ਸੀ।ਇਸ ਪਾਰਟੀ ਵਿੱਚ ਦਿਵਿਯੰਕਾ ਤ੍ਰਿਪਾਠੀ ਢੋਲ 'ਤੇ ਕਾਫੀ ਭੰਗੜਾ ਪਾਉਂਦੀ ਨਜ਼ਰ ਆਈ ਹੈ।ਇਸ ਦੌਰਾਨ ਉਸ ਨੇ ਡਾਰਕ ਗ੍ਰੀਨ ਕਲਰ ਦੀ ਡਰੈੱਸ ਪਾਈ ਸੀ,ਜਿਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।ਇਸ ਤੋਂ ਇਲਾਵਾ ਸ਼ੋਅ ਦੀ ਪ੍ਰਡਿਊਸਰ ਤੇ ਡਾਇਰੈਕਟਰ ਏਕਤਾ ਕਪੂਰ ਵੀ ਨਜ਼ਰ ਆਈ।ਇਸ ਤੋਂ ਇਲਾਵਾ ਕਈ ਹੋਰ ਹਸਤੀਆਂ ਵੀ ਨਜ਼ਰ ਆਈਆਂ,ਜਿਨ੍ਹਾਂ 'ਚ ਅਦਿਤੀ ਭਾਟੀਆ ,ਕਰਨ ਪਟੇਲ,ਤੋਸ਼ੀ ਭੱਲਾ,ਰੁਹਾਨਿਕਾ ਧਵਨ ਅਤੇ ਸਿੰਮੀ ਦੇ ਨਾਂ ਸ਼ਾਮਲ ਹੈ। -PTCNews

Top News view more...

Latest News view more...