ਵਿਦੇਸ਼

ਟਵਿੱਟਰ ਸ਼ੇਅਰ ਧਾਰਕਾਂ ਵੱਲੋਂ ਐਲੋਨ ਮਸਕ ਖ਼ਿਲਾਫ਼ ਮੁਕੱਦਮਾ ਦਾਇਰ

By Ravinder Singh -- May 27, 2022 10:24 am -- Updated:May 27, 2022 10:26 am

ਸੇਨ ਫਰਾਂਸਿਸਕੋ : ਟਵਿੱਟਰ ਦੇ ਸ਼ੇਅਰ ਧਾਰਕਾਂ ਨੇ ਐਲੋਨ ਮਸਕ ਉਤੇ ਟਵਿੱਟਰ ਦੇ ਸ਼ੇਅਰਾਂ ਦੀ ਕੀਮਤ ਨੂੰ ਪ੍ਰਭਾਵਿਤ ਕਰਨ ਲਈ ਮੁਕੱਦਮਾ ਦਰਜ ਕਰਵਾਇਆ ਹੈ। ਮਲਕ ਉਤੇ ਦੋਸ਼ ਹੈ ਕਿ 44 ਅਰਬ ਡਾਲਰ ਦੀ ਖ਼ਰੀਦ ਬੋਲੀ ਤੋਂ ਬਚਣ ਜਾਂ ਛੋਟ ਨੂੰ ਲੈ ਕੇ ਗੱਲਬਾਤ ਕਰਨ ਦੀ ਜਗ੍ਹਾ ਬਣਾਉਣ ਲਈ ਟਵਿੱਟਰ ਦੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਥੱਲੇ ਧੱਕ ਰਿਹਾ ਹੈ। ਇਸ ਮੁਕੱਦਮੇ ਵਿੱਚ ਟੇਸਲਾ ਦੇ ਅਰਬਪਤੀ ਬੌਸ ਉਤੇ ਦੋਸ਼ ਹਨ ਕਿ ਉਨ੍ਹਾਂ ਨੇ ਟਵੀਟ ਕੀਤੇ ਅਤੇ ਇਸ ਸੌਦੇ ਦੇ ਬਾਰੇ ਸ਼ੱਕ ਪੈਦਾ ਕਰਨ ਦੇ ਇਰਾਦੇ ਨਾਲ ਬਿਆਨ ਦਿੱਤੇ, ਜਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਟਵਿੱਟਰ ਸ਼ੇਅਰ ਧਾਰਕਾਂ ਵੱਲੋਂ ਐਲੋਨ ਮਸਕ ਖ਼ਿਲਾਫ਼ ਮੁਕੱਦਮਾ ਦਾਇਰਇਕ ਸ਼ੇਅਰਧਾਰਕ ਨੇ ਬੁੱਧਵਾਰ ਨੂੰ ਮਾਮਲਾ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸੇਨ ਫਰਾਂਸਿਸਕੋ ਦੀ ਅਦਾਲਤ ਨੇ ਸੌਦੇ ਦੀ ਮਿਆਦ ਅਤੇ ਸ਼ੇਅਰਧਾਰਕਾਂ ਦੇ ਨੁਕਸਾਨ ਦੀ ਭਰਪਾਈ ਲਈ ਕਾਨੂੰਨ ਅਨੁਸਾਰ ਫ਼ੈਸਲਾ ਕਰਨ ਦੀ ਮੰਗ ਕੀਤੀ ਹੈ। ਮਸਕ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਟਵਿੱਟਰ ਨੂੰ ਖਰੀਦਣ ਲਈ ਉਸਦੀ ਬੋਲੀ ਉਦੋਂ ਤੱਕ ਅੱਗੇ ਨਹੀਂ ਵਧੇਗੀ ਜਦੋਂ ਤੱਕ ਉਸਨੂੰ ਪਲੇਟਫਾਰਮ 'ਤੇ ਸਪੈਮ ਖਾਤਿਆਂ ਦੀ ਗਿਣਤੀ ਦਾ ਸਬੂਤ ਨਹੀਂ ਮਿਲਦਾ ਜਿਸ ਨਾਲ ਅਨਿਸ਼ਚਿਤਤਾ ਵਧ ਜਾਂਦੀ ਹੈ।

ਟਵਿੱਟਰ ਸ਼ੇਅਰ ਧਾਰਕਾਂ ਵੱਲੋਂ ਐਲੋਨ ਮਸਕ ਖ਼ਿਲਾਫ਼ ਮੁਕੱਦਮਾ ਦਾਇਰਮਸਕ ਨੇ ਟਵੀਟ ਕੀਤਾ ਸੀ ਕਿ ਟਵਿੱਟਰ ਨੂੰ ਖ਼ਰੀਦਣ ਦਾ ਸੌਦਾ ਅਸਥਾਈ ਤੌਰ ਉਤੇ ਰੋਕਿਆ ਗਿਆ ਸੀ। ਮੁਕੱਦਮੇ ਵਿੱਚ ਦਲੀਲ ਦਿੱਤੀ ਜਾ ਰਹੀ ਹੈ ਕਿ ਇਹ ਖ਼ਰੀਦ ਸਮਝੌਤਾ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਵਰਜੀਨੀਆ ਦੇ ਵਿਲੀਅਮ ਹੇਰੇਸਨੀਆਕ ਦੁਆਰਾ ਦਾਇਰ ਕੀਤੇ ਗਏ ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਮਸਕ ਨੇ ਅਪ੍ਰੈਲ ਦੇ ਅਖੀਰ ਵਿੱਚ ਟਵਿੱਟਰ 'ਤੇ ਐਕਵਾਇਰ ਲਈ ਗੱਲਬਾਤ ਕੀਤੀ, ਜਿਸ ਦੀ ਉਮੀਦ ਬਹੁਤ ਵੱਡੇ ਸੌਦੇ ਵਿੱਚ ਕੀਤੀ ਗਈ ਸੀ।

ਟਵਿੱਟਰ ਸ਼ੇਅਰ ਧਾਰਕਾਂ ਵੱਲੋਂ ਐਲੋਨ ਮਸਕ ਖ਼ਿਲਾਫ਼ ਮੁਕੱਦਮਾ ਦਾਇਰਕੇਸ ਵਿੱਚ ਕਿਹਾ ਗਿਆ ਹੈ ਕਿ ਮਸਕ ਚੰਗੀ ਤਰ੍ਹਾਂ ਜਾਣਦਾ ਸੀ ਕਿ ਕੁਝ ਟਵਿੱਟਰ ਖਾਤਿਆਂ ਨੂੰ ਅਸਲ ਦੀ ਬਜਾਏ ਸਾਫਟਵੇਅਰ "ਬੋਟਸ" ਦੁਆਰਾ ਕੰਟਰੋਲ ਕੀਤਾ ਜਾਂਦਾ ਸੀ ਅਤੇ ਕੰਪਨੀ ਨੂੰ ਖਰੀਦਣ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਵੀ ਇਸ ਬਾਰੇ ਟਵੀਟ ਵੀ ਕੀਤਾ ਗਿਆ ਸੀ।


ਇਹ ਵੀ ਪੜ੍ਹੋ : ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅੱਜ ਅਦਾਲਤ 'ਚ ਕੀਤਾ ਜਾਵੇਗਾ ਪੇਸ਼

  • Share