Thu, May 16, 2024
Whatsapp

ਯੂਕੇਨ ਸੰਕਟ : ਕਵਾਡ ਦੀ ਵਰਚੂਅਲ ਮੀਟਿੰਗ ਅੱਜ, ਮੋਦੀ ਤੇ ਹੋਰ ਵਿਦੇਸ਼ੀ ਨੇਤਾ ਹੋਣਗੇ ਸ਼ਾਮਲ View in English

Written by  Ravinder Singh -- March 03rd 2022 12:32 PM
ਯੂਕੇਨ ਸੰਕਟ : ਕਵਾਡ ਦੀ ਵਰਚੂਅਲ ਮੀਟਿੰਗ ਅੱਜ, ਮੋਦੀ ਤੇ ਹੋਰ ਵਿਦੇਸ਼ੀ ਨੇਤਾ ਹੋਣਗੇ ਸ਼ਾਮਲ

ਯੂਕੇਨ ਸੰਕਟ : ਕਵਾਡ ਦੀ ਵਰਚੂਅਲ ਮੀਟਿੰਗ ਅੱਜ, ਮੋਦੀ ਤੇ ਹੋਰ ਵਿਦੇਸ਼ੀ ਨੇਤਾ ਹੋਣਗੇ ਸ਼ਾਮਲ

ਨਵੀਂ ਦਿੱਲੀ : ਯੂਕਰੇਨ ਸੰਕਟ ਦੇ ਵਿਚਕਾਰ ਵੀਰਵਾਰ ਨੂੰ ਕਵਾਡ ਦੇ ਨੇਤਾਵਾਂ ਦੀ ਵਰਚੂਅਲ ਮੀਟਿੰਗ ਹੋਵੇਗੀ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਜਾਪਾਨ ਦੇ ਪੀਐਮ ਫੁਮਿਓ ਕਿਸ਼ਿਦਾ ਤੇ ਆਸਟ੍ਰੇਲੀਆ ਦੇ ਪੀਐਮ ਸਕਾਟ ਮਾਰੀਸਨ ਵੀ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ ਮੀਟਿੰਗ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਯੂਕੇਨ ਸੰਕਟ : ਕਵਾਡ ਦੀ ਵਰਚੂਅਲ ਮੀਟਿੰਗ ਅੱਜ, ਮੋਦੀ ਤੇ ਹੋਰ ਵਿਦੇਸ਼ੀ ਨੇਤਾ ਹੋਣਗੇ ਸ਼ਾਮਲਮੰਤਰਾਲੇ ਨੇ ਕਿਹਾ ਕਿ ਚਾਰੇ ਨੇਤਾ ਏਸ਼ੀਆ ਪ੍ਰਸ਼ਾਂਤ ਖੇਤਰ ਦੀਆਂ ਮਹੱਤਵਪੂਰਨ ਘਟਨਾਵਾਂ ਉਤੇ ਆਪਣੇ ਵਿਚਾਰ ਸਾਂਝੇ ਕਰਨਗੇ। ਕਵਾਡ ਨੇਤਾ ਸੰਗਠਨ ਦੇ ਏਜੰਡੇ ਮੁਤਾਬਕ ਕੀਤੀ ਗਈ ਪਹਿਲ ਦੇ ਉਦਘਾਟਨ ਦੀ ਵੀ ਸਮੀਖਿਆ ਵੀ ਕਰਨਗੇ। ਕਵਾਡ ਦੇ ਹਾਂਪੱਖੀ ਏਜੰਡੇ ਨੂੰ ਲੈ ਕੇ ਚਾਰੇ ਨੇਤਾਵਾਂ ਨੇ ਪਹਿਲਾਂ ਵੀ ਇਸ ਸਬੰਧੀ ਵਿਚਾਰ ਸਾਂਝੇ ਕੀਤੇ ਸਨ। ਯੂਕੇਨ ਸੰਕਟ : ਕਵਾਡ ਦੀ ਵਰਚੂਅਲ ਮੀਟਿੰਗ ਅੱਜ, ਮੋਦੀ ਤੇ ਹੋਰ ਵਿਦੇਸ਼ੀ ਨੇਤਾ ਹੋਣਗੇ ਸ਼ਾਮਲਇਸ ਤੋਂ ਪਹਿਲਾ ਸਤੰਬਰ 2021 ਵਿਚ ਵਾਸ਼ਿੰਟਗਨ ਵਿੱਚ ਕਵਾਡ ਨੇਤਾ ਨਿੱਜੀ ਰੂਪ ਨਾਲ ਮਿਲੇ ਸਨ। ਇਸ ਮੀਟਿੰਗ ਵਿਚ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਏਸ਼ੀਆ ਵਿੱਚ ਪੈ ਰਹੇ ਅਸਰ ਉਤੇ ਵਿਚਾਰ ਸਾਂਝੇ ਕਰਨਗੇ ਤਾਂ ਕਿ ਇਸ ਨੂੰ ਜਲਦ ਤੋਂ ਜਲਦ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਹਿੰਦ ਮਹਾਸਾਗਰ ਵਿੱਚ ਸੁਨਾਮੀ ਤੋਂ ਬਾਅਦ ਭਾਰਤ, ਜਾਪਾਨ, ਆਸਟ੍ਰੇਲੀਆ ਨੇ ਆਫਤ ਰਾਹਤ ਵਿੱਚ ਕੋਸ਼ਿਸ਼ ਵਿੱਚ ਸਹਿਯੋਗ ਕਰਨ ਲਈ ਇਕ ਗੈਰ-ਰਸਮੀ ਗਠਜੋੜ ਬਣਾਇਆ ਸੀ। ਯੂਕੇਨ ਸੰਕਟ : ਕਵਾਡ ਦੀ ਵਰਚੂਅਲ ਮੀਟਿੰਗ ਅੱਜ, ਮੋਦੀ ਤੇ ਹੋਰ ਵਿਦੇਸ਼ੀ ਨੇਤਾ ਹੋਣਗੇ ਸ਼ਾਮਲਮੋਟੇ ਤੌਰ ਉਤੇ ਕਵਾਡ ਚਾਰ ਦੇਸ਼ਾਂ ਦਾ ਸੰਗਠਨ ਹੈ ਅਤੇ ਇਸ ਵਿਚ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਿਲ ਹਨ। ਇਹ ਚਾਰੋਂ ਦੇਸ਼ ਵਿਸ਼ਵ ਦੀਆਂ ਵੱਡੀਆਂ ਆਰਥਿਕ ਸ਼ਕਤੀਆਂ ਹਨ। 2017 ਵਿੱਚ ਚੀਨ ਦਾ ਖ਼ਤਰਾ ਵੱਧਣ ਉਤੇ ਚਾਰੋਂ ਦੇਸ਼ਾਂ ਨੇ ਕਵਾਡ ਨੂੰ ਮੁੜ ਸੁਰਜੀਤ ਕੀਤਾ। ਇਸ ਦੇ ਮਕਸਦ ਵਿਆਪਕ ਬਣਾਇਆ। ਇਸ ਤਹਿਤ ਇਕ ਅਜਿਹੇ ਤੰਤਰ ਦੀ ਉਸਾਰੀ ਕੀਤੀ, ਜਿਸ ਦਾ ਉਦੇਸ਼ ਹੌਲੀ-ਹੌਲੀ ਇੱਕ ਨਿਯਮ-ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਸਥਾਪਤ ਕਰਨਾ ਹੈ ਅਤੇ ਇਸ ਦੇ ਕੇਂਦਰ ਵਿੱਚ ਚੀਨ। ਇਹ ਚਾਰੋਂ ਦੇਸ਼ ਏਸੀਆ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੇ ਵੱਧਦੇ ਪ੍ਰਭਾਵ ਉਤੇ ਕਾਬੂ ਪਾਉਣਾ ਹੈ। ਖਾਸ ਤੌਰ ਉਤੇ ਜਾਪਾਨ ਅਤੇ ਭਾਰਤ ਨੇ ਕਵਾਡ ਬਣਾਉਣ ਦੀ ਪਹਿਲ ਕੀਤੀ ਹੈ। ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਬੰਦ ਭੋਲਾ ਸ਼ੂਟਰ ਦੀ ਹੋਈ ਮੌਤ


Top News view more...

Latest News view more...