ਟਵਿੱਟਰ ਆਈ ਟੀ ਨਿਯਮਾਂ ਦੀ ਪਾਲਣਾ ਕਰਨ ਵਿਚ ਅਸਫਲ : ਕੇਂਦਰ

By Jagroop Kaur - June 16, 2021 9:06 am

ਸੰਸਦ ਦੀ ਸੂਚਨਾ ਅਤੇ ਤਕਨਾਲੋਜੀ ਦੀ ਸਥਾਈ ਸੰਸਦੀ ਕਮੇਟੀ ਨੇ ਟਵਿੱਟਰ ਦੇ ਅਧਿਕਾਰੀਆਂ ਨੂੰ ਨਵੇਂ ਆਈਟੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਨਾਲ ਚੱਲ ਰਹੀ ਲੜਾਈ ਦੇ ਵਿਚਕਾਰ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਸਰਕਾਰੀ ਸੂਤਰਾਂ ਮੁਤਾਬਿਕ ਕਿਹਾ ਗਿਆ ਹੈ ਕਿ ਟਵਿਟਰ ਭਾਰਤ ਵਿਚ ਆਪਣੀ ਮਾਨਤਾ ਗੁਆ ਦੇਵੇਗਾ , ਕਿਉਂਕਿ ਇਹ ਸੁਰਖਿਆ ਮੱਦੇਨਜ਼ਰ ਬਣਾਏ ਗਏ ਆਈ ਟੀ ਦੇ ਨਵੇਂ ਨਿਯਮਾਂ ਦੀ ਪਾਲਣਾ ਕਰਨ ਵਿਚ ਅਸਫਲ ਹੈ।

Read More : ਪੰਜਾਬ ‘ਚ ਕੋਰੋਨਾ ਦੇ ਇੰਨੇ ਨਵੇਂ ਮਾਮਲੇ, 38 ਲੋਕਾਂ ਦੀ ਗਈ…

ਉਥੇ ਹੀ ਇਸ ਮੌਕੇ ਹੁਣ ਟਵਿਟਰ ਨੇ ਬਿਆਨ ਜਾਰੀ ਕੀਤਾ ਹੈ ਕਿ ਉਹ ਬਹੁਤ ਜਲਦੀ ਭਾਰਤ ਸਰਕਾਰ ਦੇ ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਕਰਦੇ ਹੋਏ ਟਵਿੱਟਰ ਨੇ ਕਿਹਾ ਕਿ ਅਸੀਂ ਮੀਟਵਾਈ (ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ) ਨੂੰ ਪ੍ਰਕਿਰਿਆ ਦੇ ਹਰ ਪੜਾਅ 'ਤੇ ਪ੍ਰਗਤੀ ਤੋਂ ਜਾਣੂ ਕਰਾ ਰਹੇ ਹਾਂ. ਅੰਤਰਿਮ ਮੁੱਖ ਪਾਲਣਾ ਅਧਿਕਾਰੀ ਨੂੰ ਬਰਕਰਾਰ ਰੱਖਿਆ ਗਿਆ ਹੈ ਅਤੇ ਜਲਦੀ ਹੀ ਵੇਰਵਿਆਂ ਨੂੰ ਸਿੱਧੇ ਮੰਤਰਾਲੇ ਨਾਲ ਸਾਂਝਾ ਕੀਤਾ ਜਾਵੇਗਾ।

Read More : ਰਾਹਤ ਦੀ ਖ਼ਬਰ : ਪਿਛਲੇ 24 ਘੰਟਿਆਂ ‘ਚ 1.07 ਲੱਖ ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ,62,176 ਆਏ ਨਵੇਂ ਮਾਮਲੇ

ਟਵਿੱਟਰ ਦੇ ਇੱਕ ਬੁਲਾਰਾ ਨੇ ਨਿਊਜ਼ ਏਜੰਸੀ ਪੀ.ਟੀ.ਆਈ. ਨੂੰ ਦੱਸਿਆ ਕਿ ਆਈ.ਟੀ. ਮੰਤਰਾਲਾ ਵੱਲੋਂ ਜਾਰੀ ਨਵੀਂ ਗਾਈਡਲਾਈਨ ਦਾ ਪਾਲਣ ਕਰਣ ਲਈ ਕੰਪਨੀ ਹਰ ਸੰਭਵ ਕੋਸ਼ਿਸ਼ ਕਰੇਗੀ।Twitter announces employees will be allowed to work from home 'forever' | Twitter | The Guardian

ਸੂਚਨਾ ਤਕਨੀਕੀ ਮੰਤਰਾਲਾ ਨੂੰ ਹਰ ਕਦਮ 'ਤੇ ਤਰੱਕੀ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਟਵਿੱਟਰ ਇੰਡੀਆ ਨੇ 26 ਮਈ ਨੂੰ ਲਾਗੂ ਕੀਤੇ ਗਏ ਨਵੇਂ ਆਈ.ਟੀ. ਨਿਯਮਾਂ ਦਾ ਪਾਲਣ ਕਰਣ ਲਈ ਹੋਰ ਸਮਾਂ ਮੰਗਿਆ ਸੀ ਅਤੇ ਇਸ ਦੇ ਲਈ ਸਰਕਾਰ ਨਾਲ ਸੰਪਰਕ ਕੀਤਾ ਸੀ। ਸਭ ਤੋਂ ਪਹਿਲਾਂ ਸਰਕਾਰ ਨੇ ਨਵੇਂ ਆਈ.ਟੀ. ਨਿਯਮਾਂ ਦਾ ਐਲਾਨ ਫਰਵਰੀ ਵਿੱਚ ਕੀਤੀ ਸੀ।Twitter Launches - HISTORYਭਾਰਤ ਵਿਚ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨੂੰ ਦਿੱਤੀ ਕਾਨੂੰਨੀ ਸੁਰੱਖਿਆ ਹੁਣ ਖ਼ਤਮ ਹੋ ਗਈ ਹੈ. ਟਵਿੱਟਰ ਨੂੰ ਆਈ ਟੀ ਐਕਟ ਦੀ ਧਾਰਾ 79 ਤਹਿਤ ਇਹ ਕਾਨੂੰਨੀ ਸੁਰੱਖਿਆ ਮਿਲੀ ਹੈ। ਇਸ ਭਾਗ ਨੇ ਟਵਿੱਟਰ ਨੂੰ ਕਿਸੇ ਕਾਨੂੰਨੀ ਕਾਰਵਾਈ, ਮਾਣਹਾਨੀ ਜਾਂ ਜੁਰਮਾਨੇ ਤੋਂ ਛੋਟ ਦਿੱਤੀ ਹੈ. ਕਾਨੂੰਨੀ ਸੁਰੱਖਿਆ ਖਤਮ ਹੁੰਦੇ ਹੀ ਟਵਿੱਟਰ ਖ਼ਿਲਾਫ਼ ਪਹਿਲਾ ਕੇਸ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਦਰਜ ਕੀਤਾ ਗਿਆ ਹੈ।

adv-img
adv-img