Sat, Apr 20, 2024
Whatsapp

ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ 2 ਨੌਜਵਾਨ ਕਿਸਾਨ ਤਿਹਾੜ ਜੇਲ੍ਹ ਤੋਂ ਰਿਹਾਅ

Written by  Shanker Badra -- February 20th 2021 06:38 PM
ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ 2 ਨੌਜਵਾਨ ਕਿਸਾਨ ਤਿਹਾੜ ਜੇਲ੍ਹ ਤੋਂ ਰਿਹਾਅ

ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ 2 ਨੌਜਵਾਨ ਕਿਸਾਨ ਤਿਹਾੜ ਜੇਲ੍ਹ ਤੋਂ ਰਿਹਾਅ

ਹੁਸ਼ਿਆਰਪੁਰ : 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ 28 ਜਨਵਰੀ ਤੋਂ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹੁਸੈਨਪੁਰ ਅਤੇ ਪਿੰਡ ਬੁੱਧੀ ਦਾ ਨੌਜਵਾਨ ਗੁਰਦਿਆਲ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਬੀਤੀ ਰਾਤ ਤਿਹਾੜ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ [caption id="attachment_476487" align="aligncenter" width="1280"]Two Punjab youths arrested by Delhi Police released from Tihar Jail ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ 2 ਨੌਜਵਾਨ ਕਿਸਾਨ ਤਿਹਾੜ ਜੇਲ੍ਹ ਤੋਂ ਰਿਹਾਅ[/caption] ਇਸ ਦੌਰਾਨ ਰਿਹਾਅ ਕੀਤੇ ਗਏ ਨੌਜਵਾਨ ਨੂੰ ਲੈਣ ਲਈ ਗਏ ਬਲਵਿੰਦਰ ਸਿੰਘ ਦੇ ਭਰਾ ਰਜਿੰਦਰ ਸਿੰਘ ਰਾਜਾ ਅਤੇ ਜਸਕਰਨ ਸਿੰਘ ਨੇ ਦੱਸਿਆ ਕਿ ਬਬਲੂ ਅਤੇ ਗੁਰਦਿਆਲ ਸਿੰਘ ਨੇ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਜੇਲ੍ਹ ਵਿੱਚ ਪੁਲਿਸ ਵੱਲੋਂ ਉਨ੍ਹਾਂ ਦੇ ਵਿਵਹਾਰ ਅਤੇ ਹੋਰ ਵਿਵਹਾਰ ਬਾਰੇ ਜਾਣਕਾਰੀ ਦਿੱਤੀ । [caption id="attachment_476486" align="aligncenter" width="1280"]Two Punjab youths arrested by Delhi Police released from Tihar Jail ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ 2 ਨੌਜਵਾਨ ਕਿਸਾਨ ਤਿਹਾੜ ਜੇਲ੍ਹ ਤੋਂ ਰਿਹਾਅ[/caption] ਉਸ ਨੇ ਕਿਹਾ ਕਿ 28 ਜਨਵਰੀ ਨੂੰ ਉਸ ਨੂੰ ਤਿਹਾੜ ਜੇਲ੍ਹ ਵਿਚ ਰੱਖਿਆ ਗਿਆ ਸੀ, ਜਿਥੇ ਉਸ ਨੂੰ ਪਹਿਲੇ 3 ਦਿਨ ਕਾਫ਼ੀ ਤੰਗੀ ਵਿਚੋਂ ਲੰਘਣਾ ਪਿਆ ਪਰ ਉਸ ਤੋਂ ਬਾਅਦ ਸਭ ਕੁਝ ਠੀਕ ਹੋ ਗਿਆ। ਉਸ ਦੀ ਰਿਹਾਈ ਤੋਂ ਬਾਅਦ ਬਬਲੂ ਅਤੇ ਗੁਰਦਿਆਲ ਸਿੰਘ ਨੇ ਉਸਦੀ ਜ਼ਮਾਨਤ ਕਰਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਸਾਥੀਆ ਦਾ ਧੰਨਵਾਦ ਕੀਤਾ। [caption id="attachment_476487" align="aligncenter" width="1280"]Two Punjab youths arrested by Delhi Police released from Tihar Jail ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ 2 ਨੌਜਵਾਨ ਕਿਸਾਨ ਤਿਹਾੜ ਜੇਲ੍ਹ ਤੋਂ ਰਿਹਾਅ[/caption] ਉਸਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਕਿਸੇ ਵੀ ਸੰਘਰਸ਼ ਵਿੱਚ ਉਹ ਪਿੱਛੇ ਨਹੀਂ ਹਟਣਗੇ। ਕੁਰਬਾਨੀ ਦੇਣ ਅਤੇ ਯੋਗਦਾਨ ਪਾਉਣ ਤੋਂ ਬੇਸ਼ਕ ਉਨ੍ਹਾਂ ਨੂੰ ਵਧੇਰੇ ਸੰਘਰਸ਼ ਕਰਨਾ ਪਵੇ ਤਾਂ ਉਹ ਲੋੜ ਪੈਣ 'ਤੇ ਦੁਬਾਰਾ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋਣਗੇ। -PTCNews


Top News view more...

Latest News view more...