ਟਵਿੱਟਰ ਸਿੱਖਾਂ ਵਿਰੁੱਧ ਨਫ਼ਰਤ ਭਰੀ ਸਮੱਗਰੀ ’ਤੇ ਤੁਰੰਤ ਰੋਕ ਲਗਾਵੇ : ਬੀਬੀ ਜਗੀਰ ਕੌਰ
ਅੰਮ੍ਰਿਤਸਰ : ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖਾਂ ਖਿਲਾਫ ਹੋ ਰਹੇ ਨਫ਼ਰਤ ਭਰੇ ਟਵੀਟਾਂ ਬਾਰੇ ਅਪ੍ਰੈਲ ਮਹੀਨੇ ਟਵਿੱਟਰ ਮੁਖੀ ਜੈਕ ਡੋਰਸੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਲਿਖਿਆ ਗਿਆ ਸੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ।
[caption id="attachment_508635" align="aligncenter" width="300"] ਟਵਿੱਟਰ ਸਿੱਖਾਂ ਵਿਰੁੱਧ ਨਫ਼ਰਤ ਭਰੀ ਸਮੱਗਰੀ ’ਤੇ ਤੁਰੰਤ ਰੋਕ ਲਗਾਵੇ : ਬੀਬੀ ਜਗੀਰ ਕੌਰ[/caption]
ਬੀਬੀ ਜਗੀਰ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਿੱਖਾਂ ਦੀ ਨਸਲਕੁਸ਼ੀ ਦੁਹਰਾਉਣ ਦੀਆਂ ਧਮਕੀਆਂ ਮਾਹੌਲ ਨੂੰ ਖਰਾਬ ਕਰਦੀਆਂ ਹਨ, ਜਿਸ ਨਾਲ ਸਿੱਖ ਮਨਾਂ ਅੰਦਰ ਭਾਰੀ ਰੋਸ ਹੈ ਪਰ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ।
[caption id="attachment_508637" align="aligncenter" width="300"]
ਟਵਿੱਟਰ ਸਿੱਖਾਂ ਵਿਰੁੱਧ ਨਫ਼ਰਤ ਭਰੀ ਸਮੱਗਰੀ ’ਤੇ ਤੁਰੰਤ ਰੋਕ ਲਗਾਵੇ : ਬੀਬੀ ਜਗੀਰ ਕੌਰ[/caption]
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਨਵੇਂ ਬਣਾਏ ਆਈ.ਟੀ. ਰੂਲਾਂ ਤਹਿਤ ਹੁਣ ਟਵਿੱਟਰ ਨੇ ਭਾਰਤ ਵਿਚ ਕਾਨੂੰਨੀ ਢਾਲ ਗਵਾ ਦਿੱਤੀ ਹੈ ਪਰ ਅਸੀਂ ਅਭਿਵਿਅਕਤੀ ਦੀ ਅਜ਼ਾਦੀ ਦੇ ਮੁੱਲ ਨੂੰ ਸਮਝਦੇ ਹਾਂ, ਇਸ ਲਈ ਟਵਿੱਟਰ ਖਿਲਾਫ਼ ਨਹੀਂ ਜਾਣਾ ਚਾਹੁੰਦੇ।
[caption id="attachment_508636" align="aligncenter" width="301"]
ਟਵਿੱਟਰ ਸਿੱਖਾਂ ਵਿਰੁੱਧ ਨਫ਼ਰਤ ਭਰੀ ਸਮੱਗਰੀ ’ਤੇ ਤੁਰੰਤ ਰੋਕ ਲਗਾਵੇ : ਬੀਬੀ ਜਗੀਰ ਕੌਰ[/caption]
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਇਸ ਲਈ ਟਵਿੱਟਰ ਨੂੰ ਸਾਡੀਆਂ ਚਿੰਤਾਵਾਂ ’ਤੇ ਗੌਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਿਰੁੱਧ ਨਫ਼ਰਤ ਭਰੀ ਸਮੱਗਰੀ ’ਤੇ ਤੁਰੰਤ ਰੋਕ ਲਗਾਉਂਦਿਆਂ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ।
-PTCNews