ਭਾਰਤ ਦਾ ਗਲਤ ਨਕਸ਼ਾ ਦਿਖਾਉਣ 'ਤੇ Twitter ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ 'ਤੇ ਮੁਕੱਦਮਾ ਹੋਇਆ ਦਰਜ
ਨਵੀਂ ਦਿੱਲੀ : ਟਵਿੱਟਰ ਨੂੰ ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣਾ ਭਾਰੀ ਪਿਆ ਹੈ। ਟਵਿੱਟਰ ਇੰਡੀਆ ਦੇ ਐੱਮਡੀ (Twitter India MD )ਮਨੀਸ਼ ਮਾਹੇਸ਼ਵਰੀ (Manish Maheshwari )'ਤੇ ਭਾਰਤ ਦਾ ਗ਼ਲਤ ਨਕਸ਼ਾ (map of India )ਦਿਖਾਉਣ ਲਈ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਈਕਰੋ ਬਲਾੱਗਿੰਗ ਸਾਈਟ ਟਵਿੱਟਰ ਨੇ ਆਪਣੀ ਵੈੱਬਸਾਈਟ ਤੋਂ ਭਾਰਤ ਦੇ ਗਲਤ ਨਕਸ਼ੇ ਨੂੰ ਹਟਾ ਦਿੱਤਾ ਹੈ।
[caption id="attachment_510867" align="aligncenter" width="275"]
ਭਾਰਤ ਦਾ ਗਲਤ ਨਕਸ਼ਾ ਦਿਖਾਉਣ 'ਤੇ Twitter ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ 'ਤੇ ਮੁਕੱਦਮਾ ਹੋਇਆ ਦਰਜ[/caption]
ਪੜ੍ਹੋ ਹੋਰ ਖ਼ਬਰਾਂ : ਪਨਬੱਸ ਅਤੇ PRTC ਦੇ ਹੜਤਾਲੀ ਮੁਲਾਜ਼ਮਾਂ ਨੇ ਅੱਜ ਪਟਿਆਲਾ ਵਿਖੇ ਫੁਹਾਰਾ ਚੌਂਕ 'ਚ ਲਗਾਇਆ ਰੋਸ ਧਰਨਾ?
ਜਾਣਕਾਰੀ ਅਨੁਸਾਰ ਟਵਿੱਟਰ ਇੰਡੀਆ ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ 'ਤੇ ਬੁਲੰਦਸ਼ਹਿਰ 'ਚ ਬਜਰੰਗ ਦਲ ਦੇ ਨੇਤਾ ਦੀ ਸ਼ਕਿਾਇਤ 'ਤੇ ਆਈ.ਪੀ.ਸੀ. ਦੀ ਧਾਰਾ 505 (2) ਅਤੇ ਆਈ.ਟੀ. (ਸੋਧ) ਐਕਟ 2008 ਦੀ ਧਾਰਾ 74 ਦੇ ਤਹਿਤ ਆਪਣੀ ਵੈੱਬਸਾਈਟ 'ਤੇ ਭਾਰਤ ਦਾ ਗਲਤ ਨਕਸ਼ਾ ਦਿਖਾਉਣ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
[caption id="attachment_510866" align="aligncenter" width="300"]
ਭਾਰਤ ਦਾ ਗਲਤ ਨਕਸ਼ਾ ਦਿਖਾਉਣ 'ਤੇ Twitter ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ 'ਤੇ ਮੁਕੱਦਮਾ ਹੋਇਆ ਦਰਜ[/caption]
ਇਸ ਤੋਂ ਪਹਿਲਾਂ ਟਵਿੱਟਰ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੇ ਨਕਸ਼ੇ ਵਿਚ ਲੱਦਾਖ ਅਤੇ ਜੰਮੂ-ਕਸ਼ਮੀਰ ਨੂੰ ਵੱਖਰੇ ਦੇਸ਼ ਵਜੋਂ ਦਿਖਾਇਆ ਸੀ। ਟਵਿੱਟਰ ਦੇ ਇਸ ਕੰਮ ਤੋਂ ਬਾਅਦ ਸਰਕਾਰ ਨੇ ਸਖਤ ਰੁਖ ਅਪਣਾਇਆ ਸੀ ਅਤੇ ਕਾਰਵਾਈ ਲਈ ਤੱਥ ਇਕੱਠੇ ਕਰਨ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ ਭਾਰੀ ਦਬਾਅ ਹੇਠ ਟਵਿੱਟਰ ਨੂੰ ਗਲਤ ਨਕਸ਼ਾ ਹਟਾਉਣਾ ਪਿਆ ਹੈ।
[caption id="attachment_510868" align="aligncenter" width="297"]
ਭਾਰਤ ਦਾ ਗਲਤ ਨਕਸ਼ਾ ਦਿਖਾਉਣ 'ਤੇ Twitter ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ 'ਤੇ ਮੁਕੱਦਮਾ ਹੋਇਆ ਦਰਜ[/caption]
ਦੱਸਣਯੋਗ ਹੈ ਕਿ ਸੋਮਵਾਰ ਨੂੰ Twitter ਨੇ ਦੁਨੀਆ ਦਾ ਇਕ ਨਕਸ਼ਾ ਜਾਰੀ ਕੀਤਾ ਸੀ, ਜਿਸ ਵਿਚ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਭਾਰਤ ਦਾ ਹਿੱਸਾ ਨਹੀਂ ਦਿਖਾਇਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਹਰਕਤ ਵਿਚ ਆਈ ਸੀ ਤੇ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਰਾਤ ਹੁੰਦੇ-ਹੁੰਦੇ ਟਵਿੱਟਰ ਨੇ ਗ਼ਲਤ ਨਕਸ਼ਾ ਹਟਾ ਲਿਆ ਪਰ ਕਿਹਾ ਜਾ ਰਿਹਾ ਹੈਕਿ ਭਾਰਤ ਸਰਕਾਰ ਹਾਲੇ ਵੀ ਵੱਡੀ ਕਾਰਵਾਈ ਦੇ ਮੂਡ 'ਚ ਹੈ।
[caption id="attachment_510866" align="aligncenter" width="300"]
ਭਾਰਤ ਦਾ ਗਲਤ ਨਕਸ਼ਾ ਦਿਖਾਉਣ 'ਤੇ Twitter ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ 'ਤੇ ਮੁਕੱਦਮਾ ਹੋਇਆ ਦਰਜ[/caption]
ਸੋਮਵਾਰ ਨੂੰ ਦੁਨੀਆ ਦਾ ਇਹ ਮਾਨਚਿੱਤਰ ਟਵਿੱਟਰ ਵੈੱਬਸਾਈਟ ਦੇ 'ਕਰੀਅਰ' ਹਿੱਸੇ ਤਹਿਤ 'ਟਵੀਪ ਲਾਈਫ' ਸਿਰਲੇਖ ਤਹਿਤ ਦਿਖਾਇਆ ਗਿਆ ਸੀ। ਗ਼ਲਤ ਨਕਸ਼ਾ ਦਿਖਾਉਣ 'ਤੇ ਹੰਗਾਮਾ ਹੋਇਆ ਤਾਂ ਰਾਤ ਹੁੰਦੇ-ਹੁੰਦੇ ਗ਼ਲਤ ਨਕਸ਼ਾ ਵੈੱਬਪੇਜ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਯੂਜ਼ਰਜ਼ 'ਚ ਭਾਰੀ ਗੁੱਸਾ ਨਜ਼ਰ ਆਇਆ ਤੇ ਲੋਕ ਮਾਈਕ੍ਰੋਬਲੌਗਿੰਗ ਪਲੇਟਫਾਰਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਨ ਲੱਗੇ।
[caption id="attachment_510865" align="aligncenter" width="300"]
ਭਾਰਤ ਦਾ ਗਲਤ ਨਕਸ਼ਾ ਦਿਖਾਉਣ 'ਤੇ Twitter ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ 'ਤੇ ਮੁਕੱਦਮਾ ਹੋਇਆ ਦਰਜ[/caption]
ਪੜ੍ਹੋ ਹੋਰ ਖ਼ਬਰਾਂ : ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਗੁਪਤ ਢੰਗ ਨਾਲ ਸਿਸਵਾਂ ਫਾਰਮ ਹਾਊਸ ਪੁੱਜੇ , ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਪਈਆਂ ਭਾਜੜਾਂ
ਦੱਸ ਦੇਈਏ ਨਵੇਂ ਆਈਟੀ ਨਿਯਮਾਂ ਨੂੰ ਲੈ ਕੇ ਭਾਰਤ ਸਰਕਾਰ ਤੇ ਟਵਿੱਟਰ ਵਿਚਕਾਰ ਪਹਿਲਾਂ ਹੀ ਰੇੜਕਾ ਚੱਲ ਰਿਹਾ ਹੈ। ਅਜਿਹੇ ਵਿਚ ਫਟਿਆ ਨਕਸ਼ਾ ਜਾਰੀ ਕਰ ਕੇ ਟਵਿੱਟਰ ਨੇ ਅੱਗ ਵਿਚ ਘਿਉ ਪਾਉਣ ਦਾ ਕੰਮ ਕੀਤਾ ਹੈ। ਸਰਕਾਰ ਦੇ ਨਾਲ ਹੀ ਲੋਕਾਂ 'ਚ ਮਾਈਕ੍ਰੋਬਲੌਗਿੰਗ ਪਲੇਟਫਾਰਮ ਖਿਲਾਫ਼ ਗੁੱਸਾ ਹੈ ਤੇ ਸਖ਼ਤ ਕਾਰਵਾਈ ਦੀ ਮੰਗ ਉਠਾਈ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਵਿੱਟਰ ਨੇ ਭਾਰਤ ਦੇ ਨਕਸ਼ੇ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਇਸਨੇ ਲੇਹ ਨੂੰ ਚੀਨ ਦਾ ਹਿੱਸਾ ਦਿਖਾਇਆ ਸੀ।
-PTCNews